(ਸਮਾਜ ਵੀਕਲੀ)
ਮਾਂ ਇਕ ਅਜਿਹਾ ਸ਼ਬਦ ਹੈ ਜਿਸ ਨਾਲ ਅਜੀਬ ਜਿਹਾ ਸਕੂਨ ਮਿਲਦਾ ਹੈ ਪਰਮਾਤਮਾ ਕਰੇ ਕਦੇ ਕਿਸੇ ਦੀ ਮਾਂ ਨੂੰ ਕੁਝ ਨਾ ਹੋਵੇ , ਮਾਂ ਬਗੈਰ ਜੱਗ ਘੁਪ ਹਨੇਰਾ ਲਗਦਾ ਹੈ ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ, ਮਾਂ ਦੇ ਗੁਣਾਂ ਪਤਾ ਮਾਂ ਦੇ ਤੁਰ ਜਾਣ ਤੋਂ ਬਾਅਦ ਲਗਦਾ ਹੈ ਬਿਲਕੁਲ ਇਹੀ ਸਭ ਕੁਝ ਚੰਦੀ ਪਰਿਵਾਰ ਨਾਲ ਵਾਪਰਿਆ ਪੂਜਨੀਕ ਪੂਜਨੀਕ ਮਾਤਾ ਸਰਦਾਰਨੀ ਗਿਆਨ ਕੌਰ ਚੰਦੀ ਜੀ ਜੋ ਕਿ ਮਹਿਤਪੁਰ ਤੋਂ ਰੋਜ਼ਾਨਾ ਅਜੀਤ ਦੇ ਪੱਤਰਕਾਰ ਹਰਜਿੰਦਰ ਸਿੰਘ ਚੰਦੀ ਜੀ ਦੇ ਮਾਤਾ ਜੀ ਸਨ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਪਰ ਸਨ ਚੜਦੀ ਕਲਾ ਵਾਲੀ ਰੂਹ ਜਦੋਂ ਵੀ ਚੰਦੀ ਜਨਰਲ ਸਟੋਰ ਤੇ ਜਾਣਾ ਮਾਤਾ ਜੀ ਨੂੰ ਮਿਲਣਾ ਤਾਂ ਮਾਤਾ ਜੀ ਨੇ ਗਰਜਵੀਂ ਆਵਾਜ਼ ਸੁਖ ਸਾਦ ਪੁੱਛਣੀ ਤੇ ਕਿੰਨਾ ਚਿਰ ਕੰਨਾਂ ਵਿਚ ਅਵਾਜ਼ ਗੂੰਜਦੀ ਰਹਿਣੀ, ਮਾਤਾ ਦੇ ਕੱਦ ਕਾਠ ਤੇ ਬੋਲਚਾਲ ਤੇ ਗੜਕਵੀ ਅਵਾਜ਼ ਚੜਦੀ ਕਲਾ ਤੋਂ ਪੁਰਾਣੀਆਂ ਖੁਰਾਕਾਂ ਦਾ ਅਹਿਸਾਸ ਕੀਤਾ ਜਾ ਸਕਦਾ ਸੀ ਮਾਤਾ ਨੇ ਖੁਸ਼ ਹੋ ਕੇ ਆਪਣੇ ਜਨਮ ਬਾਰੇ ਦੱਸਣਾ ਕਿ ਉਨ੍ਹਾਂ ਦਾ ਜਨਮ ਪਹਿਲਵਾਨ ਦਿਵਾਨ ਸਿੰਘ ਤੇ ਮਾਤਾ ਗੁਲਾਬ ਕੌਰ ਦੇ ਘਰ ਮਿਤੀ 07/07/1948 ਨੂੰ ਪਿੰਡ ਰਾਏਪੁਰ ਰਾਈਆਂ ਤਹਿਸੀਲ ਨਕੋਦਰ ਜਿਲਾ ਜਲੰਧਰ ਵਿਖੇ ਹੋਇਆ ਸੀ ਆਪ ਜੀ ਪ੍ਰਸਿੱਧ ਕਵੀਸ਼ਰ ਲੇਟ ਚਰਨ ਸਿੰਘ ਪ੍ਰਦੇਸੀ ਤੇ ਦੋ ਭੈਣਾਂ ਚਰਨ ਕੌਰ ਅਤੇ ਸਵਰਨ ਕੌਰ ਦੇ ਛੋਟੇ ਭੈਣ ਜੀ ਸਨ ਆਪ ਦੀ ਸ਼ਾਦੀ ਮਰਹੂਮ ਸਰਪੰਚ ਤੇ ਉਘੇ ਕਾਂਗਰਸੀ ਪਰਿਵਾਰ ਸਰਦਾਰ ਸੁਦਾਗਰ ਸਿੰਘ ਚੰਦੀ ਦੇ ਹੋਣਹਾਰ ਸਪੁੱਤਰ ਮਾਸਟਰ ਕੁਲਵੰਤ ਸਿੰਘ ਚੰਦੀ ਵਾਸੀ ਇਸਮਾਈਲ ਪੁਰ ਤਹਿਸੀਲ ਨਕੋਦਰ ਜਿਲਾ ਜਲੰਧਰ ਨਾਲ ਮਿਤੀ 16/09/1964 ਵਿਚ ਹੋਈ। ਆਪ ਜੀ ਖੇਤੀਬਾੜੀ ਵਿਚ ਵਿਸ਼ੇਸ਼ ਮੁਹਾਰਤ ਤੇ ਦਿਲਚਸਪੀ ਰਖਦੇ ਸਨ ਘੱਟ ਪੜ੍ਹੇ ਹੋਣ ਦੇ ਬਾਵਜੂਦ ਵੀ ਆਪ ਜੀ ਦੀ ਪ੍ਰੇਰਨਾ ਸਦਕਾ ਸ਼ਬਦ ਗੁਰੂ ਪ੍ਰਚਾਰ ਕੇਂਦਰ ਅਤੇ ਰਾਜਗੁਰੂ ਵੋਕੇਸ਼ਨਲ ਐਜ਼ੂਕੇਸ਼ਨਲ ਸੰਸਥਾਂ ਦੀ ਸਥਾਪਨਾ ਆਪ ਜੀ ਦੀ ਅਗਵਾਈ ਹੇਠ ਹੋਈ । ਇਨ੍ਹਾਂ ਸੰਸਥਾਵਾਂ ਵਿਚ ਆਪ ਜੀ ਨੇ ਸਦਾ ਵਧ ਚੜ ਕੇ ਹਿੱਸਾ ਲਿਆ ਅਤੇ ਮੋਢੀ ਭੂਮਿਕਾ ਨਿਭਾਈ।ਆਪ ਜੀ ਦੋ ਬੇਟੀਆਂ ਬਲਜੀਤ ਕੌਰ, ਪਰਮਜੀਤ ਕੌਰ ਅਤੇ ਬੇਟੇ ਜਸਵੀਰ ਸਿੰਘ ਚੰਦੀ ਅਤੇ ਹਰਜਿੰਦਰ ਸਿੰਘ ਚੰਦੀ ਦੇ ਜਨਮ ਦਾਤੇ ਸਨ। ਪਿਛਲੇ ਦਿਨੀਂ ਆਪ ਜੀ ਅਧਰੰਗ ਦੇ ਅਟੈਕ ਕਾਰਨ ਜ਼ਿੰਦਗੀ ਦੀ ਜੰਗ ਹਾਰ ਗਏ। ਇਸ ਮੌਕੇ ਰਾਜਸੀ, ਧਾਰਮਿਕ ਸ਼ਖ਼ਸੀਅਤਾ ਵੱਲੋਂ ਪਰਿਵਾਰ ਨਾਲ ਦੁਖ ਵੰਡਾਇਆ ਗਿਆ ਆਪ ਜੀ ਨਮਿਤ ਅੰਤਿਮ ਅਰਦਾਸ 9 ਨਵੰਬਰ ਦਿਨ ਬੁੱਧਵਾਰ ਨੂੰ ਗੁਰਦੁਆਰਾ ਹਲਟੀ ਸਾਹਿਬ ਖੁਰਮ ਪੁਰ ਵਿਖੇ ਹੋਵੇਗੀ।
ਹਰਜਿੰਦਰ ਪਾਲ ਛਾਬੜਾ
9592282333
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly