ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਨੇ ਸਰੀ ਵਿੱਚ ਸੰਤ ਗੁਰਬਚਨ ਦਾਸ ਜੀ ਨੂੰ ਦਿੱਤੀਆਂ ਸ਼ਰਧਾਂਜਲੀਆਂ ਸੰਤ ਗੁਰਦੀਪ ਗਿਰੀ ਪਠਾਣਕੋਟ ਵਾਲਿਆਂ ਕੀਤੇ ਅਨਮੋਲ ਪ੍ਰਵਚਨ

ਕਨੇਡਾ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਵੈਨਕੂਵਰ ਵਲੋਂ ਸਰੀ ਦੇ ਲਵਲੀ ਬੈਂਕੁੰਟ ਹਾਲ ਵਿੱਚ ਧੰਨ ਧੰਨ ਬ੍ਰਹਮਗਿਆਨੀ ਬ੍ਰਹਮਲੀਨ ਸੰਤ ਗੁਰਬਚਨ ਦਾਸ ਜੀ ਦੀ ਯਾਦ ਵਿੱਚ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸਤਿਗੁਰੂ ਸੁਆਮੀ ਨਿਰੰਜਨ ਦਾਸ ਮਹਾਰਾਜ ਜੀ ਦੀ ਅਗਵਾਈ ਅਤੇ ਸ੍ਰੀ ਅੰਮ੍ਰਿਤਬਾਣੀ ਦੀ ਸਰਪ੍ਰਸਤੀ ਹੇਠ ਸਮਾਗਮ ਰਚਾਇਆ ਗਿਆ । ਜਿਸ ਵਿੱਚ ਪਹਿਲਾਂ ਸ਼੍ਰੀ ਅੰਮ੍ਰਿਤਬਾਣੀ ਦੇ ਜਾਪ ਕੀਤੇ ਗਏ, ਉਪਰੰਤ ਦੀਵਾਨ ਸਜਾਏ ਗਏ । ਸਭਾ ਦੇ ਕਾਰਜ ਕਰਤਾ ਸ਼੍ਰੀਮਾਨ ਵਰਿੰਦਰ ਬੰਗੜ ਜੀ ਨੇ ਆਈਆਂ ਸੰਗਤਾਂ ਨੂੰ ਮਹਾਂਪੁਰਸ਼ਾਂ ਦੀ ਯਾਦ ਵਿੱਚ ਜੁੜਕੇ ਬੈਠਣ ਦਾ ਸੱਦਾ ਦਿੰਦਿਆਂ ਕਿਹਾ ਗਿਆ ਕਿ ਸੰਤ ਬਾਬਾ ਗੁਰਬਚਨ ਦਾਸ ਜੀ ਨੇ ਪ੍ਰੇਮ ਭਗਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜਬੂਤ ਕਰਨ ਲਈ ਹਮੇਸ਼ਾ ਡੇਰੇ ਦੀ ਸਰਪ੍ਰਸਤੀ ਹੇਠ ਲਾਮਬੰਦੀ ਨਾਲ ਸੰਗਤ ਵਿੱਚ ਸੇਵਾ ਨਿਭਾਈ ਅਤੇ ਦਮ ਦਮ ਨਾਲ ਰੱਬ ਰੱਬ ਕਰਦਿਆਂ ਆਪਣਾ ਸਮੁੱਚਾ ਜੀਵਨ ਪ੍ਰਭੂ ਚਰਨਾਂ ਵਿੱਚ ਲਾਇਆ। ਉਨਾਂ ਦੇ ਜੱਪ ਤੱਪ ਨੂੰ ਅੱਜ ਸੰਸਾਰ ਵਿੱਚ ਸਾਰੀਆਂ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਕਨੇਡਾ ਵਿੱਚ ਵੀ ਉਨਾਂ ਨਮਿੱਤ ਸ਼ਰਧਾ ਦੇ ਫੁੱਲ ਅਰਪਿਤ ਕਰਨ ਲਈ ਇਹ ਸਮਾਗਮ ਸੰਗਤ ਵਲੋਂ ਕਰਵਾਇਆ ਗਿਆ । ਇਸ ਮੌਕੇ ਸਜਾਏ ਗਏ ਦੀਵਾਨ ਵਿੱਚ ਗਾਇਕ ਕੁਲਦੀਪ ਚੁੰਬਰ ,ਪੰਮਾ ਸੁੰਨੜ ਨੇ ਮਹਾਂਪੁਰਸ਼ਾਂ ਦੀ ਮਹਿਮਾ ਦੀਆਂ ਰਚਨਾਵਾਂ ਪੇਸ਼ ਕੀਤੀਆਂ। ਸ਼੍ਰੀਮਾਨ ਗੋਪਾਲ ਲੋਹੀਆ ਜੀ ਵੱਲੋਂ ਮੰਚ ਦੀ ਸੇਵਾ ਨਿਭਾਈ ਗਈ ।