(ਸਮਾਜ ਵੀਕਲੀ) ਅੱਜ ਕਮਿਊਨਿਟੀ ਹਾਲ ਬੱਲੂਆਣਾ ਵਿਖੇ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ, ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਚੈਅਰਮੈਨ ਇੰਪਰੂਵਮੈਂਟ ਟਰੱਸਟ ਜਤਿੰਦਰ ਸਿੰਘ ਭੱਲਾ ਬਠਿੰਡਾ ਨੇ ਕੀਤਾ।ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਡਾ ਐਸ ਪੀ ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ,ਕੌਮੀ ਪ੍ਧਾਨ ਜੱਸਾ ਸਿੰਘ ਸੰਧੂ, ਡਾਰਿਕਟਰ ਸਿਹਤ ਸੇਵਾਵਾਂ ਡਾ.ਦਲਜੀਤ ਸਿੰਘ ਗਿੱਲ ਅਤੇ ਡਾ.ਆਰ ਐਸ ਅਟਵਾਲ ਦੇ ਦਿਸ਼ਾ ਨਿਰਦੇਸਾ ਅਨੁਸਾਰ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ, ਵਲੋਂ ਲਗਾਏ ਇਸ ਕੈਂਪ ਵਿੱਚ ਡਾ. ਪਲਕਦੀਪ ,ਡਾਕਟਰ ਸੋਨਾਲੀ ਮੋਂਡਕਾਰ ਕਾਠਪਾਲ ਨੇ ਪੇਟ, ਲੀਵਰ, ਛਾਤੀ, ਸ਼ੂਗਰ ਤੇ ਬੀਪੀ ਨਾਲ ਸੰਬਧਿਤ 216 ਮਰੀਜਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੀਤਾ। ਸਰਬੱਤ ਦਾ ਭਲਾ ਟਰੱਸਟ ਦੀ ਟੀਮ ਵਲੋਂ ਮੌਕੇ ਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਟਰੱਸਟ ਦੀ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋ ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਕੈਂਪ ਦਾ ਪ੍ਰਬੰਧ , ਸਰਬੱਤ ਦਾ ਭਲਾ ਟਰੱਸਟ ਨੇ ਸਹਿਯੋਗੀ ਸੱਜਣਾ ਦੇ ਨਾਲ ਮਿਲ ਕੇ ਕੀਤਾ।ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ ਜਲਦ ਹੀ ਮੌੜ ਮੰਡੀ, ਪਿੰਡ ਵਿਰਕ ਕਲਾਂ , ਵਿਰਕ ਖੁਰਦ ਬਹਿਮਣ ਦੀਵਾਨਾ ਕਰਮਗੜ੍ਹ ਸਤਰਾ, ਬੀੜ ਬਹਿਮਣ, ਮਹਿਰਾਜ , ਮਹਿਮਾ ਸਰਜਾ, ਜਗਾ ਰਾਮ ਤੀਰਥ,ਪੀਰਕੋਟ,ਸਰਦਾਰਗੜ੍ਹ , ਚੁੱਘੇ ਕਲਾਂ, ਭਿਸੀਆਣਾ,ਬੁਲਾਡੇ ਵਾਲ਼ਾ ਅਤੇ ਬਾਜੀਗਰ ਬਸਤੀ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਏ ਜਾਣਗੇ। ਮੈਬਰ ਅਮਰਜੀਤ ਸਿੰਘ ਜਨਰਲ ਸੈਕਟਰੀ,ਰਾਮ ਸਿੰਘ ਮਾਨ,ਜੋਗਿੰਦਰ ਸਿੰਘ, ਜੰਟਾ ਸਿੰਘ, ਬਲਬੀਰ ਸਿੰਘ ਸਿੰਘ, ਪ੍ਰੀਤਮ ਸਿੰਘ ਨੇ ਕੈਂਪ ਵਿੱਚ ਸੇਵਾ ਕੀਤੀ। ਕੈਂਪ ਵਿੱਚ ਗ੍ਰਾਮ ਪੰਚਾਇਤ ਬਲੂਆਣਾ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੌਕੇ ਜੱਗਾ ਸਿੰਘ ਬੁਲਾਡੇ ਵਾਲ਼ਾ, ਸਰਪੰਚ ਸੁਖਰਾਜ ਸਿੰਘ ਬੱਲੂਆਣਾ,ਸਰਪੰਚ ਗੁਰਦੇਵ ਸਿੰਘ ਦਿਓਣ, ਡਾਕਟਰ ਚੇਤ ਸਿੰਘ ਦਿਉਣ, ਗੁਰਨੈਬ ਸਾਜਣ, ਸਰਪੰਚ ਗੁਰਚਰਨ ਸਿੰਘ ਵਿਰਕ ਖੁਰਦ, ਇਕਬਾਲ ਸਿੰਘ ਬੁਰਜ ਮਹਿਮਾ ਸਰਪੰਚ ਜਸਵਿੰਦਰ ਸਿੰਘ ਭਿਸੀਆਣਾ ,ਜਸਕਰਨ ਸਿੰਘ ਬੱਲੂਆਣਾ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly