ਕਪੂਰਥਲਾ , (ਸਮਾਜ ਵੀਕਲੀ) ( ਕੌੜਾ )-ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੀ ਪੱਧਰ ਤੇ ਲੋਕਾਂ ਨੂੰ ਸਿਹਤ ਸਹੂਲਤਾਂ, ਚੰਗੀ ਵਿਦਿਆ, ਫਰੀ ਬਿਜਲੀ , ਕਣਕ ਆਟਾ ਆਦਿ ਵਰਗੀਆਂ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਸਮੁੱਚੇ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਨਾਲ ਖੁਸ਼ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪਿੰਡ ਠੱਟਾ ਨਵਾਂ ਵਿਖੇ ਕਰਵਾਏ ਜਾ ਰਹੇ ਨਵੇਂ ਵਿਕਾਸ ਕਾਰਜਾਂ ਦੀ ਅਰੰਭਤਾ ਕਰਨ ਮੌਕੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਇੰਚਾਰਜ ਸੱਜਣ ਸਿੰਘ ਚੀਮਾ ਨੇ ਕੀਤਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਜਵਾਨੀ ਨੂੰ ਅੱਜ ਦੇ ਸਮੇਂ ਵਿਚ ਖੇਡਾਂ ਦੀ ਜ਼ਰੂਰਤ ਹੈ ਨਾ ਕਿ ਨਸ਼ੇ ਦੀ , ਜੇਕਰ ਨਸ਼ੇ ਵਿੱਚ ਗਲਤਾਨ ਹੋ ਚੁੱਕੀ ਨੌਜਵਾਨ ਪੀੜੀ ਨੂੰ ਬਚਾਉਣਾ ਹੈ ਤਾਂ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਜੋੜਨਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਉਹਨਾਂ ਨੇ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜੇਕਰ ਨੌਜਵਾਨ ਪੀੜ੍ਹੀ ਖੇਡਾਂ ਨਾਲ ਜੁੜੇਗੀ। ਉਹਨਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਅਤੇ ਆਪਣੇ ਹਲਕੇ ਦਾ ਨਾਮ ਦੇਸ਼-ਵਿਦੇਸ਼ ਵਿਚ ਰੌਸ਼ਨ ਕਰਨ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਕੋਈ ਘਾਟ ਪੰਜਾਬ ਸਰਕਾਰ ਨਹੀਂ ਆਉਣ ਦੇਵੇਗੀ। ਸੱਜਣ ਸਿੰਘ ਚੀਮਾ ਨੇ ਇਲਾਕੇ ਦੇ ਸਰਪੰਚਾਂ, ਪੰਚਾਂ , ਨੰਬਰਦਾਰਾਂ ਤੇ ਹੋਰ ਪਤਵੰਤਿਆਂ ਨੂੰ ਆਪੋ ਆਪਣੇ ਪਿੰਡਾਂ ‘ਚ ਵੱਧ ਤੋਂ ਵੱਧ ਖੇਡ ਗਰਾਉਂਡ ਬਣਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵੱਡੇ ਪੱਧਰ ਤੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੇ ਇਲਾਕੇ ਦੇ ਖਿਡਾਰੀਆਂ ਨੂੰ ਉਤਸਾਹਤ ਕਰੋ ਤਾਂ ਜੋ ਉਹ ਖੇਡਾਂ ਰਾਂਹੀ ਚੰਗੇ ਆਹੁਦੇ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਉਹ ਪੈਸੇ ਕਮਾਉਣ ਲਈ ਨਹੀਂ ਸਗੋਂ ਲੋਕਾਂ ਦੀ ਸੇਵਾ ਕਰਨ ਲਈ ਰਾਜਨੀਤੀ ਵਿੱਚ ਆਏ ਹਨ। ਉਹਨਾਂ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਲਿਆਂਦਾ ਜਾਵੇਗਾ ਅਤੇ ਇਲਾਕੇ ਵਿੱਚ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ। ਉਹਨਾਂ ਪਿੰਡ ਦੇ ਛੱਪੜ ਦੀ ਸਾਫ ਸਫਾਈ ਅਤੇ ਨਵ ਨਿਰਮਾਣ ਲਈ , ਪਿੰਡ ਵਿੱਚ ਕਮਿਊਨਿਟੀ ਹਾਲ ਬਣਾਉਣ , ਪਿੰਡ ਦੀ ਸੜਕ ਨੂੰ ਚੌੜਾ ਕਰਨ ਲਈ ਤੇ ਹੋਰ ਵਿਕਾਸ ਕਾਰਜ ਕਰਨ ਲਈ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਇੰਨਾ ਕਾਰਜਾਂ ਨੂੰ ਆਰੰਭ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਨਗਰ ਵਿਖੇ ਪਹੁੰਚਣ ਤੇ ਬਲਾਕ ਪ੍ਰਧਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਤੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦਾ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਜੋ ਜ਼ਿੰਮੇਂਵਾਰੀ ਸਮੁੱਚੇ ਪਿੰਡ ਵੱਲੋਂ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਸਮੁੱਚੇ ਪਿੰਡ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਤੋਂ ਪਾਰਦਰਸ਼ੀ ਤਰੀਕੇ ਨਾਲ ਕਰਵਾਇਆ ਜਾਵੇਗਾ। ਇਸ ਮੌਕੇ ਉਨਾਂ ਪਿੰਡ ਵਿੱਚ ਲੋੜੀਂਦੇ ਵਿਕਾਸ ਕਾਰਜਾਂ ਦੀਆਂ ਮੰਗਾਂ ਤੋਂ ਵੀ ਸੱਜਣ ਸਿੰਘ ਚੀਮਾ ਨੂੰ ਜਾਣੂ ਕਰਵਾਇਆ। ਕਰਵਾਏ ਗਏ ਸਮਾਗਮ ਸਮੇਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਤੇ ਹੋਰ ਸ਼ਖਸ਼ੀਅਤਾਂ ਦਾ ਸੁਖਵਿੰਦਰ ਸਿੰਘ ਸੌਂਦ ਤੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹੰਮਦ ਰਫੀ ਚੇਅਰਮੈਨ ਮਾਰਕੀਟ ਕਮੇਟੀ, ਲਵਪ੍ਰੀਤ ਸਿੰਘ ਪੀਏ, ਸੈਕਟਰੀ ਜਸਵੀਰ ਸਿੰਘ, ਦਲਜੀਤ ਸਿੰਘ ਥਿੰਦ ਪੰਚ, ਗੁਲਜਾਰ ਸਿੰਘ ਮੋਮੀ ਪੰਚ, ਜਸਵੰਤ ਸਿੰਘ ਜੱਸਾ ਪੰਚ, ਗੁਰਜੀਤ ਸਿੰਘ ਸੋਢੀ ਮੋਮੀ ਪੰਚ, ਪਲਵਿੰਦਰ ਸਿੰਘ ਪਿੰਦਰ ਪੰਚ, ਬਲਬੀਰ ਸਿੰਘ ਬੀਰਾ ਪੰਚ, ਲਵਪ੍ਰੀਤ ਸਿੰਘ ਰਾਜਾ ਪੰਚ, ਹਰਪ੍ਰੀਤ ਸਿੰਘ ਹੈਪੀ ਸ਼ਾਹ ਪੰਚ, ਸੰਤੋਖ ਸਿੰਘ ਬਾਵਾ ਪੰਚ, ਨਛੱਤਰ ਸਿੰਘ ਸੱਤੂ ਸਾਬਕਾ ਪੰਚ, ਸਵਰਨ ਸਿੰਘ ਵਪਾਰੀ, ਚਰਨਜੀਤ ਸਿੰਘ ਮੋਮੀ, ਦਲਜੀਤ ਸਿੰਘ ਲਾਡੀ, ਲਖਵੀਰ ਸਿੰਘ ਲਾਲੀ ਸੀਨੀਅਰ ਆਪ ਆਗੂ, ਪ੍ਰੋ ਬਲਬੀਰ ਸਿੰਘ ਮੋਮੀ, ਸੁਖਵਿੰਦਰ ਸਿੰਘ ਮੋਮੀ ਕਵੀਸ਼ਰ, ਗੁਰਸੇਵਕ ਸਿੰਘ ਸੇਵਕ ਯੂਥ ਆਗੂ, ਤਰਸੇਮ ਸਿੰਘ ਪ੍ਰਧਾਨ ਐਸੀ ਵਿੰਗ ਆਪ, ਸ਼ਿੰਗਾਰ ਸਿੰਘ ਮੋਮੀ, ਰਿੰਕਾ ਖੋਜਾ, ਸੋਨੂ , ਮਾਸਟਰ ਮਹਿੰਗਾ ਸਿੰਘ ਮੋਮੀ, ਮਾਸਟਰ ਪਿਆਰਾ ਸਿੰਘ ਮੋਮੀ, ਬਲਜੀਤ ਸਿੰਘ ਬੱਲੀ, ਸੁੱਖਾ ਬਾਲੂ, ਅਨੋਖ ਸਿੰਘ ਬਾਲੂ, ਮਾਸਟਰ ਦਲਬੀਰ ਸਿੰਘ, ਦੀਦਾਰ ਸਿੰਘ, ਦਲਵਿੰਦਰ ਸਿੰਘ ਕਾਕਾ, ਬਖਸ਼ੀਸ਼ ਸਿੰਘ ਸਾਬਕਾ ਪ੍ਰਧਾਨ, ਫੁੰਮਣ ਸਿੰਘ ਪ੍ਰਧਾਨ ਕੋਆਪਰੇਟਿਵ ਸੋਸਾਇਟੀ, ਲਾਡੀ ਦੇਵਗਨ, ਸਤਨਾਮ ਸਿੰਘ ਧੰਜਲ, ਗੁਰਬਚਨ ਸਿੰਘ ਸੋਨਾ, ਗੁਰਦੀਪ ਸਿੰਘ ਲਾਲੀ ਗੀਨਾ, ਜੋਬਨ ਖੋਜਾ, ਬਖਸ਼ੀਸ਼ ਸਿੰਘ ਚੇਲਾ, ਦਿਲਬਾਗ ਸਿੰਘ ਝੰਡ, ਤਰਸੇਮ ਸਿੰਘ ਝੰਡ ,ਪੀਤਾ ਬੇਰੀ ਵਾਲੇ ,ਗੇਜਾ ਬੇਰੀ ਵਾਲੇ, ਸਵਰਨ ਸਿੰਘ ਦੋਹਾ ਕਤਰ ਵਾਲੇ, ਰਾਜਪਾਲ ਸਿੰਘ ਸੌਂਦ, ਬੱਬੂ, ਅਮਰਜੀਤ ਸਿੰਘ ਫੌਜੀ, ਸਾਬਾ ਸਰਪੰਚ, ਸੰਤੋਖ ਸਿੰਘ ,ਬਖਸ਼ੀਸ਼ ਸਿੰਘ ਬਿੱਲੂ, ਮਲਕੀਤ ਸਿੰਘ, ਐਡ ਬਲਵਿੰਦਰ ਸਿੰਘ ਮੋਮੀ, ਪਾਲਾ ਦੁਬਈ, ਫੁੰਮਣ ਸਿੰਘ ਮਾੜਾ, ਮਾਸਟਰ ਨਿਰੰਜਨ ਸਿੰਘ, ਬਲਕਾਰ ਸਿੰਘ ,ਪਿਆਰਾ ਸਿੰਘ , ਸ਼ਿਵਚਰਨ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly