ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲਗਾਏ ਵਾਹਨਾਂ ਨੂੰ ਰਿਫਲੈਕਟਰ

(ਸਮਾਜ ਵੀਕਲੀ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਦੁਬਈ ਦੀ ਯੋਗ ਅਗਵਾਈ ਹੇਠ, ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਦਿਸ਼ਾ ਅਨੁਸਾਰ ਮੁਕਤਸਰ ਰੋਡ ਬਠਿੰਡਾ ਵਿਖੇ ਧੁੰਦ ਦੇ ਮੰਦੇ ਨਜ਼ਰ ਵੱਡੀ ਗਿਣਤੀ ਵਿੱਚ ਵਾਹਨਾਂ ਨੂੰ ਰਿਫਲੈਕਟਰ ਲਗਾਏ ਗਏ ਮਾਨਯੋਗ ਐਸ.ਐਸ. ਪੀ. ਬਠਿੰਡਾ ਅਵਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਹਰ ਇੱਕ ਥਾਣੇ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਬਠਿੰਡਾ ਇਕਾਈ ਨੂੰ ਸਹਿਯੋਗ ਕਰਨ ਲਈ ਕਿਹਾ ਗਿਆ ਸੀ। ਉਸ ਤਹਿਤ ਅੱਜ ਐਸ ਐਚ. ਓ ਥਾਣਾ ਸਦਰ ਸ੍ਰ. ਜਗਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਦਿਉਣ ਦੇ ਬੱਸ ਸਟੈਂਡ ਨਾਕਾ ਲਗਾਇਆ ਗਿਆ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਇਕਾਈ ਵੱਲੋਂ ਗ੍ਰਾਮ ਪੰਚਾਇਤ ਦਿਉਣ ਦੇ ਸਹਿਯੋਗ ਨਾਲ ਵਾਹਨਾਂ ਨੂੰ ਰਿਫਲੈਕਟਰ ਲਗਾਏ ਗਏ। ਇਸ ਮੌਕੇ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਟਰੱਸਟ ਵੱਲੋਂ ਪਿੰਡ ਦਿਉਣ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸੰਨੀ ਉਬਰਾਏ ਕੁਲੈਕਸ਼ਨ ਸੈਂਟਰ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ ਅਤੇ ਜਲਦ ਹੀ ਪਿੰਡ ਦਿਉਣ ਵਿਖੇ ਸੰਨੀ ਉਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਜਿੱਥੇ ਮਾਰਕੀਟ ਰੇਟਾਂ ਨਾਲੋਂ 50 ਤੋਂ 90 ਪ੍ਰਤੀਸ਼ਤ ਸਸਤੇ ਉੱਚ ਗੁਣਵੱਤਾ ਵਾਲੇ ਬਲੱਡ ਟੈਸਟ ਇਸ ਨਗਰ ਦੇ ਲੋਕਾਂ ਨੂੰ ਮੁਹੱਈਆ ਕਰਵਾਏ ਜਾਣਗੇ ਇੱਥੇ ਉਹ ਸਾਰੇ ਟੈਸਟ ਹੋਣਗੇ ਜੋ ਬਠਿੰਡਾ ਸ਼ਹਿਰ ਦੀਆਂ ਵੱਡੀਆਂ ਤੋਂ ਵੱਡੀਆਂ ਲੈਬੋਰੇਟਰੀਆਂ ਵਿੱਚ ਹੁੰਦੇ ਹਨ। ਡਾ. ਐਸ.ਪੀ. ਸਿੰਘ ਉਬਰਾਏ ਦਾ ਇਕ ਸੁਪਨਾ ਹੈ ਕਿ ਲੋੜਵੰਦ ਲੋਕਾਂ ਨੂੰ ਇਹ ਸਾਰੇ ਟੈਸਟ ਵਾਜਵ ਰੇਟਾਂ ਤੇ ਮੁਹੱਈਆ ਕਰਵਾਏ ਜਾਣ। ਸਰਬੱਤ ਦਾ ਭਲਾ ਟਰੱਸਟ ਵੱਲੋਂ ਹੁਣ ਤੱਕ ਲਗਪਗ 125 ਦੇ ਕਰੀਬ ਲੈਬੋਰੇਟਰੀਆਂ ਚਲਾਈਆ ਜਾ ਚੁੱਕੀਆਂ ਹਨ। ਜਿੱਥੇ ਅਰਬਾ ਵਰਗੀਆਂ ਉੱਚ ਗੁਣਵੱਤਾ ਵਾਲੀਆਂ ਕੰਪਨੀਆਂ ਦਾ ਰੇਜੈਂਟ ਵਰਤਿਆ ਜਾਂਦਾ ਹੈ ਅਤੇ ਸਟਾਫ ਦੀ ਯੋਗਤਾ DMLT ਜਾਂ B.Sc ਮੈਡੀਕਲ ਲੈਬ ਟੈਕਨੋਲਜੀ ਰੱਖੀ ਗਈ ਹੈ ਇਹ ਸਾਰੀਆਂ ਲੈਬੋਰੇਟਰੀਆਂ ਬਿਨ੍ਹਾਂ ਕਿਸੇ ਮੁਨਾਫੇ ਤੋਂ ਚਲਾਈਆਂ ਜਾਦੀਆਂ ਹਨ। ਇਹ ਸਾਰੀਆਂ ਲੈਬੋਰੇਟਰੀਆਂ ਡਾਂ. ਦਲਜੀਤ ਸਿੰਘ ਗਿੱਲ ਰਿਟਾਇਰਡ ਡਾਇਰੈਕਟਰ ਹੈਲਥ ਦੀ ਨਿਗਰਾਨੀ ਹੇਠ ਕੰਮ ਕਰਦੀਆਂ ਹਨ। ਇਸ ਮੌਕੇ ਬਠਿੰਡਾ ਇਕਾਈ ਦੇ ਮੈਂਬਰ ਗੁਰਪਿਆਰ ਸਿੰਘ, ਸ੍ਰ. ਜਸਪ੍ਰੀਤ ਸਿੰਘ, ਸਰਪੰਚ ਗੁਰਦੇਵ ਸਿੰਘ ਦਿਉਣ, ਸਮੂਹ ਪੰਚ ਸਹਿਬਾਨ ਪਿੰਡ ਦਿਉਣ ਅਤੇ ਸਮੂਹ ਨਗਰ ਨਿਵਾਸੀ ਪਿੰਡ ਦਿਉਣ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਖਾਹਮਖਾਹ ਦੀਆਂ ਚੋਟਾਂ
Next articleਪਿੰਡ ਬਖਲੌਰ ਵਿਖੇ ਲਾਇਬ੍ਰੇਰੀ ਅਤੇ ਫ੍ਰੀ ਕੰਪਿਊਟਰ ਕੋਰਸ ਦਾ ਉਦਘਾਟਨ ਕੀਤਾ –ਡਾ ਸੁਖਵਿੰਦਰ ਸੁੱਖੀ