ਗੁਰਾਇਆ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਪਿਛਲੇ ਦਿਨੀਂ 20 ਫਰਵਰੀ ਸ੍ਰੀ ਸੁਭਾਸ਼ ਚੰਦਰ ਮਹੇ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਮੰਦਰ ਢੇਸੀਆਂ ਕਾਹਨਾਂ ਜਲੰਧਰ ਦੀ ਧਰਮਪਤਨੀ ਸ਼੍ਰੀਮਤੀ ਜ਼ਗੀਰੋ ਮਹੇ ਜੀ ਮੌਜੂਦਾ ਸਰਪੰਚ ਪਿੰਡ ਢੇਸੀਆਂ ਕਾਹਨਾਂ ਕੁੱਝ ਦਿਨ ਬਿਮਾਰ ਰਹਿਣ ਮਗਰੋਂ ਸਦੀਵੀਂ ਵਿਛੋੜਾ ਦੇ ਗਏ ਸਨ । ਉਹਨਾਂ ਦੀ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ 02 ਮਾਰਚ ਦਿਨ ਐਤਵਾਰ ਸ੍ਰੀ ਗੁਰੂ ਰਵਿਦਾਸ ਮੰਦਰ ਢੇਸੀਆਂ ਕਾਹਨਾਂ ਵਿਖੇ ਪਾਇਆ ਗਿਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ ਗਿਆਨੀ ਤੀਰਥ ਸਿੰਘ ਪਰਵਾਨਾ ਜੀ ਵੱਲੋਂ ਕਥਾ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਇਸ ਮੌਕੇ ਇਸ ਮੌਕੇ ਖੁਸ਼ੀ ਰਾਮ ਸਰਪੰਚ ਸੁਸ਼ੀਲ ਵਿਰਦੀ (ਸਾਬਕਾ ਸਰਪੰਚ) ਮੁਲਖ ਰਾਜ ਜੱਖੂ, ਬਲਵੀਰ ਭਾਰਤੀ , ਮਨੋਜ ਕੁਮਾਰ (ਸਾਬਕਾ ਸਰਪੰਚ) ਬਲਜਿੰਦਰ ਸੰਧੂ, ਸਰਬਜੀਤ ਸਿੰਘ, ਜਸਵਿੰਦਰ ਢੇਸੀ, ਦਿਨੇਸ਼ ਚੰਦਰ ਬੰਟੀ, ਕਰਨੈਲ ਸਿੰਘ ਫੌਜੀ, ਜੋਗਿੰਦਰ ਪਾਲ ਸਰੋਆ, ਸਰਬਜੀਤ ਜੱਖੂ, ਵਿਜੈ ਕੁਮਾਰ ਆਦਿ ਅਤੇ ਰਿਸ਼ਤੇਦਾਰਾਂ ਨਗਰ ਨਿਵਾਸੀ ਵਲੋਂ ਉਨ੍ਹਾਂ ਨੂੰ ਸਰਧਾਂਜਲੀ ਭੇਟ ਕੀਤੀ ਗਈ ਅਤੇ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj