ਰੋਪੜ, 17 ਸਤੰਬਰ (ਗੁਰਬਿੰਦਰ ਸਿੰਘ ਰੋਮੀ): ਸਮਾਜਸੇਵੀ ਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਐੱਸ.ਪੀ. ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ‘ਸੱਰਬਤ ਦਾ ਭਲਾ’ ਚੈਰੀਟੇਬਲ ਟਰੱਸਟ ਵੱਲੋਂ ਰੋਪੜ ਇਲਾਕੇ ਵਿੱਚ 270 ਲੋੜਵੰਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਅਤੇ ਵਿਦਿਆਰਥੀਆਂ ਵਜੀਫੇ ਦੇ ਚੈੱਕ ਦਿੱਤੇ ਗਏ। ਸੰਸਥਾ ਵੱਲੋਂ ਗੁਰੂਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਜ਼ਿਲ੍ਹਾ ਰੋਪੜ ਇਕਾਈ ਦੇ ਪ੍ਰਧਾਨ ਜੇ.ਕੇ. ਜੱਗੀ, ਮੁੱਖ ਮਹਿਮਾਨ ਭਰਤ ਕੁਮਾਰ ਮੈਨੇਜਰ ਫੈਡਰਲ ਬੈਂਕ ਰੋਪੜ ਅਤੇ ਸਹਾਇਕ ਮੈਨੇਜਰ ਰਾਹੁਲ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਮੁੱਖ ਮਹਿਮਾਨ ਨੇ ਟੱਰਸਟ ਦੇ ਕਾਰਜ਼ਾਂ ਦੀ ਖੂਬ ਪ੍ਰਸ਼ੰਸਾ ਕੀਤੀ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਸੰਸਥਾ ਦੇ ਮੈਨੇਜਿੰਗ ਟਰੱਸਟੀ ਡਾ. ਓਬਰਾਏ ਲੋੜਵੰਦਾ ਲਈ ਆਸ ਦੀ ਕਿਰਨ ਬਣ ਗਏ ਹਨ ਜੋ ਹਰ ਮਹੀਨੇ ਅਪਣੀ ਜੇਬ ਵਿੱਚੋਂ ਬਗੈਰ ਕਿਸੇ ਤੋਂ ਮਾਲੀ ਮੱਦਦ ਲਏ ਹਜ਼ਾਰਾਂ ਲੋੜਵੰਦਾ ਨੂੰ ਕਰੋੜਾਂ ਰੁਪਏ ਵੰਡਦੇ ਹਨ। ਪੰਜਾਬ ਵਿੱਚ ਆਏ ਹੜਾਂ ਕਾਰਣ ਹੋਏ ਮਕਾਨਾਂ ਦੇ ਨੁਕਸਾਨਾ ਨੂੰ ਨਵੇਂ ਸਿਰ ਤੋਂ ਬਣਾ ਜਾ ਰਿਪੇਅਰ ਕਰਣ ਦਾ ਜੋ ਟੀਚਾ ਲਿਆ ਹੈ ਉਹਨਾਂ ਵਿੱਚੋਂ ਕੁਲਦੀਪ ਸਿੰਘ ਪੁੱਤਰ ਸਵ: ਗਿਆਨ ਸਿੰਘ ਪਿੰਡ ਅਕਬਰਪੁਰ ਜ਼ਿਲ੍ਹਾ ਰੋਪੜ ਦੇ ਮਕਾਨ ਲਈ 70 ਹਜ਼ਾਰ ਰੁਪਏ ਦੀ ਰਕਮ ਸੈਕਸ਼ਨ ਹੋਈ ਹੈ। ਉਹਨਾਂ ਨੇ ਕਿਹਾ ਕਿ ਪੂਰੀ ਦੁਨੀਆਂ ਵਿੱਚ ਸੰਸਥਾਂ ਵਲੋਂ ਲੋਕ ਭਲਾਈ ਦੇ ਕਾਰਜ ਸ਼ੂਰੁ ਕੀਤੇ ਹੋਏ ਹਨ।ਸੰਸਥਾ ਵਲੋਂ ਜਿਥੇ ਆਰਥਿਕ ਤੌਰ ‘ਤੇ ਕਮਜੋਰ ਲੋਕਾਂ ਦੀ ਮੱਦਦ ਦੇ ਨਾਲ਼ ਨਾਲ਼ ਮੈਡੀਕਲ ਅਤੇ ਸਿੱਖਿਆ ਸੇਵਾਵਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਟਰਸੱਟ ਦੇ ਪ੍ਰਮੁੱਖ ਮੈਂਬਰ ਮਨਮੋਹਨ ਕਾਲਿਆ, ਅਸ਼ਵਨੀ ਖੰਨਾ, ਸੁਖਦੇਵ ਸ਼ਰਮਾ, ਮਦਨ ਮੋਹਨ ਗੁਪਤਾ, ਸੰਤ ਸਿੰਘ, ਭਾਗ ਸਿੰਘ, ਰਾਜੀਵ ਸਹਿਗਲ ਅਤੇ ਧਰਮਵੀਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly