ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪਿੰਡ ਸਵੈਚ ਕਮਾਲੂ ਵਿਚ ਮੁਫਤ ਅੱਖਾਂ ਦਾ ਜਾਂਚ ਅਤੇ ਓਪਰੇਸ਼ਨ ਕੈਂਪ

(ਸਮਾਜ ਵੀਕਲੀ)  ਡਾ. ਐਸ.ਪੀ. ਸਿੰਘ ਉਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਦੀ ਗਤੀਸ਼ੀਲ ਅਗਵਾਈ ਹੇਠ ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ,ਡਾ. ਆਰ ਐਸ. ਅਟਵਾਲ ਅਤੇ ਡਾ. ਕੁਲਦੀਪ ਸਿੰਘ ਗਰੇਵਾਲ ਡਾਇਰੈਕਟਰ ਸਿਹਤ ਸੇਵਾਵਾਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਅੱਖਾਂ ਦਾ 669 ਵਾਂ ਮੈਡੀਕਲ ਕੈਂਪ ਪਿੰਡ ਸਵੈਚ ਕਮਾਲੂ ਜਿਲ੍ਹਾ ਬਠਿੰਡਾ ਵਿਖੇ ਐਸ.ਪੀ. ਹਸਪਤਾਲ ਮੌੜ ਮੰਡੀ ਦੇ ਸਹਿਯੋਗ ਨਾਲ ਲਗਾਇਆ ਗਿਆ। ਡਾ. ਕੇ.ਪੀ.ਐਸ. ਗਿੱਲ, ਡਾ. ਪੰਪਾ ਅਤੇ ਡਾ. ਡਾਲੀਆ ਨੇ ,396 ਮਰੀਜਾਂ ਦਾ ਚੈਕਅੱਪ ਕੀਤਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮਰੀਜਾਂ ਨੂੰ ਦਵਾਈਆਂ ਅਤੇ ਐਨਕਾਂ ਮੁਫਤ ਦਿੱਤੀਆਂ ਗਈਆਂ ਅਤੇ 62ਆਪਰੇਸ਼ਨ ਯੋਗ ਪਾਏ ਗਏ ਮਰੀਜਾਂ ਦਾ ਆਪਰੇਸ਼ਨ ਐਸ.ਪੀ. ਹਸਪਤਾਲ ਮੌੜ ਮੰਡੀ ਵਿਖੇ ਦਿਨ ਐਤਵਾਰ ਨੂੰ ਕੀਤਾ ਜਾਵੇਗਾ। ਇਸ ਕੈਪ ਵਿੱਚ ਸਵੈਚ ਕਮਾਲੂ ਤੋ ਇਲਾਵਾ ਰਾਜਗੜ ਕੁਬੇ, ਸੰਦੋਹਾ, ਸ਼ੇਖਪੁਰਾ, ਮਾੜੀ, ਘੁੰਮਣ, ਜੋਧਪੁਰ ਪਾਖਰ,ਦਲੀਏਵਾਲੀ, ਪੈਰੋਂ ,ਧਿਂਗੜ ਦੇ ਮਰੀਜਾ ਨੇ ਲਾਹਾ ਲਿਆ ।ਮੌਕੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਧਾਨ ਪ੍ਰੋਫੈਸਰ ਜੇ.ਐਸ. ਬਰਾੜ ਨੇ ਦੱਸਿਆ ਕਿ ਟਰੱਸਟ ਵਲੋਂ ਲੋਕ ਭਲਾਈ ਦੇ ਕੰਮ ਜਿਵੇਂ ਕਿ ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨ, ਹਰ 15 ਦਿਨਾਂ ਬਾਅਦ ਮੈਡੀਕਲ ਕੈਂਪ, ਕੰਪਿਊਟਰ ਸੈਂਟਰ ਅਤੇ ਸਿਲਾਈ ਸੈਂਟਰ, ਲੋੜਵੰਦ ਮਰੀਜਾਂ ਦਾ ਡਾਇਲਸਿਸ ਅਤੇ ਸਰਕਾਰੀ ਸਕੂਲਾਂ ਵਿਚ ਮੁਫਤ ਬਲੱਡ ਗਰੁੱਪ ਅਤੇ ਸੰਨੀ ਉਬਰਾਏ ਕਲੀਨੀਕਲ ਲੈਬੋਰੇਟਰੀ ਦੀਆਂ ਬਠਿੰਡਾ, ਮੌੜ ਮੰਡੀ, ਤਲਵੰਡੀ ਸਾਬੋ, ਚਾਉਕੇ, ਬਾਲਿਆਵਾਲੀ ਅਤੇ ਮਹਿਰਾਜ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬਠਿੰਡਾ ਇਕਾਈ ਦੇ ਸਰਿੰਦਰ ਸਿੰਘ ਧਾਲੀਵਾਲ, ਬਲਜੀਤ ਸਿੰਘ ਨਰੂਆਣਾ, ਗੁਰਪਿਆਰ ਸਿੰਘ, ਹਰਦੀਪ ਸਿੰਘ ਸਰਪੰਚ ਝੁੰਬਾ, ਪ੍ਰੀਤਮ ਸਿੰਘਅਤੇ ਪਿੰਡ ਸਵੈਚ ਕਮਾਲੂ ਤੋਂ ਗੁਰਪ੍ਰੀਤ ਸਿੰਘ, ਨਇਬ ਸਿੰਘ ਲੱਡੂ, ਅਜਾਇਬ ਸਿੰਘ ਨੰਬਰਦਾਰ ਬਲਦੇਵ ਸਿੰਘ ਬਲੋਰ ਸਿੰਘ ਗੁਰਤੇਜ ਸਿੰਘ ਸਾਬਕਾ ਪੰਚ ਰਾਜਿੰਦਰ ਸਿੰਘ ਹਰਪੀ੍ਤ ਸਿੰਘ ਦਿਲਜੀਤ ਸਿੰਘ ਗੁਰਵਿੰਦਰ ਸਿੰਘ ਹਰਮੇਲ ਸਿੰਘ ਸਾਬਕਾ ਪੰਚ ਸੁਖਚੈਨ ਸਿੰਘ ਗੁਰਮੇਲ ਸਿੰਘ ਜੀਵਨ ਸਿੰਘ ਗੁਰਵਿੰਦਰ ਸਿੰਘ ਬੋਰੀਆਂ ਸਿੰਘ ਪੰਚ ,ਡਾਕਟਰ ਸਵਰਨ ਪ੍ਕਾਸ ਅਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਾਜਰ ਸਨ। ਇਸ ਕੈਂਪ ਵਿੱਚ ਸਮੁੱਚੇ ਨਗਰ ਨਿਵਾਸੀਆਂ ਦਾ ਸੰਪੂਰਨ ਸਹਿਯੋਗ ਰਿਹਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  

Previous articleਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ
Next articleਆਦਰਸ਼ ਸਕੂਲ ਵਿਖੇ ਲੱਗੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦਾ ਸਮਾਪਤੀ ਸਮਾਰੋਹ ਹੋਇਆ ਆਤਮ ਵਿਸ਼ਵਾਸੀ ਬਣੋ- ਮਾਸਟਰ ਪਰਮਵੇਦ