ਇਸ ਮੌਕੇ ਵਿਸ਼ੇਸ਼ ਤੌਰ ਤੇ ਡੇਰਾ ਜਗਤਗਿਰੀ ਤੋਂ ਸੁਆਮੀ ਗੁਰਦੀਪ ਗਿਰੀ ਜੀ ਪਠਾਨਕੋਟ ਵਾਲੇ ਸਮਾਗਮ ਵਿੱਚ ਪੁੱਜੇ, ਜਿਨਾਂ ਨੇ ਮਹਾਂਪੁਰਸ਼ਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਅਤੇ ਸੰਗਤ ਨੂੰ ਆਪਣੇ ਅਨਮੋਲ ਪ੍ਰਵਚਨ ਸਰਵਣ ਕਰਵਾ ਕੇ ਨਿਹਾਲ ਕੀਤਾ । ਉਹਨਾਂ ਕਿਹਾ ਕਿ ਵਿਦੇਸ਼ ਵਿੱਚ ਰਹਿੰਦੀਆਂ ਸੰਗਤਾਂ ਨੇ ਫਕੀਰਾਂ ਸੰਤਾਂ ਦੀ ਕਦਰ ਕਰਕੇ ਇਸ ਸਮਾਗਮ ਰਾਹੀਂ ਦਰਸਾ ਦਿੱਤਾ ਹੈ ਕਿ ਮਹਾਂਪੁਰਸ਼ਾਂ ਨਾਲ ਸੰਗਤਾਂ ਦਾ ਪਿਆਰ ਕਦੇ ਵੀ ਟੁੱਟ ਨਹੀਂ ਸਕਦਾ। ਇਸ ਮੌਕੇ ਉਹਨਾਂ ਸੰਗਤ ਨੂੰ ਨਾਮ ਬਾਣੀ ਨਾਲ ਜੁੜ ਕੇ ਭਵਸਾਗਰ ਤੋਂ ਪਾਰ ਹੋਣ ਦਾ ਸੰਦੇਸ਼ ਦਿੱਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ । ਅੰਤ ਵਿੱਚ ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਨੇ ਸੰਤ ਗੁਰਦੀਪ ਗਿਰੀ ਜੀ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ । ਆਈ ਹੋਈ ਸੰਗਤ ਵਿੱਚ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਲੋਕ ਗਾਇਕ ਲੈਹਿੰਬਰ ਹੁਸੈਨਪੁਰੀ ਦੇ ਪਿਤਾ ਦੇ ਅਕਾਲ ਚਲਾਣੇ ਤੇ ਕਨੇਡਾ ਤੋਂ ਗਾਇਕਾਂ ਕੀਤਾ ਦੁੱਖ ਦਾ ਪ੍ਰਗਟਾਵਾ
Next articleਸੁੱਖ ਨੰਦਾਚੌਰੀਆ ਨੇ ‘ਮੇਰੇ ਮਾਲਕਾ’ ਗੀਤ ਦਾ ਕੀਤਾ ਸੋਸ਼ਲ ਮੀਡੀਆ ਤੇ ਪੋਸਟਰ ਰਿਲੀਜ਼ ਕੁਲਦੀਪ ਚੁੰਬਰ ਦੀ ਕਲਮ ਨੇ ਕੀਤੀ ਸਰਬੱਤ ਦੇ ਭਲੇ ਦੀ ਗੀਤ ਰਾਹੀਂ ਕਾਮਨਾ