ਵੈਨਕੂਵਰ(ਸਮਾਜ ਵੀਕਲੀ) (ਮਲਕੀਤ ਸਿੰਘ) ਸਰੀ ਦੀ 132 ਤੇ ਸਥਿਤ ਤਾਜ ਪਾਰਕ ਕਨਵੈਂਸ਼ਨ ਸੈਂਟਰ ‘ਚ ”ਲਿੰਕ ਆਫ ਸੋਲ” ਤਹਿਤ ਸੋਮਵਾਰ ਨੂੰ ਤੀਸਰੇ ਸਾਲ ਦਾ ਸ਼ੋਅ ਆਯੋਜਿਤ ਕਰਵਾਇਆ ਗਿਆ l ਇਸ ਵਿੱਚ ਸਥਾਨਕ ਭਾਈਚਾਰੇ ਦੇ ਲੋਕਾਂ ਨੇ ਬੜੇ ਉਤਸਾਹ ਨਾਲ ਸ਼ਿਰਕਤ ਕੀਤੀ ਇਸ ਮੌਕੇ ਤੇ ਨਵੀਂ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਕਨੇਡਾ ਪੁੱਜੇ ਡਾਕਟਰ ਐਨ ਕੇ ਸ਼ਰਮਾ ਅਤੇ ਡਾਕਟਰ ਸਵਿਤਾ ਸ਼ਰਮਾ ਵੱਲੋ ਹਾਜ਼ਰ ਲੋਕਾਂ ਨੂੰ ਰੇਕੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਇਸ ਤੋਂ ਹੋਣ ਵਾਲੇ ਸਰੀਰ ਲਾਭਾ ਬਾਰੇ ਖੁੱਲ ਕੇ ਦੱਸਿਆ ਇਸ ਦੌਰਾਨ ਉਹਨਾਂ ਵੱਲੋਂ ਬੜੇ ਹੀ ਵਧੀਆ ਤਰੀਕੇ ਨਾਲ ਹਾਜ਼ਰ ਲੋਕਾਂ ਨੂੰ ਰੇਕੀ ਦੀਆਂ ਵੱਖ-ਵੱਖ ਵਿਧੀਆ ਸਬੰਧੀ ਸਰੀਰਕ ਪ੍ਰੈਕਟਿਸ ਵੀ ਕਰਵਾਈ ਗਈ l ਇਸ ਮੌਕੇ ਤੇ ਹੋਰਨਾ ਤੋ ਇਲਾਵਾ, ਦੇਵ ਰਾਏ ਸੰਮੀ ਧਰਜ, ਮਨਜਿੰਦਰ ਪੰਨੂ,ਸੁਵਾਮੀ ਅਗਰਵਾਲ ਲਵਲੀਨ( ਪੂਰਬਾ ਫਰਨੀਚਰ )ਪਰਮਿੰਦਰ ਸ਼ਰਮਾ, ਸ਼ਾਇਰ ਔਜਲਾ, ਰਾਣੀ ਮਾਂਗਟ, ਸ਼ਰਮਾ ਫੋਟੋਗਰਾਫ ਨਿਰਭੈ ਸਿੰਘ ਕੈਂਥ (ਨਿਊ ਵੇ ਰੇਲਿੰਗ ਅਤੇ ਮਨਜੀਤ ਵਿਰਕ ਵੀ ਹਾਜਰ ਸਨ l ਇਸ ਸ਼ੋ ਦੇ ਅਖੀਰ ਵਿੱਚ ਉਕਤ ਸ਼ੋਅ ਦੇ ਅਯੋਜਕ ਜੈਸ ਗਿੱਲ ਅਤੇ ਲਵੀ ਪੰਨੂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਤੇ ਹਾਜਰ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ l ਰਾਤ ਨੂੰ ਸਾਰਿਆਂ ਵੱਲੋਂ ਤਾਜ ਕਨਵੈਂਸ਼ਨ ਸੈਂਟਰ ਦੀ ਰਸੋਈ ਵਿੱਚ ਤਿਆਰ ਕੀਤੇ ਭੋਜਨ ਰਲ ਮਿਲ ਕੇ ਆਨੰਦ ਮਾਣਿਆ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly