ਸਰਦੂਲਗੜ੍ਹ: ਗੁਲਾਬੀ ਸੁੰਡੀ ਕਾਰਨ ਨਰਮਾ ਬਰਬਾਦ: ਕਿਸਾਨ ਨੇ ਖ਼ੁਦਕੁਸ਼ੀ ਕੀਤੀ

ਸਰਦੂਲਗੜ੍ਹ (ਸਮਾਜ ਵੀਕਲੀ):  ਹਲਕਾ ਸਰਦੂਲਗੜ੍ਹ ਦੇ ਪਿੰਡ ਘੁੱਦੂਵਾਲਾ ਵਿੱਚ ਕਿਸਾਨ ਨੇ ਗੁਲਾਬੀ ਸੁੰਡੀ ਵੱਲੋਂ ਨਰਮਾ ਬਰਬਾਦ ਕਰਨ ਕਰਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਦਰਸ਼ਨ ਸਿੰਘ (38) ਪੁੱਤਰ ਕੌਰ ਸਿੰਘ ਵਾਸੀ ਘੁੱਦੂਵਾਲਾ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਜਾਨ ਦਿੱਤੀ। ਕਿਸਾਨ ਨੇ ਆਪਣੀ 2 ਏਕੜ ਅਤੇ 7 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਨਰਮੇ ਦੀ ਫਸਲ ਬੀਜੀ ਸੀ ਪਰ ਗੁਲਾਬੀ ਸੁੰਡੀ ਨੇ ਸਾਰੇ ਨਰਮੇ ਨੂੰ ਬਰਬਾਦ ਕਰ ਦਿੱਤਾ। ਕਿਸਾਨ ਦਰਸ਼ਨ ਸਿੰਘ ਦੇ ਸਿਰ 5 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਬੈਂਕ ਵਲੋਂ ਕਰਜ਼ਾ ਮੰਗਣ ਕਰਕੇ ਪ੍ਰੇਸ਼ਾਨ ਸੀ। ਮ੍ਰਿਤਕ ਕਿਸਾਨ ਦੇ ਪਰਿਵਾਰ ਵਿੱਚ ਬੁੱਢੇ ਮਾਂ-ਬਾਪ, ਦੋ ਬੱਚੇ ਅਤੇ ਪਤਨੀ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਨੇ 80 ਮੈਂਬਰੀ ਕੌਮੀ ਕਾਰਜਕਾਰਨੀ ਐਲਾਨੀ: ਸੂਚੀ ’ਚ ਮੋਦੀ, ਅਡਵਾਨੀ, ਜੋਸ਼ੀ ਤੇ ਸ਼ਾਹ ਦਾ ਵੀ ਨਾਮ
Next articleਸਿਹਤ ਮੁਲਾਜ਼ਮਾਂ ਵੱਲੋਂ ਛੁੱਟੀ ਵਾਲੇ ਦਿਨਾਂ ਦੌਰਾਨ ਡਿਊਟੀਆਂ ਲਗਾਉਣ ਦਾ ਵਿਰੋਧ