(ਸਮਾਜ ਵੀਕਲੀ): ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸ੍ਰੀਮਤੀ ਵਿੱਦਿਆਸਾਗਰੀ ਆਰ.ਯੂ.(IFS) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸਥਾਰ ਰੇਂਜ ਲੁਧਿਆਣਾ ਵੱਲੋਂ ਗੁਰੂਦੁਆਰਾ ਸਾਹਿਬ ਪਿੰਡ ਮਲਕਪੁਰ ਜਿਲ੍ਹਾ ਲੁਧਿਆਣਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਕਾਸ਼ ਪੁਰਬ ਨੂੰ ਸਮਰਪਿਤ ਵਾਤਾਵਰਣ ਜਾਗਰੂਕਤਾ ਪ੍ਰੋਗਰਾਮ ਅਤੇ ਵਣ ਮਹਾਂਉਤਸਵ ਮਨਾਇਆ ਗਿਆ । ਇਸ ਮੌਕੇ ਪਿੰਡ ਦੇ ਗੁਰੂਦੁਆਰਾ ਸਾਹਿਬ ਦੇ ਲੰਗਰ ਹਾਲ ਨੇੜੇ ਸੰਗਤਾਂ ਦੇ ਸਹਿਯੋਗ ਨਾਲ ਸਜਾਵਟੀ ਪੌਦੇ ਲਗਾਏ ਗਏ। ਵਾਤਾਵਰਣ ਜਾਗਰੂਕਤਾ ਪ੍ਰੋਗਰਾਮ ਦੌਰਾਨ ਗੂਰੂ ਘਰ ਅਤੇ ਮਲਕਪੁਰ ਵੇਰਕਾ ਸੋਸਾਇਟੀ (ਵੇਰਕਾ ਡੇਅਰੀ) ਵਿਖੇ ਲੋਕਾਂ ਨੂੰ ਘਰ ਲਗਾਉਣ ਲਈ ਤੁਲਸੀ, ਕੜੀ ਪੱਤਾ ਅਤੇ ਸੁਹਾਂਜਣਾ ਆਦਿ ਦੇ ਬੂਟੇ ਵੀ ਵੰਡੇ ਗਏ।
ਵਿਸਥਾਰ ਰੇਂਜ ਲੁਧਿਆਣਾ ਦੇ ਫੀਲਡ ਸਟਾਫ ਵੱਲੋਂ ਲੋਕਾਂ ਨੂੰ ਗੁਰੂ ਸਾਹਿਬ ਦੀਆਂ ਸਿਖਿਆਵਾਂ ਤੇ ਚਲਦਿਆਂ ਵੱਧ ਤੋਂ ਵੱਧ ਰੁੱਖ ਲਗਾਉਣ, ਹਵਾ-ਪਾਣੀ ਨੂੰ ਪ੍ਦੂਸ਼ਿਤ ਨਾ ਕਰਨ ਅਤੇ ਵਾਤਾਵਰਣ ਦੀ ਸੇਵਾ ਲਈ ਹਰ ਸੰਭਵ ਉਪਰਾਲਾ ਕਰਨ ਲਈ ਪੇ੍ਰਿਤ ਕੀਤਾ ਗਿਆ। ਇਸ ਮੌਕੇ ਰੁੱਖਾਂ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਸਬੰਧੀ ਵਿਭਾਗੀ ਲਿਟਰੇਚਰ ਵੀ ਵੰਡਿਆ ਗਿਆ। ਇਸ ਮੌਕੇ ਵਣ ਬਲਾਕ ਅਫ਼ਸਰ ਸਮਿੰਦਰ ਸਿੰਘ, ਵਣ ਬਲਾਕ ਅਫ਼ਸਰ ਬਲਜੀਤ ਸਿੰਘ (ਵਣ ਰੇਂਜ ਦੋਰਾਹਾ), ਵਣ ਰੱਖਿਅਕ ਕੁਲਦੀਪ ਸਿੰਘ, ਗੁਰਦਰਸ਼ਨ ਸਿੰਘ ਬਿੱਲੂ, ਸਾਬਕਾ ਸੂਬੇਦਾਰ ਯਾਦਵਿੰਦਰ ਸਿੰਘ, ਦਰਸਨ ਸਿੰਘ ਇੰਚਾਰਜ ਵੇਰਕਾ ਡੇਅਰੀ, ਗ੍ਰੰਥੀ ਮਨਵੀਰ ਸਿੰਘ, ਗੁਰਪ੍ਰੀਤ ਸਿੰਘ , ਅਮਰਜੀਤ ਕੌਰ, ਹਰਜੀਤ ਕੌਰ, ਸੁਖਵਿੰਦਰ ਕੌਰ (ਸਾਬਕਾ ਸਰਪੰਚ) ਅਤੇ ਹੋਰ ਸਿੱਖ ਸੰਗਤਾਂ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly