(ਸਮਾਜ ਵੀਕਲੀ) ਅੱਜ ਗੁਰਦੁਆਰਾ ਸਾਹਿਬ ਗੁਰੂਸਰ ਸਾਹਿਬ ਪਾਤਸਾਹੀ ਛੇਵੀਂ ਚਾਉਕੇ ਵਿਖੇ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ, ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋਫੈਸਰ ਜਸਵੰਤ ਸਿੰਘ ਬਰਾੜ ਨੇ ਕੀਤਾ।ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਡਾ ਐਸ ਪੀ ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ,ਕੌਮੀ ਪ੍ਧਾਨ ਜੱਸਾ ਸਿੰਘ ਸੰਧੂ, ਡਾਰਿਕਟਰ ਸਿਹਤ ਸੇਵਾਵਾਂ ਡਾ.ਦਲਜੀਤ ਸਿੰਘ ਗਿੱਲ ਅਤੇ ਡਾ.ਆਰ ਐਸ ਅਟਵਾਲ ਦੇ ਦਿਸ਼ਾ ਨਿਰਦੇਸਾ ਅਨੁਸਾਰ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ, ਵਲੋਂ ਲਗਾਏ ਇਸ ਕੈਂਪ ਵਿੱਚ ਡਾਕਟਰ ਅਮਿਤ ਗੁਪਤਾ ਹੱਡੀਆਂ ਤੇ ਜੋੜਾ ਦੇ ਮਾਹਿਰ ,ਡਾਕਟਰ ਵਿਪਨ ਗੋਇਲ ਨੇ ਪੇਟ, ਲੀਵਰ, ਛਾਤੀ, ਸ਼ੂਗਰ ਤੇ ਬੀਪੀ ਨਾਲ ਸੰਬਧਿਤ205 ਮਰੀਜਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੀਤਾ। ਸਰਬੱਤ ਦਾ ਭਲਾ ਟਰੱਸਟ ਦੀ ਟੀਮ ਵਲੋਂ ਮੌਕੇ ਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਟਰੱਸਟ ਦੀ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋ ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਸੰਨੀ ਓਬਰਾਏ ਲੈਬ ਚੱਲ ਰਹੀ ਹੈ ਜਿੱਥੇ ਈਸੀਜੀ ਸਿਰਫ਼ 20 ਰੁਪਏ ਵਿੱਚ ਅਤੇ ਹੋਰ ਟੈਸਟ ਨਿਹਾਇਤ ਘੱਟ ਰੇਟ ਤੇ ਕੀਤੇ ਜਾਦੇ ਹਨ। ਕੈਂਪ ਦਾ ਪਰਬੰਧ ਸਮੁੱਚੀ ਗੁਰਦੁਆਰਾ ਕਮੇਟੀ, ਸਰਬੱਤ ਦਾ ਭਲਾ ਟਰੱਸਟ ਨੇ ਸਹਿਯੋਗੀ ਸੱਜਣਾ ਦੇ ਨਾਲ ਮਿਲ ਕੇ ਕੀਤਾ। ਮੈਬਰ ਅਮਰਜੀਤ ਸਿੰਘ,ਰਘੂਬੀਰ ਸਰਮਾ,ਜੋਗਿੰਦਰ ਸਿੰਘ, ਜੰਟਾ ਸਿੰਘ,ਵਿਕਰਮ ਸਿੰਘ,ਭੁਪਿੰਦਰ ਸਿੰਘ,ਸੁਰਿੰਦਰ ਸਿੰਘ ਧਾਲੀਵਾਲ ,ਰਾਮ ਸਿੰਘ , ਸੁਖਦੇਵ ਸਿੰਘ , ਹਰਨੇਕ ਸਿੰਘ ਅਤੇ ਸਮੂਹ ਗੁਰਦੁਆਰਾ ਕਮੇਟੀ,ਹਰਜੀਤ ਸਿੰਘ,ਲੀਲਾ ਸਿੰਘ,ਭੋਲਾ ਸਿੰਘ,ਬਲਵਿੰਦਰ ਸਿੰਘ,ਗਮਦੂਰ ਸਿੰਘ,ਹਰਦਿਆਲ ਸਿੰਘ ਮਿੱਠੂ,ਕਾਲਾ ਸਿੰਘ,ਨਾਹਰ ਸਿੰਘ ਅਤੇ ਮਾਤਾ ਗੁਰਤੇਜ ਕੌਰ ਵੈਲਫੇਅਰ ਸੋਸਾਇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly