*ਸੇਵਾ ਵਾਲੀ ਸੋਚ ਨੂੰ ਉਭਾਰਨ ਲਈ ਜੱਥੇ. ਨਿਮਾਣਾ ਦੇ ਸਹਿਯੋਗ ਨਾਲ ਦੁਬਈ ਦੀ ਧਰਤੀ ਉੱਪਰ ਕੌਮਾਂਤਰੀ ਪੱਧਰ ਦਾ ਲਗਾਇਆ ਜਾਵੇਗਾ ਖੂਨਦਾਨ ਕੈਂਪ- ਐਸ.ਪੀ ਸਿੰਘ ਉਬਰਾਏ*
ਲੁਧਿਆਣਾ(ਸਮਾਜ ਵੀਕਲੀ) (ਕਰਨੈਲ ਸਿੰਘ ਐਮ.ਏ.) ਸੰਸਾਰ ਪੱਧਰ ਤੇ ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸ਼ਖਸ਼ੀਅਤ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ: ਐਸ.ਪੀ. ਸਿੰਘ ਉਬਰਾਏ ਨੇ ਕਿਹਾ ਕਿ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ਼:) ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਮੈਂਬਰਾਂ ਵੱਲੋਂ ਜਿਸ ਕਦਰ ਸਮਾਜ ਦੇ ਲੋਕਾਂ ਨੂੰ ਆਪਣਾ ਖੂਨਦਾਨ ਕਰਨ ਪ੍ਰਤੀ ਜਾਗਰੂਕ ਮੁਹਿੰਮ ਚਲਾ ਕੇ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜ਼ਿੰਦਗੀਆਂ ਨੂੰ ਬਚਾਉਣ ਲਈ ਜੋ ਵੱਡੇ ਪੱਧਰ ਤੇ ਖੂਨਦਾਨ ਕੈਂਪ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਹ ਸੱਚੇ ਸੇਵਾ ਕਾਰਜਾਂ ਦੀ ਮਿਸਾਲ ਹੈ। ਜਿਸ ਨੂੰ ਕੌਮਾਂਤਰੀ ਪੱਧਰ ਤੇ ਊਭਾਰਨ ਦੀ ਵੱਡੀ ਲੋੜ ਹੈ। ਅੱਜ ਸਰਬੱਤ ਦਾ ਭਲਾ (ਚੈ) ਟ੍ਰਸਟ ਦੇ ਵੱਲੋਂ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ਼:) ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੂੰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਵੱਡੇ ਸੇਵਾ ਕਾਰਜਾਂ ਬਦਲੇ ਸਨਮਾਨਿਤ ਕਰਨ ਹਿੱਤ ਲੁਧਿਆਣਾ ਵਿਖੇ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਅੰਦਰ ਇਕੱਤਰ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਡਾ: ਐਸ.ਪੀ ਸਿੰਘ ਉਬਰਾਏ ਨੇ ਕਿਹਾ ਕਿ ਭਾਈ ਘਨ੍ਹੱਈਆ ਜੀ ਦੀ ਸੇਵਾ ਭਾਵਨਾ ਵਾਲੀ ਸੋਚ ਨੂੰ ਉਭਾਰਨ ਵਾਲੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਸਮੁੱਚੇ ਸਮਾਜ ਲਈ ਰੋਲ ਮਾਡਲ ਹਨ। ਉਨ੍ਹਾਂ ਨੇ ਰਸਮੀ ਤੌਰ ਤੇ ਐਲਾਨ ਕੀਤਾ ਕਿ ਇਸੇ ਸੇਵਾ ਭਾਵਨਾ ਵਾਲੀ ਸੋਚ ਨੂੰ ਹੋਰ ਉਭਾਰਨ ਲਈ ਜਲਦੀ ਹੀ ਜੱਥੇਦਾਰ ਨਿਮਾਣਾ ਤੇ ਸਾਥੀਆਂ ਦੇ ਨਿੱਘੇ ਸਹਿਯੋਗ ਨਾਲ ਦੁਬਈ ਦੀ ਧਰਤੀ ਉੱਪਰ ਕੌਮਾਂਤਰੀ ਪੱਧਰ ਦਾ ਖੂਨਦਾਨ ਕੈਪ ਲਗਾਇਆ ਜਾਵੇਗਾ ਤਾਂ ਕਿ ਲੋੜਵੰਦ ਮਰੀਜ਼ਾਂ ਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਵਿਅਕਤੀਆਂ ਨੂੰ ਬਲੱਡ ਦੇ ਕੇ ਉਨ੍ਹਾਂ ਦੀਆਂ ਬਹੁਕੀਮਤੀ ਜ਼ਿੰਦਗੀਆਂ ਬਚਾਈਆਂ ਜਾ ਸਕਣ। ਇਸ ਦੌਰਾਨ ਡਾ: ਐਸ.ਪੀ. ਸਿੰਘ ਉਬਰਾਏ ਅਤੇ ਸੰਸਥਾ ਦੀ ਲੁਧਿਆਣਾ ਇਕਾਈ ਦੇ ਪ੍ਰਮੁੱਖ ਸ੍ਰ: ਜਸਵੰਤ ਸਿੰਘ ਛਾਪਾ, ਸ੍ਰ: ਇਕਬਾਲ ਸਿੰਘ ਗਿੱਲ ਆਈ.ਪੀ.ਐਸ, ਤੀਰਥ ਸਿੰਘ ਢਿੱਲੋਂ ਜਲੰਧਰ ਦੂਰਦਰਸ਼ਨ ਵਾਲੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਾਂਝੇ ਰੂਪ ਵਿੱਚ ਜੱਥੇ.ਤਰਨਜੀਤ ਸਿੰਘ ਨਿਮਾਣਾ ਨੂੰ ਸਮਾਜ ਪ੍ਰਤੀ ਨਿਭਾਈਆਂ ਨਿਸ਼ਕਾਮ ਸੇਵਾਵਾਂ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਯਾਦਗਾਰੀ ਸੇਵਾ ਰਤਨ ਐਵਾਰਡ, ਦੁਸ਼ਾਲਾ ਅਤੇ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਉਨ੍ਹਾਂ ਦੇ ਨਾਲ ਮੁਹੰਮਦ ਅਕਰਮ, ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ, ਭਾਈ ਹਰਪਾਲ ਸਿੰਘ ਨਿਮਾਣਾ, ਭਾਈ ਮਨਜੀਤ ਸਿੰਘ ਬੁਟਾਹਰੀ, ਪਰਵਿੰਦਰ ਸਿੰਘ ਗਿੰਦਰਾ, ਗੁਰਮੀਤ ਸਿੰਘ ਬੋਬੀ, ਦਿਲਬਾਗ ਸਿੰਘ, ਰਾਣਾ ਸਿੰਘ ਦਾਦ, ਗੁਰਚਰਨ ਸਿੰਘ ਭੁੱਲਰ,ਧੀਰਜ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly