ਨਵਦੀਪ ਕੌਰ
(ਸਮਾਜ ਵੀਕਲੀ) ਧਨੀ ਰਾਮ ਚਾਤ੍ਰਿਕ ਪੰਜਾਬੀ ਦਾ ਚਰਚਿਤ ਕਵੀ ਹੋ ਨਿਬੜਿਐ। ਮੈਂ ਸਕੂਲ ਕਾਲਜ ਦੌਰਾਨ ਚਾਤ੍ਰਿਕ ਜੀ ਨੂੰ ਕਾਫੀ ਪੜਿਐ ਖਾਸ ਤੌਰ ਤੇ “ਮਾਰਦਾ ਦਮਾਮੇ ਜੱਟ ਮੇਲੇ ਆ ਗਿਆ” ਧਨੀ ਰਾਮ ਜੀ ਅੰਮ੍ਰਿਤਸਰ ਅੰਦਰ ਭਾਈ ਵੀਰ ਸਿੰਘ ਦੀ ਪ੍ਰਿੰਟਿੰਗ ਪ੍ਰੈੱਸ ਵਿਚ ਕੰਮ ਕਰਦੇ ਸਨ ਤੇ ਸੋਹਣਾ ਲਿਖਦੇ ਸਨ। ਅਪਣੀਆਂ ਲਿਖਤਾਂ ਭਾਈ ਜੀ ਦਾ ਸਤਿਕਾਰ ਕਰਦਿਆਂ ਉਹਨਾਂ ਨੂੰ ਪੜਨ ਲਈ ਤੇ ਦੇਖਣ ਪਰਖਣ ਲਈ ਦੇ ਦਿੰਦੇ ਸਨ ਪਰ ਸੰਤ ਕਵੀ ਜੀ ਨੇ ਹਮੇਸ਼ਾਂ ਲੈਕੇ ਰਖ ਲੈਣੀਆਂ ਤੇ ਮੁੜਕੇ ਵਾਪਸ ਕਰਨ ਦੀ ਥਾਂ ਅਪਣੇ ਨਾ ਥੱਲੇ ਛਾਪ ਲੈਣੀਆਂ ਅਜਿਹਾ ਕਈ ਵਾਰ ਹੋਇਆ ਤਾਂ ਚਾਤ੍ਰਿਕ ਜੀ ਨੇ ਵੱਡੇ ਅਸਰ ਰਸੂਖ ਤੇ ਬਾਕਮਾਲ ਪ੍ਰਸਨੈਲਿਟੀ ਕਰਕੇ ਪੁਛਣ ਤੋ ਸਦਾ ਗੁਰੇਜ ਹੀ ਕੀਤਾ ਪਰ ਅਖੀਰ ਰਹਿ ਨਾ ਹੋਇਆ ਤੇ ਝਿਜਕਦਿਆਂ ਹੋਇਆ ਇਕ ਦੋ ਵਾਰ ਪੁਛਿਆ ਕਿ ਮੇਰੀਆਂ ਕਵਿਤਾਵਾਂ ਤੁਹਾਡੇ ਨਾਂ ਥੱਲੇ ਕਿਉਂ ਛਪ ਰਹੀਆਂ ਹਨ? ਭਾਈ ਸਾਹਿਬ ਜੀ ਕਹਿੰਦੇ ਮੈਨੂੰ ਤਾਂ ਯਾਦ ਨਹੀ ਕਿ ਤੂੰ ਲਿਖੀਆ ਨੇ ਕਦੋਂ ਫੜਾਈਆਂ ਸਨ ਕਵੀ ਮਨ ਮਸੋਸ ਕੇ ਰਹਿ ਜਾਂਦਾ। ਅਖੀਰ ਹਥ ਉਧਾਰ ਲੈਕੇ ਅਤੇ ਪਤਨੀ ਦਾ ਗਹਿਣਾ ਗੱਟਾ ਵੇਚ ਕੇ ਉਹਨਾ ਛੋਟੀ ਜਿਹੀ ਅਪਣੀ ਪ੍ਰੈੱਸ ਲਾਈ ਤਾਂ ਕਿਤੇ ਜਾਕੇ ਅਪਣੇ ਨਾਂ ਥੱਲੇ ਅਪਣੀ ਰਚਨਾ ਛਾਪਣੀ ਸ਼ੁਰੂ ਕੀਤੀ ਤੇ ਸੋਹਣੀ ਲਿਖਾਈ ਵਾਸਤੇ ਪੰਜਾਬੀ ਲਿਪੀ ਦੇ ਟਾਈਪਿੰਗ ਫੌਂਟ ਤਿਆਰ ਕਰਕੇ ਪੰਜਾਬੀਆਂ ਦੀ ਝੋਲੀ ਪਾਣ ਦਾ ਸਿਹਰਾ ਧਨੀ ਰਾਮ ਜੀ ਦੇ ਸਿਰ ਹੀ ਬੱਝਦਾ ਹੈ। ਇਹ ਪੰਜਾਬ ਦਾ ਜਾਇਆ ਸਿਖ ਬਣਨ ਲਈ ਪੂਰੀ ਤਰਾਂ ਤਿਆਰ ਸੀ ਪਰ ਸਾਡੇ ਬੀਬੀਆਂ ਦਾਹੜੀਆਂ ਵਾਲਿਆਂ ਕਦੀ ਗੌਰ ਨਾ ਕੀਤਾ ।
ਪੰਜਾਬੀ ਦਾ ਸਭ ਤੋ ਪਹਿਲਾ ਸਾਹਿਤ ਅਕਾਡਮੀ ਦਾ ਇਨਾਮ ਭਾਰਤ ਸਰਕਾਰ ਨੇ ਭਾਈ ਵੀਰ ਸਿੰਘ ਦੀਆਂ ਸਾਹਿਤ ਸੇਵਾਵਾਂ ਬਦਲੇ ਉਹਨਾ ਨੂੰ ਦਿਤਾ।
ਸੇਵਾਵਾਂ
ਸਿਖਾਂ ਨੂੰ ਸੁਪਨ ਸੰਸਾਰ ਚ ਲੈਕੇ ਜਾਣਾ ਤੇ ਨੀਮ ਬੇਹੋਸ਼ ਕਰਨ ਵਾਲੇ ਪਾਸੇ ਤੋਰਨਾ
ਗੁਰੂ ਨਾਨਕ ਚਮਤਕਾਰ,ਅਸ਼ਟ ਗੁਰੂ ਚਮਤਕਾਰ ਤੇ ਕਲਗੀਧਰ ਚਮਤਕਾਰ ਬਿਲਕੁਲ ਸੂਰਜ ਪ੍ਰਕਾਸ਼ ਦੀ ਨਕਲ ਤੇ ਲਿਖਕੇ ਸਿਖਾਂ ਦੇ ਸਿਰ ਬੇਹੂਦਾ ਕਹਾਣੀਆ ਮੜਨੀਆਂ
ਦੂਜਿਆਂ ਕਵੀਆਂ ਦੀਆਂ ਲਿਖਤਾਂ ਚੋਰੀ ਕਰਕੇ ਅਪਣੇ ਨਾਂ ਥੱਲੇ ਛਾਪਣਾਂ
ਰਾਗ ਮਾਲਾ ਨੂੰ ਗੁਰੂ ਗ੍ਰੰਥ ਸਾਹਿਬ ਚ ਦਾਖਲ ਕਰਨ ਲਈ ਹਰ ਤਰਾਂ ਦਾ ਅਸਰ ਰਸੂਖ ਵਰਤਣਾ
ਤੇ ਇਹਨੂੰ ਗੁਰੂ ਨਾਨਕ ਸਾਹਿਬ ਦੇ ਨਾਲ ਜੋੜਨਾ
ਹੇਮਕੁੰਟ ਦੀ ਸਥਾਪਤੀ ਕਰਨ ਤੇ ਸਿਖੀ ਦੀਆਂ ਜੜਾਂ ਚ ਤੇਲ ਦੇਣ ਲਈ ਅਪਣੇ ਤਨਖਾਹਦਾਰ ਬੰਦੇ ਰਖਕੇ ਕੰਮ ਕਰਵਾਉਣਾ
ਅੰਗਰੇਜ ਸਰਕਾਰ ਦੇ ਵਿਰੁੱਧ ਇਕ ਵੀ ਲਫਜ ਤਕ ਨਾ ਬੋਲਣਾ ਨਾ ਲਿਖਣਾ ਬਾਅਦ ਚ ਭਾਰਤ ਸਰਕਾਰ ਨਾਲ ਮਿਲਵਰਤਨ ਦੇ ਕਾਰਣ ਪਾਰਲੀਮੈਂਟ ਦੇ ਬਿਲਕੁਲ ਨੇੜੇ ਭਾਈ ਵੀਰ ਸਿੰਘ ਸਾਹਿਤ ਸਦਨ ਬਣ ਜਾਣਾ।
ਕਮਾਲ ਦੀ ਗੱਲ ਇਹ ਹੈ ਕਿ ਕਿਸੇ ਵੀ ਲੇਖਕ,ਜਥੇਬੰਦੀ ਜਾਂ ਸਿਆਣੇ ਦਾਨੇ ਅਖਵਾਉਂਦੇ ਸਿਖਾਂ ਨੇ ਏਧਰ ਧਿਆਨ ਦੇਣ ਜਾਂ ਸੰਤ ਕਵੀ ਦੇ ਚਿਹਰੇ ਤੋ ਨਕਾਬ ਲਾਹਣ ਦੀ ਹਿੰਮਤ ਨੀ ਕੀਤੀ ਪਤਾ ਨੀ ਕਿਉਂ ?
ਏਸ ਦੀਆਂ ਫੋਟੋਆਂ ਸਿਖ ਅਜਾਇਬ ਘਰਾਂ ਚ ਲੱਗੀਆਂ ਹਨ ਤੇ ਭੋਲੇ ਸਿਖ ਇਹਨੂੰ ਮਹਾਨ ਸਿੱਖ ਸਮਝਣ ਦੀ ਭੁੱਲ ਕਰ ਰਹੇ ਹਨ।
ਮੈ ਏਸ ਕਰਕੇ ਲਿਖਿਐ ਕਿ ਭਾਈ ਸਾਡਾ ਸੁਚੇਤ ਹੋਣਾ ਜਰੂਰੀ ਐ ਧਿਆਨ ਰਖਿਓ ਕਿ ਪੋਚਵੀਆਂ ਪੱਗਾਂ ਤੇ ਬੀਬੀਆ ਦਾਹੜੀਆਂ ਵਾਲਿਆ ਨੇ ਵੀ ਗੁਰੂ ਸਾਹਿਬਾਨ ਦੇ ਫਲਸਫੇ ਦਾ ਰੱਜਕੇ ਘਾਣ ਕੀਤੈ ਨਿਜੀ ਗਰਜਾਂ ਖਾਤਰ ਬੜਾ ਧ੍ਰੋਹ ਕਮਾਇਐ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly