ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅਲਾਇੰਸ ਕਲੱਬ ਇੰਟਰਨੈਸ਼ਨ ਡਿਸਟ੍ਰਿਕ-119 ਵਲੋਂ ਸੰਤ-108 ਨਰਾਇਣ ਦਾਸ ਬਲਾਇੰਡ ਸਕੂਲ, ਬਾਹੋਵਾਲ ਵਿਖੇ ਬਲਾਇੰਡ ਐਂਡ ਹੈਂਡੀਕੈਪਸ ਡਿਵੈਲਪਮੈਂਟ ਸੁਸਾਇਟੀ ਦੇ ਸਹਿਯੋਗ ਨਾਲ ਮਹਾਤਮਾ ਗਾਂਧੀ ਜਯੰਤੀ ਨੂੰ ਮਨਾਇਆ ਗਿਆ। ਇਸ ਮੌਕੇ ਤੇ ਐਲੀ ਰਮੇਸ਼ ਕੁਮਾਰ ਡਿਸਟ੍ਰਿਕ ਗਵਰਨਰ, ਬਰੇਲ ਦੇ ਐਕਸਪਰਟ ਚੰਦਰਭਾਨ ਦੁਬੇ, ਸੁਸਾਇਟੀ ਦੇ ਪ੍ਰਧਾਨ ਅੱਤਰ ਸਿੰਘ ਅਤੇ ਐਲੀ ਅਸ਼ੋਕ ਪੁਰੀ ਨੇ ਵਿਸ਼ੇਸ਼ ਤੌਰ ਤੇ ਬਲਾਇੰਡ ਵਿਦਿਆਰਥੀਆਂ ਨਾਲ ਸਾਂਝ ਪਾਈ। ਇਸ ਮੌਕੇ ਤੇ ਵਿਜੇ ਕੁਮਾਰ, ਅਵਨੀਤ ਸਿੰਘ, ਨਵਪ੍ਰੀਤ ਸਿੰਘ, ਸੁਖਮਨ, ਨਰੇਸ਼ ਬਾਲੀ, ਵਿਸ਼ਾਲ ਕੁਮਾਰ, ਸਿਰਾਜ ਕੌਂਡਲ, ਗੌਰਵ ਕੁਮਰ, ਗੋਬਿੰਦ ਕੁਮਾਰ, ਸਮਰ ਗੌਤਮ, ਆਸਿਫ ਮੁਹੰਮਦ ਅਤੇ ਹਰਜੋਤ ਸਿੰਘ ਸੰਘਾ ਨੇ ਭਗਤੀ ਗੀਤ ਗਾਏ। ਮਹਾਤਮਾ ਗਾਂਧੀ ਜੀ ਦਾ ਗੀਤ ‘ਈਸ਼ਵਰ ਅੱਲਾ ਤੇਰੋ ਨਾਮ, ਸਭ ਕੋਂ ਸਨਮਤੀ ਦੇ ਭਗਵਾਨ` ਹਾਜ਼ਰ ਸਰੋਤਿਆਂ ਦੇ ਸਿਰ ਚੜ੍ਹ ਬੋਲਿਆ। ਸੁਸਾਇਟੀ ਦੇ ਪ੍ਰਧਾਨ ਅੱਤਰ ਸਿੰਘ ਨੇ ਅਲਾਇੰਸ ਕਲੱਬ ਦੇ ਡਿਸਟ੍ਰਿਕ ਗਵਰਨਰ ਐਲੀ ਰਮੇਸ਼ ਕੁਮਾਰ ਨੂੰ ਅੱਜ ਦਾ ਦਿਨ ਸੰਗੀਤ ਦੇ ਬਲਾਇੰਡ ਵਿਦਿਆਰਥੀਆਂ ਨਾਲ ਸਾਂਝ ਕਰਨ ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸੰਤ ਨਰਾਇਣ ਦਾਸ ਬਲਾਇੰਡ ਸਕੂਲ ਵਲੋਂ ਇਲਾਕੇ ਦੇ ਬਲਾਇੰਡ ਵਿਦਿਆਰਥੀਆਂ ਵਿੱਚ ਸਿੱਖਿਆ ਦਾ ਸੰਚਾਰ ਅਤੇ ਕਿੱਤਾਮੁੱਖੀ ਕੰਮਾਂ ਨਾਲ ਜੋੜਨ ਦਾ ਕੰਮ ਕਰ ਰਹੀ ਹੈ। ਇਥੇ ਰੰਗਕਰਮੀ ਅਸ਼ੋਕ ਪੁਰੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾਂ ਸ਼੍ਰੀ ਗ੍ਰੇਸਾ ਫਿਲਮਜ਼ ਵਲੋਂ ਜਲਦੀ ਸ਼੍ਰੀ ਅਵੀਨਾਸ਼ ਰਾਏ ਖੰਨਾ ਜੀ ਦੀ ਕਹਾਣੀ ‘ਗੋਲਡ ਮੈਡਲ ਦਾ ਦਾਜ` ਉਪਰ ਇਕ ਫਿਲਮ ਬਣਾਈ ਜਾ ਰਹੀ ਹੈ ਜੋ ਕਿ ਕਹਾਣੀ ਦੀ ਮੁੱਖ ਪਾਤਰ ਪ੍ਰਕਾਸ਼ ਕੌਰ ਜੋ ਕਿ ਬਲਾਇੰਡ ਹੈ, ਉਪਰ ਅਧਾਰਿਤ ਹੈ। ਇਸ ਸਕੂਲ ਨੂੰ ਚਲਾਉਣ ਵਿੱਚ ਯੋਗੇਸ਼, ਰਿਤੂ, ਮੋਨਾ, ਸੋੋਭਾ ਅਤੇ ਮਾਧੂਰੀ ਜੀ ਦਾ ਵਿਸ਼ੇਸ਼ ਯੋਗਦਾਨ ਹੈ। ਪ੍ਰੋਗਰਾਮ ਦੇ ਅਖੀਰ ਵਿੱਚ ਸੰਗੀਤ ਦੇ ਵਿਦਿਆਰਥੀਆਂ ਚੰਦਰਭਾਨ ਦੁਬੇ ਅਤੇ ਅੱਤਰ ਸਿੰਘ ਨੂੰ ਅਲਾਇੰਸ ਕਲੱਬ ਵਲੋਂ ਸਨਮਾਨਤ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly