ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਸਫਾਈ ਕਰਮਚਾਰੀ ਯੂਨੀਅਨ ਦੇ ਦਫਤਰ ਵਿੱਚ ਉਪ-ਪ੍ਰਧਾਨ ਸੋਮਨਾਥ ਆਦੀਆ ਜੀ ਵਲੋਂ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਜਿਸ ਵਿੱਚ ਸਮੂਹ ਯੂਨੀਅਨ ਮੈਂਬਰਾਂ ਵਲੋਂ ਯੂਨੀਅਨ ਦੇ ਕੰਮਾਂ ਨੂੰ ਲੈ ਕੇ ਚਰਚਾ ਕੀਤੀ ਗਈ ਅਤੇ ਮੈਂਬਰਾਂ ਵਲੋਂ ਯੂਨੀਅਨ ਦੇ ਚੇਅਰਮੈਨ ਸ਼੍ਰੀ ਰਾਕੇਸ਼ ਕੁਮਾਰ ਸਿੱਧੂ ਜੀ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ੍ਹ ਲਗਾਉਂਦੇ ਹੋਇਆ ਮੈਂਬਰਾਂ ਵਲੋਂ ਆਪਣੀ ਗੱਲ ਰੱਖੀ ਗਈ ਕਿ ਚੇਅਰਮੈਨ ਰਾਕੇਸ਼ ਸਿੱਧੂ ਯੂਨੀਅਨ ਦੀਆਂ ਮੀਟਿੰਗਾਂ ਦੇ ਵਿੱਚ ਜ਼ਿਆਦਾਤਰ ਗੈਰ ਹਾਜ਼ਰ ਪਾਏ ਜਾਂਦੇ ਹਨ ਅਤੇ ਆਪਣੀਆਂ ਬਣਦੀਆਂ ਸੇਵਾਵਾਂ ਨਹੀਂ ਦੇ ਪਾ ਰਹੇ ਹਨ ਅਤੇ ਜਿਸ ਕਾਰਨ ਮੈਂਬਰਾਂ ਵਿੱਚ ਰੋਸ ਪਾਇਆ ਗਿਆ ਅਤੇ ਇਸ ਕਰਕੇ ਪ੍ਰਧਾਨ ਕਰਨਜੋਤ ਆਦੀਆ ਦੀ ਮੌਜੂਦਗੀ ਵਿੱਚ ਯੂਨੀਅਨ ਮੈਂਬਰਾਂ ਨੇ ਇਹ ਮਤਾ ਪਾਸ ਕੀਤਾ ਹੈ ਕਿ ਰਾਕੇਸ਼ ਸਿੱਧੂ ਨੂੰ ਯੂਨੀਅਨ ਦੀ ਚੇਅਰਮੈਨਸ਼ਿਪ ਤੋਂ ਸੇਵਾ ਮੁਕਤ ਕੀਤਾ ਜਾਂਦਾ ਹੈ ਅਤੇ ਬਲਰਾਮ ਭੱਟੀ ਨੂੰ ਯੂਨੀਅਨ ਦਾ ਨਵ-ਨਿਯੁਕਤ ਚੇਅਰਮੈਨ ਲਗਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਜੈ ਗੋਪਾਲ ਨੂੰ ਉਪ-ਚੇਅਰਮੈਨ ਨਿਯੁਕਤ ਕੀਤਾ ਜਾਂਦਾ ਹੈ।ਇਸ ਮਤੇ ਨੂੰ ਸਮੂਹ ਯੂਨੀਅਨ ਮੈਂਬਰਾਂ ਵਲੋਂ ਸਹਿਮਤੀ ਦਿੱਤੀ ਗਈ। ਇਸ ਮੌਕੇ ਤੇ ਸੀਨੀਅਰ ਉਪ-ਪ੍ਰਧਾਨ ਵਿਕਰਮਜੀਤ ਮੱਟੂ ਜਨਰਲ ਸਕੱਤਰ ਹੀਰਾ ਲਾਲ ਹੰਸ, ਹੈੱਡ ਕੈਸ਼ੀਅਰ ਕੈਲਾਸ਼ ਗਿਲ, ਦੇਵ ਬੜੈਂਚ, ਅਸ਼ੋਕ ਕੁਮਾਰ ਹੰਸ, ਜੋਗਿੰਦਰ ਪਾਲ ਆਦੀਆ, ਆਸ਼ੂ ਬੜੈਂਚ, ਪ੍ਰਦੀਪ ਆਦੀਆ, ਪਰਦੀਪ ਕੁਮਾਰ, ਸੰਨੀ ਲਾਹੌਰੀਆ, ਨਵੀਨ ਕੁਮਾਰ ਆਦਿ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly