ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ, ਜਾਡਲਾ ਵਿਖੇ ਕਾਲਜ ਪ੍ਰਿੰਸੀਪਲ ਮੈਡਮ ਸਿੰਮੀ ਜੌਹਲ ਜੀ ਦੀ ਅਗਵਾਈ ਹੇਠ ਸ਼ੈਸਨ 2024-25 ਦੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ਵਿੱਚ ਬੀ.ਏ. ਅਤੇ ਬੀ.ਕਾਮ. ਭਾਗ ਪਹਿਲਾਂ ਦੇ ਵਿਦਿਆਰਥੀਆਂ ਨੂੰ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਜੀ ਆਇਆਂ ਆਖਦੇ ਹੋਏ ਨਿੱਘਾ ਸੁਆਗਤ ਕੀਤਾ ਗਿਆ। ਫਰੈਸ਼ਰ ਪਾਰਟੀ ਦੀ ਸ਼ੁਰੁਆਤ ਵਿਚ ਕਾਲਜ ਦੀ ਵਿਦਿਆਰਥਣ ਮੰਜੂ ਬਾਲਾ (ਬੀ.ਏ ਭਾਗ-3)ਵੱਲੋਂ ਸੁਆਗਤੀ ਭਾਸ਼ਣ ਦੁਆਰਾ ਕੀਤੀ ਗਈ। ਇਸ ਤੋਂ ਬਾਅਦ ਕਾਲਜ ਪ੍ਰਿੰਸੀਪਲ ਮੈਡਮ ਸਿੰਮੀ ਜੌਹਲ ਵੱਲੋਂ ਕਾਲਜ ਦੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਜੀ ਆਇਆ ਆਖਿਆ ਗਿਆ। ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਜੀਵਨ ਵਿਚ ਵੱਡੀਆਂ ਪ੍ਰਾਪਤੀਆਂ ਕਰਕੇ ਕਾਲਜ ਦਾ ਨਾਂ ਰੋਸ਼ਨ ਕਰਨ ਦੀਆਂ ਵਿਚਾਰਾਂ ਕੀਤੀਆਂ। ਇਸ ਦੇ ਨਾਲ ਹੀ ਪ੍ਰੋ. ਪ੍ਰਿਆ ਬਾਵਾ ਨੇ ਵਿਦਿਆਰਥੀਆਂ ਨੂੰ ਜੀ ਆਇਆ ਆਖ ਕੇ ਇਕ ਚੰਗੇ ਵਿਦਿਆਰਥੀ ਬਣਨ ਦੀਆਂ ਗੱਲਾਂ ਸਾਝੀਆਂ ਕੀਤੀਆਂ। ਇਸ ਤੋਂ ਬਾਅਦ ਕਾਲਜ ਦੇ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਤਰਾਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਕਾਲਜ ਦੇ ਵਿਦਿਆਰਥੀ ਜਸਵਿੰਦਰ ਸਿੰਘ (ਬੀ.ਏ ਭਾਗ -1) ਨੇ ਇਕ ਗੀਤ ਗਾਇਆ। ਮਨਪ੍ਰੀਤ ਕੌਰ ਅਤੇ ਸਨਜੋਤ (ਬੀ.ਏ ਭਾਗ- 3) ਨੇ ਡਾਂਸ ਪੇਸ਼ ਕੀਤਾ। ਡਾਂਸ ਤੋਂ ਬਾਅਦ ਕਾਨਫੀਡੈਂਸ ਵਾਕ ਦਾ ਪਹਿਲਾ ਰਾਉਂਡ ਕੀਤਾ ਗਿਆ। ਜਿਸ ਵਿਚ ਨਵੇਂ ਵਿਦਿਆਰਥੀਆਂ ਵਿਸ਼ੇਸ਼ ਤੌਰ ਨੇ ਭਾਗ ਲਿਆ। ਨਰਿੰਦਰ ਸਿੰਘ(ਬੀ.