ਹੱਕ ਰਿਕਾਰਡਜ਼ ਨੇ ਕੀਤਾ ਪੋਸਟਰ ਰਿਲੀਜ਼ -ਹੈਪੀ ਡੱਲੀ
ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਐਸ.ਐਮ. ਆਰ. ਫਿਲਮ ਪ੍ਰੋਡਕਸ਼ਨ ਅਤੇ ਹੱਕ ਰਿਕਾਰਡਜ਼ ਅਤੇ ਪ੍ਰੋਡਿਊਸਰ ਨਿਤਿਨ ਪਾਲ ਨਿਊਜੀਲੈਂਡ ਵਲੋੰ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਪਿੱਛਲੇ ਸਾਲ ਕੀਤੇ ਧਾਰਮਿਕ ਟਰੈਕ ਦਮੜੀ ਦਾ ਦੂਸਰਾ ਪਾਰਟ “ਕੰਗਣ” ਲੈ ਕੇ ਆ ਰਹੇ ਹਨ । ਇਸ ਗੀਤ ਨੂੰ ਆਪਣੀ ਬੁਲੰਦ ਆਵਾਜ ਦੇ ਵਿਚ ਗਾਇਆ ਹੈ ਗੋਲਡਨ ਸਟਾਰ ਗਾਇਕ ਸਰਬਜੀਤ ਫੁੱਲ ਨੇ ਅਤੇ ਆਪਣੀ ਮਧੁਰ ਅਵਾਜ ਦੇ ਵਿੱਚ ਪ੍ਰੀਤ ਸਮਰਾਲਾ ਨੇ, ਜਿਸ ਨੂੰ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ, ਮਿਊਜ਼ਿਕ ਡਾਇਰੈਕਟਰ ਸੁਨੀਲ ਬਾਵਾ ਨੇ, ਅਤੇ ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਹੈਪੀ ਡੱਲੀ ਵਲੋਂ ਲਿੱਖੇ ਗਏ ਹਨ । ਜਿਸ ਦਾ ਵੀਡੀਓ ਨਿਸ਼ੂ ਕਸ਼ਿਅਪ ਨੇ ਕੀਤਾ ਹੈ। ਪੋਸਟਰ ਦਾ ਡਿਜ਼ਾਇਨ ਅਤੇ ਵੀਡਿਉ ਐਡਿਟਿੰਗ ਦਾ ਕੰਮ ਮਨਦੀਪ ਕੇ. ਬੀ. ਵਲੋਂ ਕੀਤਾ ਗਿਆ ਹੈ। ਇਸ ਗੀਤ ਨੂੰ ਹੱਕ ਰਿਕਾਰਡਜ਼ ਵਲੋੰ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj