ਕਪੂਰਥਲਾ,(ਸਮਾਜ ਵੀਕਲੀ) ( ਕੌੜਾ )– ਸਰਪੰਚ ਗੁਰਬਚਨ ਸਿੰਘ ਬਸਤੀ ਬੂਲਪੁਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ। ਜਦੋਂ ਉਹਨਾਂ ਦੀ ਧਰਮ ਪਤਨੀ ਮਨਜੀਤ ਕੌਰ 51 ਸਾਲ ਦਾ ਅਚਾਨਕ ਦੇਹਾਂਤ ਹੋ ਗਿਆ। ਉਹਨਾਂ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਬੂਲਪੁਰ ਦੇ ਸ਼ਮਸ਼ਾਨਘਾਟ ਵਿਖੇ ਸੇਜ਼ਲ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਨਜੀਤ ਕੌਰ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪਤੀ ਸਰਪੰਚ ਗੁਰਬਚਨ ਸਿੰਘ ਨੇ ਅਗਨੀ ਦਿਖਾਈ। ਉਹ ਆਪਣੇ ਪਿੱਛੇ ਪਤੀ, ਇਕ ਧੀ ਤੇ ਇੱਕ ਪੁੱਤਰ ਛੱਡ ਗਏ ਹਨ। ਮਨਜੀਤ ਕੌਰ ਦੇ ਦੇਹਾਂਤ ਤੇ ਉਹਨਾਂ ਦੇ ਪਤੀ ਸਰਪੰਚ ਗੁਰਬਚਨ ਸਿੰਘ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਮਹੁੰਮਦ ਰਫ਼ੀ,ਪੰਚਾਇਤ ਸੈਕਟਰੀ ਰਛਪਾਲ ਸਿੰਘ , ਸਰਪੰਚ ਦਲਜੀਤ ਕੌਰ ਬੂਲਪੁਰ, ਬਲਵਿੰਦਰ ਸਿੰਘ ਬਿੱਟੂ ਪੰਚ, ਪਰਮਜੀਤ ਕੌਰ ਪੰਚ, ਹਰਜਿੰਦਰ ਸਿੰਘ ਪੰਚ, ਹਰਪ੍ਰੀਤ ਕੌਰ ਪੰਚ,ਕੇਵਲ ਸਿੰਘ ਫੌਜੀ ਪੰਚ, ਮਾਸਟਰ ਗੁਰਪ੍ਰੀਤ ਸਿੰਘ,ਸਾਬਕਾ ਸਰਪੰਚ ਬਲਦੇਵ ਸਿੰਘ ਚੰਦੀ, ਸਾਬਕਾ ਸਰਪੰਚ ਮਨਿੰਦਰ ਕੌਰ, ਸੁਖਵਿੰਦਰ ਸਿੰਘ ਮਹਿਰੋਕ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਮੁੱਖ ਸਿੰਘ, ਲਖਵਿੰਦਰ ਸਿੰਘ ਨੰਨੜਾ, ਮਾਸਟਰ ਜਗਜੀਤ ਸਿੰਘ, ਬਲਦੇਵ ਸਿੰਘ, ਸੁਰਿੰਦਰ ਸਿੰਘ ਚੰਦੀ, ਸਾਧੂ ਸਿੰਘ, ਕੇਵਲ ਸਿੰਘ ਦੋਵੇਂ ਸਾਬਕਾ ਬਲਾਕ ਸਿੱਖਿਆ ਅਧਿਕਾਰੀ, ਲੈਕਚਰਾਰ ਜੋਗਿੰਦਰ ਸਿੰਘ, ਮਲਕੀਤ ਸਿੰਘ ਮੋਮੀ,ਸਰਵਣ ਸਿੰਘ ਚੰਦੀ, ਮਾਸਟਰ ਕੇਵਲ ਸਿੰਘ, ਪਰਮਿੰਦਰ ਸਿੰਘ, ਸਿਮਰਨਜੀਤ ਸਿੰਘ, ਸਰਬਜੀਤ ਸਿੰਘ ਆੜਤੀਆ, ਮਲਕੀਤ ਸਿੰਘ ਆੜਤੀਆ, ਠੇਕੇਦਾਰ ਹਰਮਿੰਦਰਜੀਤ ਸਿੰਘ, ਲਖਵਿੰਦਰ ਸਿੰਘ ਮਹਿਰੋਕ,ਮਾਸਟਰ ਕੰਵਲਪ੍ਰੀਤ ਸਿੰਘ ਕੌੜਾ,ਸੁਰਜੀਤ ਸਿੰਘ, ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly