HOME ਸਰਪੰਚ ਧੰਨਾ ਸਿੰਘ ਢੱਡੇ ਅਤੇ ਲਾਈਨਮੈਨ ਨੱਥਾ ਸਿੰਘ ਦਾ ਕੈਨੇਡਾ ਚ ਸਵਾਗਤ...

ਸਰਪੰਚ ਧੰਨਾ ਸਿੰਘ ਢੱਡੇ ਅਤੇ ਲਾਈਨਮੈਨ ਨੱਥਾ ਸਿੰਘ ਦਾ ਕੈਨੇਡਾ ਚ ਸਵਾਗਤ ਆਪ ਉਮੀਦਵਾਰ ਦੀ ਜਿੱਤ ਦਾ ਕੀਤਾ ਦਾਅਵਾ

1
ਕੈਪਸ਼ਨ -ਕੈਨੇਡਾ ਫੇਰੀ ਦੌਰਾਨ ਸਰਪੰਚ ਧੰਨਾ ਸਿੰਘ ਅਤੇ ਲਾਈਨਮੈਨ ਨੱਥਾ ਸਿੰਘ

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ)– ਅੰਮ੍ਰਿਤਸਰ ਜਿਲੇ ਦੇ ਇਤਿਹਾਸਿਕ ਪੱਖੋਂ ਮੋਹਰੀ ਗਿਣੇ ਜਾਂਦੇ ਪਿੰਡ ਢੱਡੇ ਦੇ ਮੌਜੂਦਾ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਸਿਰਕਢ ਆਗੂ ਧੰਨਾ ਸਿੰਘ ਢੱਡੇ ਅਤੇ ਬਿਜਲੀ ਵਿਭਾਗ ਦੇ ਲਾਈਨਮੈਨ ਨੱਥਾ ਸਿੰਘ ਬੀਤੇ ਦਿਨ ਨਿੱਜੀ ਫੇਰੀ ਦੌਰਾਨ ਕੈਨੇਡਾ ਦੇ ਸ਼ਹਿਰ ਬਰੈਪਟਨ ਪੁੱਜੇ| ਜਿੱਥੇ ਉਨਾਂ ਨਾਲ ਸੰਬੰਧਿਤ ਪਤਵੰਤਿਆਂ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਦੇ ਸਨੇਹੀਆਂ ਵੱਲੋਂ ਉਹਨਾਂ ਨੂੰ ਬੁਕੇ ਭੇਟ ਕਰਕੇ ਦਿੱਲੀ ਪਿਆਰ ਦਾ ਇਜ਼ਹਾਰ ਕੀਤਾ ਗਿਆ ਇਸ ਮੌਕੇ ਦੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਰਪੰਚ ਧੰਨਾ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ “ਮੁਹਿਮ ਤਹਿਤ ਸੈਂਕੜੇ ਨਸ਼ਾ ਤਸਕਰਾ ਤੇ ਲਗਾਤਾਰ ਕਾਨੂੰਨੀ ਸਿਕੰਜਾ ਕੱਸਿਆ ਜਾ ਰਿਹਾ ਹੈ। ਜਿਸ ਤੋਂ ਆਮ ਲੋਕ ਕਾਫੀ ਸੰਤੁਸ਼ਟ ਹਨ। ਅਖੀਰ ਚ ਉਹਨਾਂ ਨੇ ਕਿਹਾ ਕਿ ਲੁਧਿਆਣਾ ਜਿਮਨੀ ਚੋਣ ਦੌਰਾਨ ਆਪ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਮਿਲ ਰਹੇ ਭਰਵੇ ਜਨਤਕ ਸਮਰਥਨ ਕਾਰਨ ਉਹਨਾਂ ਦੀ ਜਿੱਤ ਹੋਣੀ ਤੈਅ ਹੈ ਇਸ ਮੌਕੇ ਤੇ ਉਹਨਾਂ ਨਾਲ ਲਵਪ੍ਰੀਤ ਸਿੰਘ ,ਹਰਪ੍ਰੀਤ ਸਿੰਘ, ਗੁਰਨਾਮ ਸਿੰਘ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇਜ਼ਰਾਈਲ ਨੇ ਤਹਿਰਾਨ ‘ਤੇ ਹਮਲਾ ਕੀਤਾ, ਈਰਾਨ ਦੇ ਚੀਫ਼ ਆਫ਼ ਸਟਾਫ਼ ਦੀ ਮੌਤ; ਭਾਰਤੀ ਦੂਤਾਵਾਸ ਨੇ ਸਲਾਹਕਾਰੀ ਜਾਰੀ ਕੀਤੀ
Next articleਚਮਤਕਾਰ! ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਿੱਚ ਇੱਕ ਵਿਅਕਤੀ ਬਚ ਗਿਆ, ਕਿਹਾ- ਜਦੋਂ ਮੈਂ ਜਾਗਿਆ…