ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਆਪਣੀ ਇਗਲੈਂਡ ਅਤੇ ਯੋਰਪ ਦੇ ਵੱਖੋ ਵੱਖ ਸ਼ਹਿਰਾਂ ਵਿੱਚ ਆਦਿ ਧਰਮ ਪ੍ਰਚਾਰ ਯਾਤਰਾ ਤੋਂ ਬਾਅਦ ਇਤਿਹਾਸਕ ਅਸਥਾਨ ਸ਼੍ਰੀ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ ਸਾਹਿਬ ਪਹੁੰਚਕੇ ਨਤਮਸਤਕ ਹੋਏ, ਜਿਥੇ ਉਨਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋੰ ਸੰਤ ਸਤਵਿੰਦਰ ਹੀਰਾ, ਸੰਤ ਬੀਬੀ ਪੂਨਮ ਹੀਰਾ ਦਾ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਫ਼ੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿੱਘਾ ਤੇ ਭਰਪੂਰ ਸਵਾਗਤ ਕੀਤਾ।
ਇਸ ਮੌਕੇ ਸੰਤ ਸਤਵਿੰਦਰ ਹੀਰਾ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਵਸ ਰਹੀਆਂ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਲੋੰ ਉਨਾਂ ਨੂੰ ਵਿਦੇਸ਼ ਯਾਤਰਾ ਦੌਰਾਨ ਬਹੁਤ ਸਤਿਕਾਰ ਤੇ ਪਿਆਰ ਮਿਲਿਆ ਹੈ ਅਤੇ ਵਿਦੇਸ਼ਾਂ ਵਿਚ ਹੋਏ ਆਦਿ ਧਰਮ ਸਤਿਸੰਗ ਪ੍ਰੋਗਰਾਮਾਂ ਵਿਚ ਸੰਗਤਾਂ ਦੀ ਭਾਰੀ ਹਾਜਰੀ ਨਾਲ ਆਦਿ ਧਰਮ ਲਹਿਰ ਪ੍ਰਚੰਡ ਹੋਈ ਹੈ। ਉਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਆਦਿ ਧਰਮ ਸਤਿਸੰਗ ਹੋਰ ਵੱਡੀ ਪੱਧਰ ਤੇ ਕਰਵਾਉਣ ਲਈ ਅਤੇ ਇੰਗਲੈਂਡ ਤੋਂ ਇਲਾਵਾ ਦੂਜੇ ਹੋਰ ਦੇਸ਼ਾਂ ਦੀਆਂ ਸੰਗਤਾਂ ਵਿੱਚ ਵੀ ਭਾਰੀ ਉਤਸ਼ਾਹ ਅਤੇ ਖੁਸ਼ੀ ਪੈਦਾ ਹੋਈ ਹੈ। ਉਨਾਂ ਦੱਸਿਆ ਕਿ ਇਨਾਂ ਪ੍ਰੋਗਰਾਮਾਂ ਸਮੇਂ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਵਾਈਸ ਪ੍ਰਧਾਨ ਗਿਆਨ ਚੰਦ ਦੀਵਾਲੀ ਵੀ ਉਨਾਂ ਦੇ ਨਾਲ ਹਾਜਰ ਰਹੇ। ਉਨਾਂ ਦੱਸਿਆ ਕਿ ਜਲਦ ਹੀ ਇਕ ਵਿਸ਼ਵ ਪੱਧਰੀ ਆਦਿ ਧਰਮ ਸੰਗਠਨ ਤਿਆਰ ਕਰਕੇ ਵਿਸ਼ਵ ਪੱਧਰੀ ਆਦਿ ਧਰਮ ਸਮਾਗਮ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਜਿਸ ਵਿਚ ਇੰਗਲੈਂਡ ਦੀ ਆਦਿ ਧਰਮ ਯੂਨਿਟ ਦਾ ਵਿਸ਼ੇਸ਼ ਉਪਰਾਲਾ ਤੇ ਯੋਗਦਾਨ ਹੋਵੇਗਾ। ਇਸ ਮੌਕੇ ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨਛੋਹ ਗੰਗਾ, ਹੈਡ ਕੈਸ਼ੀਅਰ ਸੰਤ ਕਰਮ ਚੰਦ, ਸੁਖਦੇਵ ਲੰਗਾਹ ਜਰਨਲ ਸਕੱਤਰ,ਹੈਡ ਗ੍ਰੰਥੀ ਸੰਤ ਗਿਰਧਾਰੀ ਲਾਲ, ਸੰਤ ਦਿਆਲ ਚੰਦ ਬੰਗਾ ਵਾਇਸ ਪ੍ਰਧਾਨ ਪੰਜਾਬ, ਮੈਜਰ ਸਿੰਘ ਘਟਾਰੋਂ, ਹਰਭਜਨ ਸਿੰਘ ਬਸੀ ਮੈਂਬਰ,ਬਲਵੀਰ ਮਹੇ ਮੈਂਬਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly