(ਸਮਾਜ ਵੀਕਲੀ) ਅੱਜ ਬਾਲਿਆਂਵਾਲੀ ਵਿਖੇ ਨੇੜੇ ਪੁਰਾਣੀ ਬੈਂਕ ਕੋਲ ਸੰਨੀ ਓਬਰਾਏ ਕਲੀਨਿਕਲ ਲੈਬ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ, ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋਫੈਸਰ ਜਸਵੰਤ ਸਿੰਘ ਬਰਾੜ ਨੇ ਕੀਤਾ।ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਡਾ ਐਸ ਪੀ ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ,ਕੌਮੀ ਪ੍ਧਾਨ ਜੱਸਾ ਸਿੰਘ ਸੰਧੂ, ਡਾਰਿਕਟਰ ਸਿਹਤ ਸੇਵਾਵਾਂ ਡਾ.ਦਲਜੀਤ ਸਿੰਘ ਗਿੱਲ ,ਡਾ.ਆਰ ਐਸ ਅਟਵਾਲ ਦੇ ਦਿਸ਼ਾ ਨਿਰਦੇਸਾ ਅਨੁਸਾਰ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ, ਵਲੋਂ ਲਗਾਏ ਇਸ ਕੈਂਪ ਵਿੱਚ ਡਾਕਟਰ ਅਮਿਤ ਗੁਪਤਾ ਹੱਡੀਆਂ ਤੇ ਜੋੜਾ ਦੇ ਮਾਹਿਰ ,ਡਾਕਟਰ ਹਰਮਨਪ੍ਰੀਤ ਸਿੰਘ ਭੰਗੂ M.B.B.S.,MD(medicine) ਦਿਲ ,ਛਾਤੀ ਸ਼ੂਗਰ ਤੇ ਪੇਟ ਦੇ ਮਾਹਿਰ…., ਛਾਤੀ, ਸ਼ੂਗਰ ਤੇ ਬੀਪੀ ਨਾਲ ਅਤੇ ਹੱਡੀਆਂ ਜੋੜਾਂ ਨਾਲ ਸੰਬਧਿਤ225 ਮਰੀਜਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੀਤਾ। ਸਰਬੱਤ ਦਾ ਭਲਾ ਟਰੱਸਟ ਦੀ ਟੀਮ ਵਲੋਂ ਮੌਕੇ ਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਕੈਂਪ ਵਿੱਚ ਮੁੱਖ ਸਹਿਯੋਗ ਨਸ਼ਾ ਵਿਰੋਧੀ ਮੰਚ ਬਾਲਿਆਂਵਾਲੀ ਵੱਲੋਂ ਕੀਤਾ ਗਿਆ ਤੇ ਸਮੂਹ ਗਰੁੱਪ ਵਿੱਚੋ ਪਹੁੰਚੇਂ ਮੈਂਬਰਾਂ ਸੁਰਿੰਦਰ ਧਾਲੀਵਾਲ ,ਜੰਟਾ ਸਿੰਘ ਅਤੇ ਸੁਖਮੰਦਰ ਸਿੰਘ ਕੁਲਦੀਪ ਸਿੰਘ(ਕਾਲਾ), ਰਣਜੀਤ ਸਿੰਘ ਨੰਬਰਦਾਰ, ਸੁਖਵੀਰ ਸਿੰਘ ਮਾਨ, ਹਰਜਿੰਦਰ ਸਿੰਘ (ਕਾਲਾ), ਜਸਵੀਰ ਸਿੰਘ ਜੋੜਾ, ਭੁਪਿੰਦਰ ਸਿੰਘ (ਪਾਂਧੀ) ,ਬਲਵੀਰ ਸਿੰਘ (ਪੀਨਾ ਟੇਲਰ) , ਬਲਰਾਜ ਬਾਲਿਆਂਵਾਲੀ ਅਤੇ ਕੁਲਦੀਪ ਮਤਵਾਲਾ(ਪੱਤਰਕਾਰ ਅਜੀਤ) ਨੇ ਦੱਸਿਆ ਕਿ ਬਾਲਿਆਂਵਾਲੀ ਵਿਖੇ ਸੰਨੀ ਓਬਰਾਏ ਲੈਬ ਚੱਲ ਰਹੀ ਹੈ ਜਿੱਥੇ ਈਸੀਜੀ ਸਿਰਫ਼ 20 ਰੁਪਏ ਵਿੱਚ ਅਤੇ ਹੋਰ ਟੈਸਟ ਨਿਹਾਇਤ ਘੱਟ ਰੇਟ ਤੇ ਕੀਤੇ ਜਾਦੇ ਹਨ। ਕੈਂਪ ਦਾ ਪਰਬੰਧ ਸਮੁੱਚੀ ਨਸ਼ਾ ਵਿਰੋਧੀ ਮੰਚ ਕਮੇਟੀ ਅਤੇ ਸਰਬੱਤ ਦਾ ਭਲਾ ਟਰੱਸਟ ਨੇ ਸਹਿਯੋਗੀ ਸੱਜਣਾ ਦੇ ਨਾਲ ਮਿਲ ਕੇ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly