ਸਫਾਈ ਕਰਮਚਾਰੀ ਯੂਨੀਅਨ ਪ੍ਰਧਾਨ ਦੀ ਅਗਵਾਈ ਵਿੱਚ ਐਮ ਐਲ ਏ ਬ੍ਰਹਮ ਸ਼ੰਕਰ ਜਿੰਪਾ ਨੂੰ ਮਿਲ ਕੇ ਮੰਗਾਂ ਸੰਬੰਧੀ ਜਾਣਕਾਰੀ ਦਿੱਤੀ

ਹੁਸ਼ਿਆਰਪੁਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਦੇ ਪ੍ਰਧਾਨ ਕਰਨਜੋਤ ਆਦੀਆ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਤੋਰ ਤੇ ਐਮ.ਐਲ.ਏ. ਬ੍ਰਹਮ ਸ਼ੰਕਰ ਜਿੰਪਾ ਜੀ ਨੂੰ ਮਿਲੇ ਅਤੇ ਮੁਲਾਜ਼ਮ ਹੱਕਾ ਸੰਬਧੀ ਗੱਲ ਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਜੋ ਪੰਜਾਬ ਐਕਸ਼ਨ ਕਮੇਟੀ ਵੱਲੋ ਨਗਰ ਕੌਂਸਲ ਨਗਰ ਪੰਚਾਇਤਾ ਤੇ ਨਗਰ ਨਿਗਮ ਦੇ ਮੁਲਾਜ਼ਮਾ ਦੀਆ ਹੱਕੀ ਮੰਗਾ ਹਨ। ਉਨ੍ਹਾਂ ਨੂੰ ਲੋਕਲ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਜੀ ਅਤੇ ਪੰਜਾਬ ਦੇ ਸੀ.ਐਮ. ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਮਿਲ ਕੇ ਵਿਸ਼ੇਸ਼ ਮੀਟਿੰਗ ਕਰਕੇ ਜਲਦ ਤੋ ਜਲਦ ਹੱਲ ਕਰਵਾਉਣ ਤੇ ਜਿੰਨਾ ਵੀ ਆਉਟ ਸੋਰਸ ਕਾਮਾ ਹੈ ਉਸ ਨੂੰ ਇੰਨਸੋਰਸ ਕਵਾਇਆ ਜਾਵੇ ਤੇ ਸਫਾਈ ਸੇਵਕ ਅਤੇ ਸੀਵਰਮੈਨ ਜੋ ਡੀ.ਸੀ.ਰੇਟ ਤੇ ਕੰਮ ਕਰਦੇ ਹਨ। ਉਨ੍ਹਾਂ ਦੀ ਸੇਵਾ ਤਿੰਨ ਸਾਲ ਦੇ ਲਗਭਗ ਹੋ ਗਈ ਹੈ ਅਤੇ ਇਸ ਸੇਵਾ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਨੂੰ ਪੱਕਾ ਕੀਤਾ ਜਾਵੇ। ਨਾਲ ਦੇ ਨਾਲ ਨਗਰ ਹੁਸ਼ਿਆਰਪੁਰ ਦੀ ਜੋ ਅੱਜ ਹਾਊਸ ਮੀਟਿੰਗ ਹੈ ਉਸ ਵਿੱਚ ਨਗਰ ਨਿਗਮ ਦੇ ਮੁਲਾਜ਼ਮਾ ਸਬੰਧੀ ਜੋ ਲੋਕਲ ਮੰਗਾ ਹਨ, ਜਿਵੇ ਕਿ ਮਾਲੀ ਅਤੇ ਪਾਣੀ ਬ੍ਰਾਂਚ ਦੇ (ਕਾਮੇ ਪਲੰਬਰ ਅਤੇ ਹੈਲਪਰ ) ਉਨ੍ਹਾਂ ਦੀਆ ਤਨਖ਼ਾਹਾ ਵਿੱਚ ਬਣਦਾ ਵਾਧਾ ਕਰਵਾਇਆ ਜਾਵੇ। ਉਸੇ ਅਧਾਰ ਤੇ ਬਾਕੀ ਆਊਟ ਸੋਰਸ ਮੁਲਾਜ਼ਮਾ ਦੀਆ ਵੀ ਤਨਖ਼ਾਹਾ ਵਿੱਚ ਵਾਧਾ ਕਰਵਾਇਆ ਜਾਵੇ ਅਤੇ ਸਾਬਕਾ ਕੈਬੀਨੇਟ ਮੰਤਰੀ ਅਤੇ ਬ੍ਰਹਮ ਸ਼ੰਕਰ ਜਿੰਪਾ ਜੀ ਵੱਲੋ ਵਿਸ਼ਵਾਸ ਦਵਾਇਆ ਗਿਆ ਕਿ ਜੋ ਨਗਰ ਨਿਗਮ ਦੀਆ ਲੋਕਲ ਮੰਗਾ ਹਨ। ਉਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ ਅਤੇ ਜੋ ਪੰਜਾਬ ਪੱਧਰ ਦੀ ਮੰਗ ਹੋਵੇਗੀ ਉਸ ਨੂੰ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਜੀ ਅਤੇ ਸੀ.ਐਮ. ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਮੀਟਿੰਗ ਕਰਕੇ ਉਨ੍ਹਾਂ ਦਾ ਵੀ ਹੱਲ ਕੀਤਾ ਜਾਵੇਗਾ । ਇਸ ਮੌਕੇ ਤੇ ਵਾਇਸ ਪ੍ਰਧਾਨ ਸੋਮਨਾਥ ਆਦੀਆ ਜੀ , ਬਲਰਾਮ ਭੱਟੀ, ਵਿਕਰਮਜੀਤ, ਕੈਲਾਸ਼ , ਅਸ਼ੋਕ , ਆਸ਼ੂ , ਜੋਗਿੰਦਰਪਾਲ ਆਦੀਆ ,ਹਰਬਿਲਾਸ, ਪ੍ਰਦੀਪ ਆਦੀਆ , ਪਰਦੀਪ ਕੁਮਾਰ , ਵਿੱਕੀ, ਸੁਬਾਸ਼ ਮੌਜੂਦ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਧਾਇਕ ਨੇ ਵਾਰਡ ਨੰਬਰ 43 ਦੇ ਮੁਹੱਲਾ ਕਮਾਲਪੁਰ ’ਚ ਬੇਰੀ ਵਾਲੇ ਚੌਕ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ
Next articleਸੰਜੀਵ ਅਰੋੜਾ ਦੀ ਅਗਵਾਈ ਹੇਠ ਹੁਸ਼ਿਆਰਪੁਰ ਸ਼ਾਖਾ ਵੱਲੋਂ ਸ਼ਾਨਦਾਰ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