HOME ਸਰਬਜੀਤ ਮੰਗੂਵਾਲ ਵਲੋਂ ਫੁੱਟਬਾਲ ਦੇ ਅੰਗ-ਸੰਗ ਕਿਤਾਬਾਂ ਹੈੱਡ ਟੀਚਰ ਮਾਈਕਲ ਪੁੰਨ ਦੇ...

ਸਰਬਜੀਤ ਮੰਗੂਵਾਲ ਵਲੋਂ ਫੁੱਟਬਾਲ ਦੇ ਅੰਗ-ਸੰਗ ਕਿਤਾਬਾਂ ਹੈੱਡ ਟੀਚਰ ਮਾਈਕਲ ਪੁੰਨ ਦੇ ਪਰਿਵਾਰ ਨੂੰ ਭੇਂਟ

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਅੱਜ ਖੇਡ ਲੇਖਕ ਸਰਬਜੀਤ ਮੰਗੂਵਾਲ ਆਪਣੀ ਪਤਨੀ ਮੈਡਮ ਸੁਨੀਤਾ ਸ਼ਰਮਾ ਸਮੇਤ ਮਾਸਟਰ ਮਾਈਕਲ ਪੁੰਨ ਬੰਗਾ ਦੇ ਘਰ ਉਨ੍ਹਾਂ ਨੂੰ ਮਿਲਣ ਲਈ ਗਏ। ਮਾਈਕਲ ਦੇ ਘਰ ਬੈਠ ਕੇ ਸਾਰਿਆਂ ਨੇ ਨਵੇਂ ਸਾਲ 2026 ਦੀ ਆਮਦ ਤੇ ਖੁਸ਼ ਮਿਜਾਜ ਵਿੱਚ ਪ੍ਰਭੂਰ ਆਨੰਦ ਮਾਣਿਆ। ਮਾਈਕਲ ਨੇ ਸਪੋਰਟਸ ਵਿਸ਼ੇ ਤੇ ਗੱਲਾਂ ਕਰਦੇ ਹੋਏ ਉਨ੍ਹਾਂ ਦੇ ਸਾਰੇ ਬੱਚਿਆਂ ਵਲੋਂ ਪ੍ਰਾਪਤ ਖੇਡ ਉਪਲਬਧੀਆਂ ਦਾ ਜ਼ਿਕਰ ਸਾਂਝਾ ਕੀਤਾ। ਪਿੰਡ ਹੀਉਂ ਦੇ ਫਿਲੋਰਾ ਸਾਹਿਬ ਦੀ ਸਾਦਗੀ ਅਤੇ ਡਾ ਹਰਬਲਾਸ ਹੀਉਂ ਬਾਰੇ ਕਮਿਉਨਿਸਟ ਸਾਹਿਤ ਪੜ੍ਹਨ ਦੇ ਸ਼ੌਕੀਨ ਹੋਣ ਦਾ ਜ਼ਿਕਰ ਵੀ ਕੀਤਾ। ਸੰਸਾਰ ਪ੍ਰਸਿੱਧ ਖੇਡ ਲੇਖਕ ਇਕਬਾਲ ਜੱਬੋਵਾਲੀਆ ਦੇ ਵੱਡੇ ਭਰਾ ਮਰਹੂਮ ਹੈੱਡਮਾਸਟਰ ਗਿਆਨ ਸਿੰਘ, ਮਾ ਪ੍ਰਦੀਪ ਕੁਮਾਰ ਬੰਗਾ, ਡਾ ਗੁਰਮੀਤ ਸਿੰਘ ਸਰਾਂ, ਪ੍ਰਿੰ ਹਰਭਜਨ ਸਿੰਘ ਬਿੱਲਾ ਅਤੇ ਆਪਣੇ ਪਿਤਾ (ਪੁੰਨ ਟੇਲਰ) ਦੀ ਦੋਸਤੀ ਬਾਰੇ ਵੀ ਗੱਲਾਂ ਕੀਤੀਆਂ। ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਅਮਰੀਕਾ ਤੋਂ ਕੁੱਝ ਦਿਨ ਪਹਿਲਾਂ ਆਏ ਮਾਈਕਲ ਦੇ ਵੱਡੇ ਬੇਟੇ ਪੁਨੀਤ ਪੁੰਨ ਨੇ ਵੀ ਨਿਊ-ਯਾਰਕ ਵਿਚ ਰਹਿੰਦੇ ਮੇਰੇ ਮਿੱਤਰਾਂ, ਸੰਸਾਰ ਦੇ ਉੱਘੇ ਖੇਡ ਲੇਖਕ ਇਕਬਾਲ ਜੱਬੋਵਾਲੀਆ ਤੇ ਐੱਸ ਅਸ਼ੋਕ ਭੌਰਾ ਸਮੇਤ ਹੈੱਡਮਾਸਟਰ ਹਰਦੇਵ ਸਿੰਘ ਬੰਗਾ, ਦੇਸ ਰਾਜ ਮੰਗੂਵਾਲ, ਫੁੱਟਬਾਲ ਖਿਡਾਰੀ ਜੀਤਾ ਕਾਹਮਾ, ਅਮਿਤ ਪੁੰਨ ਬੰਗਾ ਦੇ ਪਰਿਵਾਰਾਂ ਦੇ ਚੰਗੇ ਹਾਲ-ਚਾਲ ਬਾਰੇ ਦੱਸਿਆ। ਆਮ ਲੋਕਾਂ ਦੇ ਰਹਿਣ-ਸਹਿਣ ਅਤੇ ਅਮਰੀਕਾ ਦੇ ਵਾਤਾਵਾਰਣ ਸਬੰਧੀ ਜਾਣਕਾਰੀ ਵੀ ਦਿੱਤੀ। ਪੁਨੀਤ ਨੇ ਅਮਰੀਕਾ ਵਿੱਚ ਚੱਲ ਰਹੀ ਆਪਣੀ ਬਿਜ਼ਨਸ ਮੈਨੇਜਮੈਂਟ ਅਤੇ ਆਪਣੇ ਛੋਟੇ ਭਰਾ ਗੁੰਜਨ ਪੁੰਨ ਦੀ ਕੰਪਿਊਟਰ ਸਾਇੰਸ ਵਿਸ਼ੇ ਸਬੰਧੀ ਸਟੱਡੀ ਬਾਰੇ ਵੀ ਗੱਲ ਕੀਤੀ। ਇਸ ਮਗਰੋਂ ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਸਵਰਗੀ ਸ਼੍ਰੀ ਬਲਰਾਜ ਪੁੰਨ (ਉੱਘੇ ਸਮਾਜ ਸੇਵੀ) ਮੇਰੇ ਵੀ ਬਹੁਤ ਸਤਿਕਾਰਤ ਮਿੱਤਰ ਸਨ। ਉਨ੍ਹਾਂ ਦੀ ਧਰਮ ਪਤਨੀ ਭੈਣ ਜੀ ਫੂਲਾ ਰਾਣੀ ਜੀ ਦੇ ਮਿਲਣਸਾਰ ਅਤੇ ਹਲੀਮ ਸੁਭਾਅ ਤੋਂ ਅਸੀਂ ਬਹੁਤ ਪ੍ਰਭਾਵਿਤ ਹੋਏ ਹਾਂ। ਇਸ ਮੌਕੇ ਉਨ੍ਹਾਂ ਨੇ ਉੱਘੇ ਡੀ ਸੀ ਪੁੰਨ (ਪੁੰਨ ਟੇਲਰ) ਰੇਲਵੇ ਰੋਡ ਬੰਗਾ ਦੇ ਹੋਣਹਾਰ ਸਪੁੱਤਰ ਮਾਈਕਲ ਪੁੰਨ ਹੈੱਡ ਟੀਚਰ ਐਲੀਮੈਂਟਰੀ ਸਕੂਲ ਹੀਉਂ ਅਤੇ ਉਸ ਦੀ ਪਤਨੀ ਸ਼ਾਲਨੀ (ਸੈਂਟਰ ਹੈੱਡ ਟੀਚਰ) ਨੂੰ ਫੁੱਟਬਾਲ ਦੇ ਅੰਗ-ਸੰਗ ਕਿਤਾਬਾਂ ਭੇਂਟ ਕੀਤੀਆਂ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਰਾਜਪੁਰ ਭਾਈਆਂ ਦੇ ਫੁੱਟਬਾਲ ਗ੍ਰਾਊਂਡ ਲਈ 30 ਲੱਖ ਰੁਪਏ ਦੀ ਗ੍ਰਾਂਟ ਕੀਤੀ ਜਾਰੀ – ਵਿਧਾਇਕ ਡਾ. ਈਸ਼ਾਂਕ ਕੁਮਾਰ
Next articleਮਾਨਸਰੋਵਰ ਸਾਹਿਤ ਅਕਾਦਮੀ ਦਾ ਲਾਈਵ ਪੰਜਾਬੀ ਪ੍ਰੋਗਰਾਮ ਪੰਜਾਬੀਅਤ ਦੇ ਬਗੀਚੇ ਦੀ ਮਹਿਕ ਵੰਡ ਗਿਆ- ਸੂਦ ਵਿਰਕ