HOME ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰੱਤੇਵਾਲ ਵਲੋਂ  13 ਮਰੀਜ਼ਾਂ ਨੂੰ ਅੱਖਾਂ ਦੇ...

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰੱਤੇਵਾਲ ਵਲੋਂ  13 ਮਰੀਜ਼ਾਂ ਨੂੰ ਅੱਖਾਂ ਦੇ ਆਪ੍ਰੇਸ਼ਨ ਲਈ ਰੋਪੜ੍ਹ  ਭੇਜਿਆਂ ਗਿਆ ।

2
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮਾਨਵਤਾ ਦੀ ਸੇਵਾ ਦੇ ਖੇਤਰ ਵਿੱਚ ਇੱਕ ਹੋਰ ਕਦਮ ਵਧਾਉਂਦਿਆਂ, ਪਿੰਡ ਰੱਤੇਵਾਲ ਵਿਖੇ ਪਿਛਲੇ ਦਿਨੀਂ ਲਗਾਏ ਗਏ ਅੱਖਾਂ ਦੇ ਚੈੱਕਅਪ ਕੈਂਪ ਦੌਰਾਨ ਚੁਣੇ ਗਏ ਮਰੀਜ਼ਾਂ ਦਾ ਦੂਸਰੀ ਵਾਰ 13 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ  ਰੋਪੜ੍ਹ ਭੇਜਿਆਂ ਗਿਆ ਹੈ। ਜਾਣਕਾਰੀ ਅਨੁਸਾਰ ਕੈਂਪ ਵਿੱਚ ਕੁੱਲ 13 ਮਰੀਜ਼ਾਂ ਦੀਆਂ ਅੱਖਾਂ ਆਪ੍ਰੇਸ਼ਨ ਦੇ ਅਪ੍ਰੇਸ਼ਨ ਲਈ ਚੁਣਿਆ ਗਿਆ। ਜਿਨ੍ਹਾਂ ਨੂੰ ਅੱਜ ਦੂਸਰੇ ਗਰੁੱਪ ਦੇ ਰੂਪ ਵਿੱਚ ਬਵੇਜਾ ਹਸਪਤਾਲ ਰੋਪੜ੍ਹ ਵਿਖੇ ਭੇਜਿਆ ਗਿਆ।ਇਹਨਾਂ ਮਰੀਜ਼ਾਂ ਨੂੰ ਰਵਾਨਾ ਕਰਨ ਦੀ ਰਸਮ ਮਹਾਰਾਜ ਗੰਗਾ ਨੰਦ ਜੀ ਕੁਟੀਆ ਤੋਂ  ਸੁਆਮੀ ਕ੍ਰਿਸ਼ਨਾ ਨੰਦ ਜੀ ਮਹਾਰਾਜ ਵਲੋਂ ਭੇਜਿਆਂ ਗਿਆ ਇਸ ਮੌਕੇ ਵਿਸ਼ੇਸ਼ ਤੌਰ ‘ਤੇ  ਮੰਗਲਾ ਚਰਨ ਪੜ੍ਹਕੇ ਮਰੀਜ਼ਾਂ ਦੀ ਸਿਹਤਯਾਬੀ ਦੀ ਅਰਦਾਸ ਕਰਦਿਆਂ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਦਰਗੇਸ਼ ਜੰਡੀ ਤੇ ਮੀਡੀਆ ਇੰਚਾਰਜ ਜਸਵਿੰਦਰ ਬੈਂਸ ਨੇ ਦੱਸਿਆ ਕਿ ਟਰੱਸਟ ਵਲੋਂ ਇਨ੍ਹਾਂ ਮਰੀਜ਼ਾਂ ਦੇ ਆਪ੍ਰੇਸ਼ਨ ਬਿਲਕੁੱਲ ਮੁਫ਼ਤ ਕਰਵਾਏ ਜਾ ਰਹੇ ਹਨ। ਉਨ੍ਹਾਂ ਦੇ ਨਾਲ ਟਰੱਸਟ ਦੇ ਵਲੰਟੀਅਰ ਜਤਿੰਦਰ ਬਾਂਠ ਵੀ ਮੌਜੂਦ ਸਨ, ਜੋ ਮਰੀਜ਼ਾਂ ਦੀ ਦੇਖਭਾਲ ਅਤੇ ਪ੍ਰਬੰਧਾਂ ਵਿੱਚ ਸਹਿਯੋਗ ਕਰ ਰਹੇ ਹਨ। ਟਰੱਸਟ ਦੇ ਇਸ ਉਪਰਾਲੇ ਦੀ ਇਲਾਕੇ ਵਿੱਚ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਲੋੜਵੰਦ ਮਰੀਜ਼ਾਂ ਨੂੰ ਮੁੜ ਤੋਂ ਰੌਸ਼ਨੀ ਦੇਣ ਦਾ ਇੱਕ ਉੱਤਮ ਸਾਧਨ ਬਣ ਰਿਹਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਧਾਇਕਾ ਸੰਤੋਸ਼ ਕਟਾਰੀਆ ਨੇ ਗੋਲੂ ਮਾਜਰਾ ਨੂੰ ਵਿਕਾਸ ਕਾਰਜਾਂ ਲਈ ਦਿੱਤਾ 5 ਲੱਖ ਦਾ ਚੈੱਕ 
Next articleਸੁਵਿਧਾ ਐਨਜੀਓ ਵੱਲੋਂ ਪਿੰਡ ਸਰਸਿਨੀ ਵਿੱਚ ਕ੍ਰਿਸ਼ਕ ਕ੍ਰਾਂਤੀ ਮਹਿਲਾ ਦਿਵਸ ਸਮਾਰੋਹ ਮਨਾਇਆ