ਸਰਬੱਤ ਦਾ ਭਲਾ’ ਟਰੱਸਟ ਵੱਲੋਂ ਲੋੜਵੰਦ ਲਈ ਮਕਾਨ ਦਾ ਕੰਮ ਸ਼ੁਰੂ

ਸਰਬੱਤ ਦਾ ਭਲਾ' ਟਰੱਸਟ ਵੱਲੋਂ ਲੋੜਵੰਦ ਲਈ ਮਕਾਨ ਦਾ ਕੰਮ ਸ਼ੁਰੂ

ਨੂਰਪੁਰ ਬੇਦੀ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਡਾ. ਐੱਸ.ਪੀ. ਸਿੰਘ ਓਬਰਾਏ ਦੀ ਰਹਿਨੁਮਾਈ ਵਿੱਚ ਮਾਨਵਤਾਵਾਦੀ ਸੇਵਾਵਾਂ ਲਈ ਨਿਰੰਤਰ ਗਤੀਸ਼ੀਲ ਸੰਸਥਾ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਬੜਵਾ (ਨੂਰਪੁਰ ਬੇਦੀ) ਵਾਸੀ ਸੋਮਨਾਥ ਦੇ ਪਰਿਵਾਰ ਲਈ ਮਕਾਨ ਦਾ ਕੰਮ ਸ਼ੁਰੂ ਕਰਵਾਇਆ ਗਿਆ। ਜੋ ਅਤਿ ਤਰਸਯੋਗ ਹਾਲਤ ਵਿੱਚ ਰਹਿ ਰਿਹਾ ਸੀ। ਟਰੱਸਟ ਦੇ ਜਿਲ੍ਹਾ ਪ੍ਰਧਾਨ ਜੇ.ਕੇ. ਜੱਗੀ ਨੇ ਦੱਸਿਆ ਕਿ ਕੁੱਝ ਮੋਹਤਬਰਾਂ ਨੇ ਟਰੱਸਟ ਮੈਂਬਰ ਮਨਜੀਤ ਸਿੰਘ ਅਬਿਆਣਾ ਰਾਹੀਂ ਮੁੱਖ ਦਫ਼ਤਰ ਵਿਖੇ ਪਹੁੰਚ ਕੀਤੀ। ਉਪਰੰਤ ਜਿਲ੍ਹਾ ਟੀਮ ਨੇ ਬਣਦੀ ਪੜਤਾਲ ਕੀਤੀ ਅਤੇ ਸ. ਓਬਰਾਏ ਤੋਂ ਪਾਸ ਕਰਵਾ ਕੇ ਤੁਰੰਤ ਮਕਾਨ ਬਣਾਉਣ ਦਾ ਫ਼ੈਸਲਾ ਲਿਆ। ਮਕਾਨ ਦਾ ਨੀਹ ਪੱਥਰ ਮਹੰਤ ਧੀਰਜਗਿਰੀ ਸ਼ਿਵ ਮੰਦਿਰ ਸਰਥਲੀ ਦਿਆਂ ਕਰ-ਕਮਲਾਂ ਨਾਲ਼ ਰਖਵਾਇਆ ਗਿਆ। ਜਿਕਰਯੋਗ ਹੈ ਕਿ ਪਿੰਡ ਬੜਵਾ ਐਡਵੋਕੇਟ ਦਿਨੇਸ਼ ਚੱਡਾ ਵਿਧਾਇਕ ਹਲਕਾ ਰੋਪੜ ਦਾ ਜੱਦੀ ਪਿੰਡ ਹੈ। ਜਿਨ੍ਹਾਂ ਦੀ ਇਸ ਕਾਰਜ ਵਿੱਚ ਅਹਿਮ ਭੂਮਿਕਾ ਰਹੀ। ਟਰੱਸਟ ਵੱਲੋਂ ਰੋਪੜ ਖੇਤਰ ਵਿੱਚ ਅੱਠ ਮਕਾਨ ਬਣਾ ਕੇ ਪਰਿਵਾਰਾਂ ਨੂੰ ਸੌਂਪ ਦਿੱਤੇ ਗਏ ਹਨ, ਪੰਜ ਤਿਆਰ ਹਨ ਅਤੇ ਚਾਰਾਂ ਦਾ ਕੰਮ ਉਸਾਰੀ ਅਧੀਨ ਹੈ। ਜੋ ਜਲਦ ਹੀ ਲੋੜਵੰਦਾਂ ਦੇ ਸਪੁਰਦ ਕਰ ਦਿੱਤੇ ਜਾਣਗੇ। ਟਰੱਸਟ ਵੱਲੋਂ ਭਿਆਨਕ ਸਰੀਰਕ ਸਮੱਸਿਆ ਨਾਲ਼ ਜੂਝ ਰਹੇ ਜਸਵਿੰਦਰ ਸਿੰਘ ਵਾਸੀ ਸ੍ਰੀ ਅਨੰਦਪੁਰ ਸਾਹਿਬ ਨੂੰ 1000 ਰੁਪਏ ਮਹੀਨਾ ਪੈਨਸ਼ਨ ਦਾ ਚੈੱਕ ਵੀ ਦਿੱਤਾ ਗਿਆ । ਇਸ ਮੌਕੇ ਮਦਨ ਗੁਪਤਾ, ਅਸ਼ਵਨੀ ਖੰਨਾ, ਉਜਾਗਰ ਸਿੰਘ ਘੱਟੀਵਾਲ, ਹਰਦਿਆਲ ਸਿੰਘ ਸਰਪੰਚ ਬੜਵਾ, ਅਵਤਾਰ ਸਿੰਘ ਸਾਬਕਾ ਸਰਪੰਚ, ਗੌਰਵ ਰਾਣਾ, ਡਾ. ਦਵਿੰਦਰ ਬਜਾੜ, ਚੌਧਰੀ ਕਮਲਜੀਤ ਰੋੜੂਆਣਾ, ਨੀਰਜ ਰਾਣਾ ਸਰਪੰਚ ਮਣਕੂ ਮਾਜਰਾ, ਗੁਰਨੈਬ ਸਿੰਘ ਪ੍ਰਧਾਨ ਸਹਿਕਾਰੀ ਸਭਾ ਬੜਵਾ, ਅਵਤਾਰ ਸਿੰਘ ਕੂਨਰ, ਸਤਨਾਮ ਸਿੰਘ ਨਾਗਰਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜ਼ਰਾ ਸੋਚੋ?
Next articleਕੈਂਸਰ ਪੀੜਤਾਂ ਪ੍ਰਤੀ ਸਾਡੇ ਸਮਾਜ ਦਾ ਰਵੱਈਆ