ਫਿਲੌਰ, ਗੋਰਾਇਆ, ਅੱਪਰਾ (ਜੱਸੀ)-ਅੱਜ ਦਿਨ ਐਤਵਾਰ ਨੂੰ ਅੰਬੇਡਕਰ ਸਕੂਲ ਆਫ਼ ਥੋਟ, ਡੱਲੇਵਾਲ ਰੋਡ ਗੁਰਾਇਆ, ਤਹਿਸੀਲ ਫਿਲੌਰ, ਜਿਲ੍ਹਾ ਜਲੰਧਰ ਵਿਖੇ ਇੱਕ ਸ਼ਰਧਾਂਜ਼ਲੀ ਸਮਾਗਮ ਦੌਰਾਨ ਡੇਰਾ ਸੱਚਖੰਡ ਪੰਡਵਾ ਦੇ ਮਹਾਂਪੁਰਸ਼ ਸੰਤ ਮਹਿੰਦਰਪਾਲ ਜੀ ਵਲੋਂ ਅੰਬੇਡਕਰ ਸਕੂਲ ਆਫ਼ ਥੌਟ ਨੂੰ 51 ਹਜ਼ਾਰ ਰੁਪਏ ਦਾ ਆਰਥਿਕ ਸਹਿਯੋਗ ਦਿੱਤਾ ਗਿਆ। ਸੰਤ ਮਹਿੰਦਰਪਾਲ ਜੀ ਨਾਲ ਟੀਮ ਪ੍ਰੋਬੁੱਧ ਭਾਰਤ ਫਾਉਂਡੇਸ਼ਨ ਦੇ ਸਾਥੀਆਂ ਨੇ ਇਸ ਮੌਕੇ ਬੋਲਦਿਆ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਹੀ ਸਾਡੇ ਮਸੀਹਾ ਹਨ ਤੇ ਆਉਣ ਵਾਲੀਆਂ ਪੀੜੀਆਂ ਨੂੰ ਉਨਾਂ ਦੇ ਜੀਵਨ, ਸੋਚ ਤੇ ਫਲਸਫ਼ੇ ਬਾਰੇ ਜਾਣੂੰ ਕਰਵਾਉਣਾ ਬਹੁਤ ਜਰੂਰੀ ਹੈ ਤਾਂ ਕਿ ਸਮਾਜ ਨੂੰ ਜਾਗਰੂਕ ਕੀਤਾ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly