ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਦੀ 71ਵੀਂ ਬਰਸੀ ਸਮਾਗਮ ਦਾ ਪੋਸਟਰ ਜਾਰੀ ਤਿਆਰੀਆ ਮੁਕੰਮਲ

ਹੁਸ਼ਿਆਰਪੁਰ  (ਸਮਾਜ ਵੀਕਲੀ)  (ਤਰਸੇਮ ਦੀਵਾਨਾ ) ਮਹਾਨ ਤਪੱਸਵੀ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਦੀ 71ਵੀਂ ਸਲਾਨਾ ਬਰਸੀ ਸਮਾਗਮ 27-28 ਅਗਸਤ ਦਿਨ ਮੰਗਲਵਾਰ ਤੇ ਬੁੱਧਵਾਰ ਨੂੰ ਸਤਿਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਰਜਿ.ਅਤੇ ਸਮੂਹ ਸਾਧ ਸੰਗਤਾਂ  ਦੇ ਸਹਿਯੋਗ ਨਾਲ ਮਨਾਇਆ ਜਾਵੇਗਾ।ਇਸ ਸਬੰਧੀ ਪੋਸਟਰ ਜਾਰੀ ਕਰਦਿਆ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੁ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ  ਨੇ ਦੱਸਿਆ ਕਿ 27 ਅਗਸਤ ਦਿਨ ਮੰਗਲਵਾਰ ਦੀ ਰਾਤ ਨੂੰ ਦੀਵਾਨ ਸਜਾਏ ਜਾਣਗੇ ਅਤੇ 28 ਅਗਸਤ ਦਿਨ ਬੁੱਧਵਾਰ ਨੂੰ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਅਤੇ ਵੱਖ-ਵੱਖ ਡੇਰਿਆ ਤੋਂ ਆਏ ਸੰਤ ਮਹਾਪੁਰਸ਼ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।ਸੰਤਾਂ ਨੇ ਦੱਸਿਆ ਕਿ ਸਮਾਗਮ ਮੌਕੇ ਸੰਤ ਗੁਰਮੇਲ ਸਿੰਘ ਬਲੱਡ ਸੈਂਟਰ ਬਲਾਚੌਰ ਵਲੋਂ ਸਵੈ-ਇੱਛਕ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ ।ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ,ਹਰਜਿੰਦਰ ਕੁਮਾਰ,ਕੁਲਵਿੰਦਰ ਪਾਲ ਪੰਚ ਨੌਰਾ,ਐਮ ਪੀ ਕੁਮਾਰ ਨੌਰਾ,ਕਮਲ ਗੁਰੂ,ਗੰਗਾ ਰਾਮ ਸਾਧੋਵਾਲ,,ਲੈਕ.ਰਾਮ ਲੁਭਾਇਆ,ਬਲਵੰਤ ਰਾਏ ਵੜਿੰਗ,ਬੀਬੀ ਕਮਲਾ ਦੇਵੀ,ਊਸ਼ਾ ਰਾਣੀ,ਬਿਮਲਾ ਦੇਵੀ,ਵੀਨਾ ਰਾਣੀ,ਰੇਖਾ ਰਾਣੀ,ਰਾਜਵਿੰਦਰ ਕੌਰ,ਹਰਬੰਸ ਕੌਰ,ਜਸਵੀਰ ਕੌਰ,ਜੋਗਿੰਦਰ ਕੌਰ,ਹਰਸ਼ ਬੰਗੜ,ਸੁਖਵਿੰਦਰ ਕੌਰ,ਮੋਨਿਕਾ ਰਾਣੀ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਇਸ ਪੰਜਾਬੀ ਗਾਇਕ ਨੇ ਕੀਤੀ ਖੁਦਕੁਸ਼ੀ, ਖੁਦਕੁਸ਼ੀ ਕਰਨ ਤੋਂ ਪਹਿਲਾਂ ਲਾਈਵ ਆ ਕੇ ਦੱਸਿਆ ਕਾਰਨ
Next article*ਮੁੱਖ ਮੰਤਰੀ ਦਫਤਰ ਵਲੋਂ ਬਾਰ ਬਾਰ ਮੀਟਿੰਗਾਂ ਮੁਲਤਵੀ ਕਰਨ ਤੋਂ ਮੁਲਾਜ਼ਮ ਤੇ ਪੈਨਸ਼ਨਰ ਖਫਾ,12 ਸਤੰਬਰ ਨੂੰ ਨਹੀਂ ਕਰਨਗੇ ਕੈਬਿਨਟ ਸਬ ਕਮੇਟੀ ਨਾਲ ਮੀਟਿੰਗ , 03 ਸਤੰਬਰ ਨੂੰ ਕਰਨਗੇ ਵਿਧਾਨ ਸਭਾ ਵੱਲ ਮਾਰਚ।*।