HOME ਸੰਜੀਵ ਅਰੋੜਾ ਨੇ 10,637 ਵੋਟਾਂ ਦੇ ਫਰਕ ਨਾਲ ਲੁਧਿਆਣਾ ਪੱਛਮੀ ਸੀਟ ਜਿੱਤੀ

ਸੰਜੀਵ ਅਰੋੜਾ ਨੇ 10,637 ਵੋਟਾਂ ਦੇ ਫਰਕ ਨਾਲ ਲੁਧਿਆਣਾ ਪੱਛਮੀ ਸੀਟ ਜਿੱਤੀ

3
ਸੰਜੀਵ ਅਰੋੜਾ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਆਪਣੇ ਵਿਰੋਧੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ।   ਅੱਜ ਖਾਲਸਾ ਕਾਲਜ ਲੜਕੀਆਂ ਵਿਖੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ । ਸੰਜੀਵ ਅਰੋੜਾ ਨੇ ਪਹਿਲੇ ਗੇੜ ਵਿੱਚ ਹੀ ਲੀਡ ਲੈ ਲਈ ਸੀ । ਇਹ ਲੀਡ ਲਗਾਤਾਰ ਵੱਧਦੀ ਗਈ । ਵੋਟਾਂ ਦੀ ਗਿਣਤੀ ਦੇ 14 ਰਾਊਂਡ ਸਨ । ਇੱਕ ਰਾਊਂਡ ਦੇ ਵਿੱਚ ਸੰਜੀਵ ਅਰੋੜਾ ਦੀ ਲੀਡ ਦਾ ਫ਼ਰਕ ਜ਼ਰੂਰ ਘਟਿਆ ਪਰ ਉਸ ਤੋਂ ਬਾਅਦ ਲੀਡ ਲਗਾਤਾਰ ਵੱਧਦੀ ਹੀ ਗਈ । ਸੰਜੀਵ ਅਰੋੜਾ ਨੂੰ 35,179 ਵੋਟਾਂ ਮਿਲੀਆਂ ਜਦਕਿ ਭਾਰਤ ਭੂਸ਼ਣ ਆਸ਼ੂ ਨੂੰ 24,542 ਵੋਟਾਂ ਲੈ ਕੇ ਦੂਜੇ ਨੰਬਰ ਤੇ, ਜੀਵਨ ਗੁਪਤਾ 20,323 ਵੋਟਾਂ ਲੈ ਕੇ ਤੀਜੇ ਨੰਬਰ ਤੇ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੂੰ 8,023 ਵੋਟਾਂ ਹੀ ਮਿਲੀਆਂ । ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਲੁਧਿਆਣਾ ਪੱਛਮੀ ਸੀਟ ਦੀ ਜਿੱਤ ਦਾ ਸਿਹਰਾ ਵੋਟਰਾਂ, ਵਰਕਰਾਂ ਤੇ ਪਾਰਟੀ ਲੀਡਰਸ਼ਿਪ ਦੇ ਸਿਰ ਬੰਨਿਆ । ਸੰਜੀਵ ਅਰੋੜਾ ਦੀ ਜਿੱਤ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਤੇ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ । ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਤੇ ਪਰਗਟ ਸਿੰਘ ਨੇ ਕਿਹਾ ਕਿ ਅਸੀਂ ਮੁਕਾਬਲੇ ਨੂੰ ਇੱਕ ਤਰਫਾ ਨਹੀਂ ਹੋਣ ਦਿੱਤਾ । ਭਾਰਤ ਭੂਸ਼ਣ ਆਸ਼ੂ ਨੇ ਆਪਣੀ ਹਾਰ ਕਬੂਲ ਕੀਤੀ  ਉਹਨਾਂ ਆਪਣੇ ਵਰਕਰਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਦਿਨ ਰਾਤ ਮਿਹਨਤ ਕੀਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨੈਸ਼ਨਲ ਕਾਲਜ ਭੀਖੀ ਦਾ ਨਤੀਜਾ ਰਿਹਾ ਸ਼ਾਨਦਾਰ
Next articleਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਯੋਗ ਦਿਵਸ ਮਨਾਇਆ