HOME ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼ਹੀਦ ਭਗਤ ਸਿੰਘ ਨਗਰ ਨੇ ਪਿੰਡ...

ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼ਹੀਦ ਭਗਤ ਸਿੰਘ ਨਗਰ ਨੇ ਪਿੰਡ ਸਿੰਬਲ ਮਜਾਰਾ ਨਿਵਾਸੀ ਕਾਬਲ ਰਾਮ ਨੂੰ ਦਿੱਤਾ ਆਈ-ਕਾਰਡ

1
ਤਸਵੀਰ -ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼ਹੀਦ ਭਗਤ ਸਿੰਘ ਨਗਰ ਪਿੰਡ ਸਿੰਬਲ ਮਜਾਰਾ ਨਿਵਾਸੀ ਕਾਬਲ ਰਾਮ ਨੂੰ ਆਈ ਕਾਰਡ ਦਿੰਦੇ ਹੋਏ ਨਾਲ ਦੋਆਬਾ ਸੇਵਾ ਸਮੰਤੀ ਦੇ ਅਹੁੱਦੇਦਾਰ ਅਤੇ ਮੈਂਬਰ।

ਨਵਾਂਸ਼ਹਿਰ  (ਸਮਾਜ ਵੀਕਲੀ)  (ਮਨੋਰੰਜਨ ਕਾਲੀਆ-ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼ਹੀਦ ਭਗਤ ਸਿੰਘ ਨਗਰ ਨੇ ਪਿੰਡ ਸਿੰਬਲ ਮਜਾਰਾ ਨਿਵਾਸੀ ਕਾਬਲ ਰਾਮ ਪੁੱਤਰ ਸੰਤ ਰਾਮ ਨੂੰ ਆਈ-ਕਾਰਡ ਦਿੱਤਾ।  ਇਸ ਮੌਕੇ ਸ੍ਰੀ ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮ੍ਰਿਤਕ ਦੇਹ ਨੂੰ ਅਗਨੀ ਭੇਟ ਕਰਨ ਦੀ ਬਜਾਏ ਜੇਕਰ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ ਜਾਵੇ ਤਾਂ ਇਹ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।  ਸ੍ਰੀ ਸ਼ੰਜੀਵ ਸ਼ਰਮਾ ਨੇ ਇਸ ਸੇਵਾ ਕਾਰਜ ਵਿੱਚ ਸਹਿਯੋਗ ਦੇਣ ਵਾਲੇ ਸਰੀਰ ਦਾਨੀ ਸੱਜਣਾਂ ਅਤੇ ਦੋਆਬਾ ਸੇਵਾ ਸੰਮਤੀ ਦੇ ਮੈਂਬਰਾਂ ਦਾ ਦੇਸ਼ ਦੀ ਸੇਵਾ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ!  ਇਸ ਮੌਕੇ ਦੋਆਬਾ ਸੇਵਾ ਸੰਮਤੀ ਤੋਂ ਰਤਨ ਕੁਮਾਰ ਜੈਨ , ਮਾਸਟਰ ਹੁਸਨ ਲਾਲ,   ਅਤੇ ਹੋਰ ਮੈਂਬਰਾਂ ਨੇ ਸੰਮਤੀ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ।  ਇਸ ਮੌਕੇ ਦੋਆਬਾ ਸੇਵਾ ਸੰਮਤੀ ਨੇ ਦੱਸਿਆ ਕਿ ਮਰਨ ਉਪਰੰਤ ਸਰੀਰ ਦਾਨ ਕਰਨ ਦੇ ਚਾਹਵਾਨਾਂ ਦੇ ਫਾਰਮ ਭਰ ਕੇ  ਮੈਡੀਕਲ ਕਾਲਜ ਵਿਖੇ ਭੇਜੇ ਜਾਂਦੇ ਹਨ, ਜਿੱਥੋਂ ਉਨ੍ਹਾਂ ਦੇ ਆਈ-ਕਾਰਡ ਬਣਾਏ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਅੱਜ 147 ਵੇਂ ਸਰੀਰ ਦਾਨੀਆਂ ਨੂੰ ਆਈ-ਕਾਰਡ ਦਿੱਤੇ ਗਏ।  ਇਸ ਮੌਕੇ ਦਾਨੀ  ਕਾਬਲ ਰਾਮ ਨੇ ਕਿਹਾ ਕਿ ਜੇਕਰ ਮਰਨ ਤੋਂ ਬਾਅਦ ਕੋਈ ਵਿਦਿਆਰਥੀ ਉਨ੍ਹਾਂ ਦੇ ਸਰੀਰ ਤੋਂ ਸਿੱਖਿਆ ਲੈ ਕੇ ਡਾਕਟਰ ਬਣ ਕੇ ਹੋਰ ਜ਼ਿੰਦਗੀਆਂ ਬਚਾ ਲਵੇ ਤਾਂ ਉਨ੍ਹਾਂ ਦਾ ਜਨਮ ਅਤੇ ਮਰਨ ਦੋਵੇਂ ਸਫ਼ਲ ਹੁੰਦੇ ਹਨ। ਕਾਬਲ ਰਾਮ ਨੇ ਦੱਸਿਆ ਕਿ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਪਤਨੀ ਸਰੋਜ ਰਾਣੀ , ਬੇਟਾ ਜੀਵਨ ਕੁਮਾਰ , ਅਮਿਤ ਕੁਮਾਰ ਅਤੇ ਨੂੰਹਾ ਕੁਲਵਿੰਦਰ ਕੌਰ, ਪ੍ਰਤਿਭਾ ਸਰੋਏ ਭਰਾ ਗਿਆਨ ਸਿੰਘ ਅਤੇ ਪਰਮਜੀਤ ਸਿੰਘ ਦੀ ਸਹਿਮਤੀ ਨਾਲ ਸਰੀਰ ਦਾਨ ਕਰਨ ਦਾ ਫਾਰਮ ਭਰਿਆ ਹੈ।  ਇਸ ਮੌਕੇ ਦੋਆਬਾ ਸੇਵਾ ਸੰਮਤੀ ਦੇ ਸਕੱਤਰ ਰਤਨ ਕੁਮਾਰ ਜੈਨ, ਮਾਸਟਰ ਹੁਸਨ ਲਾਲ,ਅਸ਼ੋਕ ਸ਼ਰਮਾ ਸੇਵਾਮੁਕਤ ਸੁਪਰਡੈਂਟ, ਅਸ਼ੋਕ ਸ਼ਰਮਾ ਸੇਵਾ ਮੁਕਤ ਬੈਂਕ ਮੈਨੇਜਰ,ਪਰਮਜੀਤ ਸਿੰਘ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਿ ਰਾਇ ਖਾਲਸਾ ਸੀਨੀਅਰ ਸੰਕੈਡਰੀ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ
Next articleMaharishi Kashyap