ਏ ਭਾਗ-2) ਨੇ ਮੋਟੀਵੇਸ਼ਨਲ ਭਾਸ਼ਣ ਨਾਲ ਵਿਦਿਆਰਥੀਆਂ ਨੂੰ ਜਿੰਦਗੀ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਮਮਤਾ, ਸਾਨੀਆ, ਮਨਦੀਪ (ਬੀ.ਏ ਭਾਗ-1) ਨੇ ਡਾਂਸ ਦੀ ਪੇਸ਼ਕਾਰੀ ਕੀਤੀ। ਡਾਂਸ ਤੋਂ ਬਾਅਦ ਕਾਨਫੀਡੈਂਸ ਵਾਕ ਦਾ ਦੂਜਾ ਰਾਉਂਡ ਕੀਤਾ ਗਿਆ। ਇਸ ਤੋਂ ਬਾਅਦ ਇੰਨ- ਆਉਟ ਗੇਮ ਸ਼ੁਰੂ ਕੀਤੀ ਗਈ। ਜਸਵਿੰਦਰ ਸਿੰਘ (ਬੀ.ਏ ਭਾਗ -1) ਵੱਲੋਂ ਸ਼ਿਅਰ-ਸ਼ਾਇਰੀ ਪੇਸ ਕੀਤੀ ਗਈ। ਮਮਤਾ ਅਤੇ ਸਾਨੀਆ (ਬੀ.ਏ ਭਾਗ-1) ਨੇ ਡਾਂਸ ਪੇਸ਼ ਕੀਤਾ। ਇਸ ਤੋਂ ਬਾਅਦ ਫਰੈਸ਼ਰ ਫਾਇਨਲ ਰਾਊਂਡ ਵਾਕ ਅਤੇ ਪ੍ਰਸ਼ਨ-ਉੱਤਰ ਰਾਉਂਡ ਸ਼ੁਰੂ ਕੀਤਾ ਗਿਆ। ਫਿਰ ਖੁਸ਼ੀ ਬੱਧਣ (ਬੀ.ਏ ਭਾਗ-1) ਨੇ ਇਕ ਗੀਤ ਪੇਸ਼ ਕੀਤਾ। ਪ੍ਰਭਜੋਤ ਸਿੰਘ (ਬੀ.ਏ ਭਾਗ-3) ਅਤੇ ਵਿਕਰਮ ਕੁਮਾਰ (ਬੀ.ਕਾਮ ਭਾਗ-3) ਨੇ ਰਲ ਕੇ ਡਾਂਸ ਦੀ ਪੇਸ਼ਕਾਰੀ ਕੀਤੀ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਪ੍ਰਤਿਭਾਵਾਂ ਮੁੱਖ ਰੱਖ ਕੇ ਕਾਲਜ ਸਟਾਫ ਵੱਲੋਂ ਜਸਵਿੰਦਰ ਸਿੰਘ (ਬੀ.ਏ ਭਾਗ-1) ਨੂੰ ਮਿਸਟਰ ਫਰੈਸ਼ਰ ਅਤੇ ਮਨਪ੍ਰੀਤ ਕੌਰ (ਬੀ.ਏ ਭਾਗ-1) ਨੂੰ ਮਿਸ ਫਰੈਸ਼ਰ, ਮੁਸਕਾਨ (ਬੀ.ਕਾਮ ਭਾਗ-1)ਨੂੰ ਮਿਸ ਇਲੇਗਨਸ (ਖੂਬਸੂਰਤ) ਅਤੇ ਗੁਰਪ੍ਰੀਤ ਸਿੰਘ ਨੂੰ ਮਿਸਟਰ ਹੈਂਡਸਮ (ਖੂਬਸੂਰਤ) ਖਿਤਾਬ ਨਾਲ ਸਮਮਾਨਤ ਕੀਤਾ ਗਿਆ। ਅੰਤ ਵਿਚ ਜਸਵਿੰਦਰ ਸਿੰਘ (ਬੀ.ਏ ਭਾਗ -1) ਨੇ ਫਰੈਸ਼ਰ ਪਾਰਟੀ ਲਈ ਪੁਰਾਣੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਪਾਰਟੀ ਦੌਰਾਨ ਕਾਲਜ ਦੇ ਸਟਾਫ ਵੱਲੋਂ ਸ਼ਿਰਕਤ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly