ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ
ਕਪੂਰਥਲਾ , (ਸਮਾਜ ਵੀਕਲੀ) ( ਕੌੜਾ )– ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਕਾਰ ਸੇਵਾ ਵਾਲਿਆਂ ਦੀ 30ਵੀਂ ਤੇ ਸੰਤ ਬਾਬਾ ਤਰਲੋਚਨ ਸਿੰਘ ਦੀ 21ਵੀਂ ਸਲਾਨਾ ਬਰਸੀ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਦੀ ਅਗਵਾਈ ਹੇਠ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਈ ਗਈ । ਸੰਤਾਂ ਮਹਾਂਪੁਰਸ਼ਾਂ ਦੀ ਸਲਾਨਾ ਬਰਸੀ ਦੇ ਸਮਾਗਮਾਂ ਨੂੰ ਸਮਰਪਿਤ ਦੂਜੀ ਲੜੀ ਦੇ 17 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਜੋਗਾ ਸਿੰਘ ਵੱਲੋਂ ਸੰਪੂਰਨਤਾ ਦੀ ਅਰਦਾਸ ਕੀਤੀ ਗਈ। ਉਪਰੰਤ ਦੀਵਾਨ ਹਾਲ ਵਿੱਚ ਸੁੰਦਰ ਦੀਵਾਨ ਸਜਾਏ ਗਏ ਜਿਸ ਵਿਚ ਸੰਤ ਬਾਬਾ ਲੀਡਰ ਸਿੰਘ ਗੁਰਸਰ ਸਾਹਿਬ ਸੈਫਲਾਬਾਦ, ਸੰਤ ਬਾਬਾ ਗੁਰਦੇਵ ਸਿੰਘ ਗੱਗੋਬੂਹਾ,ਬਾਬਾ ਜੈ ਸਿੰਘ ਡੇਰਾ ਬਾਬਾ ਸ੍ਰੀ ਚੰਦ ਜੀ ਮਹਿਮਦਵਾਲ, ਬਾਬਾ ਗੁਰਰਾਜਪਾਲ ਸਿੰਘ ਤੇ ਬਾਬਾ ਹਰਦੀਪ ਸਿੰਘ ਡੇਰਾ ਮਹਾਂਰਾਜ ਅੰਮ੍ਰਿਤਸਰ, ਬਾਬਾ ਗੁਰਦੀਪ ਸਿੰਘ ਡੇਰਾ ਬਾਬਾ ਸ੍ਰੀ ਚੰਦ ਜੀ ਬੂੜੇਵਾਲ ਆਦਿ ਸੰਗਤਾਂ ਦੇ ਸਨਮੁੱਖ ਹੋਏ। ਇਸ ਮੌਕੇ ਇਲਾਕੇ ਦੀਆਂ ਹੋਰ ਸ਼ਖ਼ਸੀਅਤਾਂ ਵੱਲੋਂ ਵੀ ਹਾਜ਼ਰੀਆਂ ਭਰੀਆਂ ਗਈਆਂ। ਸਮਾਗਮ ਦੌਰਾਨ ਭਾਈ ਸਤਿੰਦਰਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਾਲੇ, ਭਾਈ ਗੁਰਜੀਤ ਸਿੰਘ ਗੌਰੀ ਜਾਂਗਲਾ ਢਾਡੀ ਜਥਾ, ਭਾਈ ਮਾਨ ਸਿੰਘ ਕਥਾ ਵਾਚਕ ,ਭਾਈ ਮੱਖਣ ਸਿੰਘ ਕਵੀਸ਼ਰੀ ਜਥਾ , ਭਾਈ ਸੁਖਵਿੰਦਰ ਸਿੰਘ ਅਨਮੋਲ ਢਾਡੀ ਜਥਾ ਆਦਿ ਵੱਲੋਂ ਕਥਾ, ਕੀਰਤਨ ਰਾਹੀਂ ਸੰਗਤਾਂ ਨੂੰ ਸੰਤ ਬਾਬਾ ਕਰਤਾਰ ਸਿੰਘ ਤੇ ਸੰਤ ਬਾਬਾ ਤਰਲੋਚਨ ਸਿੰਘ ਦੇ ਜੀਵਨ ਤੇ ਗੁਰ ਇਤਿਹਾਸ ਦੀ ਸਾਂਝ ਪਾਉਂਦਿਆਂ ਨਿਹਾਲ ਕੀਤਾ। ਸਮਾਗਮ ਸਮੇਂ ਸੰਤਾ ਮਹਾਂਪੁਰਸ਼ਾਂ, ਕਥਾਂ ਵਾਚਕ, ਕੀਰਤਨੀ ਜਥੇ, ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੀਆਂ ਸੰਗਤਾਂ ਸਮੇਤ ਹੋਰ ਪਹੁੰਚੀਆਂ ਸਖਸ਼ੀਅਤਾਂ ਅਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੀਆਂ ਸੰਗਤਾਂ ਬਾਬਾ ਹਰਜੀਤ ਸਿੰਘ ਤੇ ਗੁਰਦੁਆਰਾ ਦਮਦਮਾ ਸਾਹਿਬ, ਸਮੂਹ ਸੰਗਤ ਇਲਾਕਾ ਨਿਵਾਸੀ, ਸਮੂਹ ਸੰਗਤ ਪਿੰਡ ਠੱਟਾ ਪੁਰਾਣਾ, ਗੁਰੂ ਨਾਨਕ ਸੇਵਕ ਜਥਾ ਬਾਹਰਾ ,ਕੁਲਵੰਤ ਸਿੰਘ ਰਾਜਸਥਾਨ, ਪੁਨੀਤਪਾਲ ਸਿੰਘ, ਅਮਰਜੀਤ ਸਿੰਘ ਲੁਧਿਆਣਾ, ਗੁਰਦਿਤ ਸਿੰਘ, ਪ੍ਰਿਤਪਾਲ ਸਿੰਘ ਲੁਧਿਆਣਾ, ਹਰਭਜਨ ਸਿੰਘ ਪੈਟਰੋਲ ਪੰਪ ਜਲੰਧਰ, ਅਮਰੀਕ ਸਿੰਘ ਦਾ ਪ੍ਰੀਵਾਰ ਗੋਇੰਦਵਾਲ ਸਾਹਿਬ, ਕਰਤਾਰ ਫਲੋਰ ਮਿਲ ਗੋਇੰਦਵਾਲ ਸਾਹਿਬ, ਜਸਪਾਲ ਸਿੰਘ ਜਲੰਧਰ ,ਜਗਜੀਤ ਸਿੰਘ ,ਤਜਿੰਦਰ ਸਿੰਘ ਮਿਰਜ਼ਾਪੁਰ ਯੂਪੀ, ਬਲਦੇਵ ਸਿੰਘ ਬੀਬੀ ਚਰਨਜੀਤ ਕੌਰ ਲੁਧਿਆਣਾ ਕਾਨਪੁਰ ਵਾਲੇ, ਬਿਕਰਮਜੀਤ ਸਿੰਘ, ਬੀਬੀ ਕਮਲਜੀਤ ਕੌਰ ਕਨੇਡਾ, ਬਲਕਾਰ ਸਿੰਘ ਪੰਡੋਰੀ ਜਗੀਰ ਆਦਿ ਦਾ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਾਲਿਆਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਭਾਈ ਇੰਦਰਜੀਤ ਸਿੰਘ ਬਜਾਜ ਵੱਲੋਂ ਨਿਭਾਈ ਗਈ। ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਲਈ ਗੁਰੂ ਨਾਨਕ ਸੇਵਕ ਜਥਾ (ਬਾਹਰਾ) ਤੇ ਇਲਾਕੇ ਦੀਆਂ ਸੰਗਤਾਂ ਵਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਸੇਵਾਦਾਰਾਂ ਨੇ ਨਿਸ਼ਕਾਮ ਸੇਵਾ ਕੀਤੀ। ਇਹਨਾਂ ਸਮਾਗਮਾਂ ਦੌਰਾਨ ਬਾਬਾ ਖੜਕ ਸਿੰਘ ਸੇਵਾ ਸੁਸਾਇਟੀ ਦੰਦੂਪੁਰ ਵੱਲੋਂ ਪਾਰਕਿੰਗ ਦੀ ਸੇਵਾ , ਗੁਰੂ ਨਾਨਕ ਸੇਵਾ ਸੁਸਾਇਟੀ ਵਲੋਂ ਜੋੜਿਆ ਦੀ ਸੇਵਾ, ਬਾਬਾ ਕਰਤਾਰ ਸਿੰਘ ਕਲੱਬ ਵੱਲੋਂ ਸਟੇਜ ਸਜਾਉਣ ਦੀ ਸੇਵਾ ਕੀਤੀ ਗਈ। ਇਸ ਮੌਕੇ ਸਮੁੱਚੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਦਿਨ ਰਾਤ ਨਿਸ਼ਕਾਮ ਸੇਵਾ ਕੀਤੀ ਗਈ ਅਤੇ ਗੁਰੂ ਘਰ ਹਾਜ਼ਰੀਆਂ ਭਰਦਿਆਂ ਲਾਹਾ ਪ੍ਰਾਪਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly