HOME ਸੰਤ ਬਾਬਾ ਓਂਕਾਰ ਨਾਥ ਜੀ ਦੀ 38ਵੀਂ ਸਲਾਨਾ ਬਰਸੀ 30 ਮਈ ਨੂੰ...

ਸੰਤ ਬਾਬਾ ਓਂਕਾਰ ਨਾਥ ਜੀ ਦੀ 38ਵੀਂ ਸਲਾਨਾ ਬਰਸੀ 30 ਮਈ ਨੂੰ ਕਾਲਾ ਬਾਹੀਆਂ ਵਿਖੇ ਮਨਾਈ ਜਾਵੇਗੀ

5
ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਕੁਲਦੀਪ ਪਾਲ

ਕਾਲਾ ਬਾਹੀਆਂ (ਜਲੰਧਰ)   (ਸਮਾਜ ਵੀਕਲੀ)   ਬਲਦੇਵ ਸਿੰਘ ਬੇਦੀ :- ਮਹਾਨ ਤਪਸਵੀ ਅਤੇ ਸੇਵਾ ਦੇ ਪੁੰਜ ਸੱਚਖੰਡ ਵਾਸੀ 108 ਸੰਤ ਬਾਬਾ ਓਂਕਾਰ ਨਾਥ ਜੀ ਦੀ 38ਵੀਂ ਸਲਾਨਾ ਬਰਸੀ 30 ਮਈ ਨੂੰ ਡੇਰਾ ਸੰਤ ਬਾਬਾ ਓਂਕਾਰ ਨਾਥ ਜੀ, ਕਾਲਾ ਬਾਹੀਆਂ ਵਿਖੇ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸਾਂਝੇ ਤੌਰ ‘ਤੇ ਸ਼ਰਧਾ ਅਤੇ ਭਾਵਨਾ ਨਾਲ ਮਨਾਈ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਕੁਲਦੀਪ ਪਾਲ ਨੇ ਦੱਸਿਆ ਕਿ 25 ਮਈ ਨੂੰ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਵਿੱਚ ਓਪਨ 70 ਕਿਲੋ, 60 ਕਿਲੋ ਅਤੇ 50 ਕਿਲੋ ਵਜ਼ਨੀ ਕਲੱਬਾਂ ਵਿਚਕਾਰ ਮੁਕਾਬਲੇ ਕਰਵਾਏ ਗਏ। 27 ਮਈ ਨੂੰ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਕਰਵਾਏ ਗਏ। 30 ਮਈ ਨੂੰ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਉਣ ਉਪਰੰਤ ਖੁੱਲੇ ਪੰਡਾਲ ਵਿੱਚ ਰੂਹਾਨੀ ਸਮਾਗਮ ਦੌਰਾਨ ਦੀਵਾਨ ਸਜਾਏ ਜਾਣਗੇ। ਇਸ ਮੌਕੇ ਬਾਬਾ ਜੀਵਾ ਸਿੰਘ (ਦਮਦਮੀ ਟਕਸਾਲ), ਭਾਈ ਮਨਜੀਤ ਸਿੰਘ (ਕਥਾਵਾਚਕ), ਢਾਡੀ ਜਥਾ ਮਨਵੀਰ ਸਿੰਘ ਅਤੇ ਭਾਈ ਸਤਪਾਲ ਸਿੰਘ ਤਾਜ ਗੁਰਬਾਣੀ ਦੇ ਪ੍ਰਵਚਨ, ਕਥਾ, ਕੀਰਤਨ ਅਤੇ ਗੁਰੂ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸਮਾਗਮ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਨਗੇ। ਇਸ ਦਿਵਸ ਤੇ ਡੇਰੇ ਵਲੋਂ ਅਤੁੱਟ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਮੂਹ ਪਿੰਡ ਵਾਸੀਆਂ ਵੱਲੋਂ ਸੰਗਤਾਂ ਨੂੰ ਮੇਲੇ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੰਗਾ ਹਲਕੇ ਦੇ ਪ੍ਰਧਾਨ ਸਤਪਾਲ ਰਟੈਂਡਾ ਜਨਰਲ ਸਕੱਤਰ ਚਰਨਜੀਤ ਮੰਢਾਲੀ ਬੀ ਵੀ ਐਫ ਦਾ ਇੰਚਾਰਜ ਡਾ ਰਣਜੀਤ ਝਿੰਗੜਾਂ ਨੂੰ ਬਣਾਇਆ ਪ੍ਰਵੀਨ ਬੰਗਾ
Next articleਸਾਡੀ ਜੀਭ ਨੂੰ ਲਕਵਾ ਮਾਰ ਗਿਆ!