ਸੰਤ ਰਣਜੋਧ ਸਿੰਘ ਰਾੜਾ ਸਾਹਿਬ ਸ਼ਾਮ ਚੁਰਾਸੀ ਵਾਲੇ ਸਰੀਰ ਤਿਆਗ ਹੋਏ ਬ੍ਰਹਮਲੀਨ

ਅੰਤਿਮ ਸਸਕਾਰ 19 ਫਰਵਰੀ ਨੂੰ ਸਵੇਰੇ 11 ਵਜੇ ਹੋਵੇਗਾ

ਸਰੀ/ ਵੈਨਕੂਵਰ (ਸਮਾਜ ਵੀਕਲੀ)  (ਕੁਲਦੀਪ ਚੁੰਬਰ)– ਰਾੜਾ ਸਾਹਿਬ ਸ਼ਾਮਚੁਰਾਸੀ ਦੇ ਮੌਜੂਦਾ ਮੁਖੀ ਸੰਤ ਬਾਬਾ ਰਣਜੋਧ ਸਿੰਘ ਜੀ ਅੱਜ ਮਿਤੀ 18 ਫ਼ਰਵਰੀ ਨੂੰ ਸਵੇਰੇ 7.30 ਵਜੇ ਪੰਜ ਭੂਤਕ ਸਰੀਰ ਤਿਆਗ ਗਏ । ਉਹਨਾਂ ਦਾ ਅੰਤਿਮ ਸਸਕਾਰ ਕੱਲ ਮਿਤੀ 19 ਫਰਵਰੀ ਨੂੰ ਸਵੇਰੇ 11 ਗੁਰਦੁਆਰਾ ਸਾਹਿਬ ਵਿਖੇ ਹੀ ਕੀਤਾ ਜਾਵੇਗਾ । ਦਰਸ਼ਨਾਂ ਲਈ ਸਰੀਰ ਖੁੱਲ੍ਹੇ ਪੰਡਾਲ ਵਿੱਚ ਸਜਾਇਆ ਗਿਆ ਹੈ ਜੀ । ਆਪ ਸਭ ਨੂੰ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ। ਸੰਤ ਰਣਜੋਧ ਸਿੰਘ ਜੀ ਨੇ ਲੰਬਾ ਸਮਾਂ ਗੁਰਦੁਆਰਾ ਈਸ਼ਰਪੁਰੀ ਰਾੜਾ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾਈਆਂ । ਬ੍ਰਹਮਲੀਨ ਬ੍ਰਹਮਗਿਆਨੀ ਸੰਤ ਤੀਰਥ ਸਿੰਘ ਜੀ ਦੀ ਪ੍ਰੇਰਨਾ, ਗਿਆਨ ਅਤੇ ਆਸ਼ੀਰਵਾਦ ਨਾਲ ਉਹਨਾਂ ਨੇ ਸਾਧੂ ਮੱਤ ਅੱਪਣਾਇਆ ਅਤੇ ਗੁਰੂ ਘਰ ਅਤੇ ਸੰਗਤ ਦੀ ਨਿਰੰਤਰ ਸੇਵਾ ਕੀਤੀ । ਗੁਰੂ ਘਰ ਨਾਲ ਜੁੜੀਆਂ ਸੈਂਕੜੇ ਸੰਗਤਾਂ ਇਸ ਸਮੇਂ ਉਹਨਾਂ ਦੇ ਸਦੀਵੀ ਵਿਛੋੜੇ ਕਾਰਨ ਭਾਣੇ ਵਿੱਚ ਹਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪਿੰਡ ਪਾਲਨੌਂ ਵਿਖੇ ਮਨਰੇਗਾ ਸਕੀਮ ਦੇ ਤਹਿਤ ਜੋਬ ਕਾਰਡ ਬਣਾਏ ਗਏ
Next articleਘੁੰਮਣਾਂ ਕਬੱਡੀ ਕੱਪ ਡੀ.ਏ.ਵੀ ਕਾਲਜ ਜਲੰਧਰ ਦੀ ਕਬੱਡੀ ਕਲੱਬ ਨੇ ਜਿੱਤਿਆ