ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਚੌਂਕੀ ਇੰਚਾਰਜ ਸੜੋਆ ਸਤਨਾਮ ਸਿੰਘ ਵਲੋਂ ਇਕ ਨੋਜਵਾਨ ਨੂੰ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਪੋਜੇਵਾਲ ਐਸ ਆਈ ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੜੋਆ ਚੌਂਕੀ ਦੇ ਇੰਚਾਰਜ ਸਤਨਾਮ ਸਿੰਘ ਪੁਲਸ ਪਾਰਟੀ ਸਮੇਤ ਬਾ-ਗਸ਼ਤ ਤੇ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਪਿੰਡ ਸੜੋਆ ਤੋਂ ਹਿਆਤਪੁਰ ਜੱਟਾਂ ਨੂੰ ਜਾ ਰਹੇ ਸੀ। ਜਦੋਂ ਪੁਲਸ ਪਾਰਟੀ ਸੜੋਆ ਟੀ ਪੁਆਇੰਟ ਤੇ ਪਹੁੰਚੀ ਤਾਂ ਇਕ ਮੋਨਾ ਨੋਜਵਾਨ ਪਿੰਡ ਬੇਗਮਪੁਰ ਸਾਈਡ ਤੋਂ ਪੈਦਲ ਆਉਂਦਾ ਵਿਖਾਈ ਦਿੱਤਾ। ਜਿਸ ਨੇ ਆਪਣੀ ਪਹਿਨੀ ਹੋਈ ਕੈਪਰੀ ਦੀ ਸੱਜੀ ਜੇਬ ਵਿੱਚੋਂ ਆਪਣੇ ਸੱਜੇ ਹੱਥ ਨਾਲ ਇਕ ਪਾਰਦਰਸ਼ੀ ਮੋਮੀ ਲਿਫਾਫਾ ਕੱਢ ਕੇ ਸੜਕ ਦੇ ਸੱਜੇ ਪਾਸੇ ਸੁੱਟ ਦਿੱਤਾ। ਜਿਸ ਨੂੰ ਏ ਐਸ ਆਈ ਸਤਨਾਮ ਸਿੰਘ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਤੇ ਸੁੱਟੇ ਲਿਫਾਫੇ ਵਾਰੇ ਪੁੱਛਿਆ। ਉਸ ਨੇ ਦੱਸਿਆ ਕਿ ਇਸ ਲਿਫਾਫੇ ਵਿੱਚ ਨਸ਼ੇ ਦੀਆਂ ਗੋਲੀਆਂ ਹਨ ਅਤੇ ਆਪਣਾ ਨਾਮ ਮਦਨ ਲਾਲ ਪੁੱਤਰ ਮਹਿੰਦਰ ਪਾਲ ਵਾਸੀ ਸਾਹਦੜਾ ਥਾਣਾ ਬਲਾਚੌਰ ਦੱਸਿਆ। ਉਕਤ ਨੋਜਵਾਨ ਵਲੋਂ ਸੁੱਟੇ ਲਿਫਾਫੇ ਨੂੰ ਚੈਕ ਕਰਿਆ ਤਾਂ ਉਸ ਵਿੱਚੋਂ ਨਸ਼ੀਲੀਆਂ ਗੋਲੀਆਂ ਦੇ 4 ਪੱਤੇ ਬਰਾਮਦ ਹੋਏ। ਉਕਤ ਨੋਜਵਾਨ ਖਿਲਾਫ ਥਾਣਾ ਪੋਜੇਵਾਲ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly