HOME ਸੰਜੀਵ ਪੁਰੀ ਜਿਲ੍ਹਾਂ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਸੰਜੀਵ ਪੁਰੀ ਜਿਲ੍ਹਾਂ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਬਣੇ

3

ਨਵਾਂਸ਼ਹਿਰ  (ਸਮਾਜ ਵੀਕਲੀ)   ( ਜਤਿੰਦਰਪਾਲ ਸਿੰਘ ਕਲੇਰ ) ਜਿਲ੍ਹਾਂ ਕੈਮਿਸਟ ਐਸੋਸੀਏਸ਼ਨ ਦੀ ਇਕ ਬੈਠਕ ਯੂਨੀਅਨ ਦੇ ਸੀਨੀਅਰ ਅਧਿਕਾਰੀ ਰਮੇਸ਼ ਚੋਪੜਾ ਦੀ ਅਗੁਵਾਈ ਵਿੱਚ ਆਯੋਜਿਤ ਹੋਈ | ਜਿਸ ਵਿੱਚ ਸਭ ਤੋਂ ਪਹਿਲਾ ਯੂਨੀਅਨ ਦੇ ਸਾਬਕਾ ਪ੍ਰਧਾਨ  ਮਰਹੂਮ  ਹਰਮੇਸ਼ ਪੁਰੀ ਜੀ ਦੀ ਮੌਤ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਉਨ੍ਹਾਂ ਨੂੰ  ਸਰਧਾਂਜਲੀ ਭੇਟ ਕੀਤੀ ਗਈ | ਇਸ ਤੋਂ ਬਾਅਦ ਯੂਨੀਅਨ ਦਾ ਨਵਾਂ ਜਿਲ੍ਹਾਂ ਪ੍ਰਧਾਨ ਚੁਨਣ ਦੇ ਲਈ ਕਾਰਵਾਈ ਸ਼ੁਰੂ ਕੀਤੀ ਗਈ |  ਜਿਸ ਵਿੱਚ ਰਮੇਸ਼ ਚੋਪਡ਼ਾ  ਨੇ ਸੰਜੀਵ ਪੁਰੀ ਨੂੰ  ਨਵਾਂ ਪ੍ਰਧਾਨ ਚੁਨਣ ਦਾ ਪ੍ਰਸਤਾਵ ਰੱਖਿਆਂ | ਜਿਸ ਤੇ ਪਰਮਿੰਦਰ ਸਿੰਘ ਕੋਹਲੀ ਅਤੇ ਬੰਗਾ ਯੂਨੀਅਨ ਦੇ ਪ੍ਰਧਾਨ ਵਿਪਨ ਸ਼ਰਮਾ ਨੇ ਸੈਕਿੰਡ ਕੀਤਾ | ਇਸ ਦੇ ਬਾਦ ਸਾਰੇ ਮੌਜੂਦ ਮੈਬਰਾਂ ਨੇ ਸਰਵਸੰਮਤੀ  ਦੇ ਨਾਲ ਸੰਜੀਵ ਪੁਰੀ ਨੂੰ  ਜਿਲ੍ਹਾਂ ਕੈਮਿਸਟ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ  ਕਰ ਲਿਆ ਗਿਆ | ਕਿਸੇ ਵੀ ਮੈਂਬਰ ਨੇ ਸੰਜੀਵ ਪੁਰੀ ਦੇ ਪ੍ਰਧਾਨ ਬਨਣ ਤੇ ਕੋਈ ਇਤਰਾਜ਼ ਨਹੀ ਜਤਾਇਆ | ਯੂਨੀਅਨ ਦੇ ਜਿਲ੍ਹਾਂ ਸੈਕਟਰੀ ਮਨੋਰੰਜਨ ਕਾਲੀਆ ਨੂੰ  ਉਨ੍ਹਾਂ ਦੇ ਨਾਲ ਪਹਿਲਾ ਦੀ ਤਰ੍ਹਾਂ ਕੰਮ ਦੇ ਲਈ ਸਹਿਮਤੀ ਪ੍ਰਗਟਾਈ ਗਈ | ਇਸ ਦੌਰਾਨ ਨਵੇ ਚੁਣੇ ਪ੍ਰਧਾਨ ਸੰਜੀਵ ਪੁਰੀ ਨੇ ਸਾਰੇ ਮੈਬਰਾਂ ਦਾ ਉਨ੍ਹਾਂ ਨੂੰ  ਪ੍ਰਧਾਨ ਚੁਨਣ ਤੇ  ਆਭਾਰ  ਜਿਤਾਉਂਦੇ ਹੋਏ ਆਪਣੇ ਸਵਰਗੀ ਪਿਤਾ ਹਰਮੇਸ਼ ਪੁਰੀ ਦੀ ਤਰ੍ਹਾਂ ਪੂਰੀ ਤਨਦੇਹੀ ਨਾਲ ਯੂਨੀਅਨ ਦੇ ਕੰਮਾਂ  ਨੂੰ  ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਤੇ ਯੂਨੀਅਨ ਦੇ ਸੀਨੀਅਰ ਵਾਈਸ ਪ੍ਰਧਾਨ ਰਵੀ ਗੌਤਮ, ਵਾਈਸ ਪ੍ਰਧਾਨ ਤਰੁਣ ਆਰੋੜਾ (ਮੋਟੀ) ਮੱਘਰ ਸਿੰਘ ਸੈਣੀ ਰਾਹੋ, ਵਰਿੰਦਰ ਉਮਟ, ਵਿਨੋਦ ਕੁਮਾਰ ਸ਼ਰਮਾ, ਯੁਵਰਾਜ ਕਾਲੀਆ, ਸੋਨੂੰ ਬਾਲੀ, ਸਾਹਿਲ ਭੱਲਾ, ਗੁਰਸਵੇਕ ਸਿੰਘ ਰਮਨ ਗਖੜ, ਕੁਲਦੀਪ ਸਿੰਘ, ਹਰਵਿੰਦਰ ਪਾਲ ਬੇਦੀ ਤੇ ਹੋਰ ਮੌਜੂਦ ਰਹੇ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਹਲਕਾ ਦੱਖਣੀ ਵਿਖੇ ਭਾਰਤੀ ਸੰਵਿਧਾਨ ਦੀ ਰਚਨਾ ਕਰਨ ਵਾਲੇ ਡਾ: ਭੀਮ ਰਾਓ ਅੰਬੇਦਕਰ ਜੀ ਦੀ ਯਾਦ ਵਿੱਚ ਬਾਵਾ ਦੀ ਸਰਪ੍ਰਸਤੀ ਹੇਠ ਸ਼ਰਧਾਂਜਲੀ ਭੇਂਟ ਕੀਤੀ
Next articleਨਾਮਜ਼ਦਗੀ ਵਾਪਸ ਲੈਣ ਮਗਰੋਂ ਜ਼ਿਲ੍ਹਾ ਪ੍ਰੀਸ਼ਦ ਲਈ 40 ਤੇ ਪੰਚਾਇਤ ਸੰਮਤੀ ਲਈ 134 ਉਮੀਦਵਾਰ ਚੋਣ ਮੈਦਾਨ ‘ਚ : ਏ.ਡੀ.ਸੀ-ਵਿਕਾਸ