ਸੰਗਰੂਰ

ਬਲਜਿੰਦਰ ਸਿੰਘ "ਬਾਲੀ ਰੇਤਗੜੵ"

(ਸਮਾਜ ਵੀਕਲੀ)

ਸੰਗਰੂਰ ਸਾਡਾ ਸੋਹਣਾ ਸੰਗਰੂਰ
ਬਦਨਾਮ ਐਂਵੇ ਕੀਤੈ ਸੰਗਰੂਰ
ਸੰਗਰੂਰ ਹੀ ਤਾਂ ਤੋੜਦੈ ਗਰੂਰ
ਸੰਗਰੂਰ ਸਾਡਾ ਯੋਧਾ ਸੰਗਰੂਰ— ———

ਝੱਲਦਾ ਨਹੀਂ ਧੌਂਸ ਕਦੇ ਖੱਬੀ ਖਾਨਾਂ ਦੀ
ਗੋਡਣੀ ਲਵਾਉਂਦੈ ਇਹੇ ਬੇਈਮਾਨਾਂ ਦੀ
ਧੌਣ ਵਾਲੀ ਕਿੱਲੀ ਕੱਢਦੈ ਜ਼ਰੂਰ ……….
ਸੰਗਰੂਰ ਮੇਰਾ ਆਜ਼ਾਦ ਸੰਗਰੂਰ ……..

ਕਰੇ ਫ਼ੁਕਰਪਣਾ ਨਾ , ਗੱਲ ਸਿੱਧੀ ਸਾਫ਼ ਕਰਦੈ
ਪਾਈ ਮੋੜਦਾ ਹੈ ਭਾਜ਼ੀ, ਸਦਾ ਇਨਸਾਫ਼ ਕਰਦੈ
ਵਾਰ ਕਰਦੈ ਵੰਗ਼ਾਰ, ਜਾਹ ਲੰਦਨ ਹਜ਼ੂਰ……
ਮੇਰਾ ਸੋਹਣਾ ਸੰਗਰੂਰ—————

ਇਹਦੇ ਜਾਏ ਤਖ਼ਤ ਹਿਲਾਉਣ ਦੇ ਦੇ ਕੁਰਬਾਨੀ
ਚੌਂਕ ਚਾਂਦਨੀ ਗਵਾਹ, ਅਜੇ ਇਸ ਦੀ ਨਿਸ਼ਾਨੀ
ਪੜੋ ਵੱਡਾ ਘੱਲੂਘਾਰਾ, ਟੁੱਟ ਜਾਣੈ ਮਗਰੂਰ
ਸਾਡਾ ਜਿਲਾ ਸੰਗਰੂਰ—————

ਲਹਿਰ ਮੁਜ਼ਾਹਰਿਆਂ ਦੀ, ਇਹਦੀ ਧਰਤੀ ‘ਚੋ ਜੰਮੀ
ਲੋਕ ਹਿੱਤਾਂ ਦਾ ਇਹ ਪੱਖੀ , ਬਣੇ ਗਿਰਦੇ ਲਈ ਥੰਮੀ
ਚੜੇ “ਰੇਤਗੜੵ ਬਾਲੀ ” , ਇਹਦੀ ਮਿੱਟੀ ਦਾ ਸਰੂਰ
ਮੇਰਾ ਸੋਹਣਾ ਸੰਗਰੂਰ—– ——-

ਬਲਜਿੰਦਰ ਸਿੰਘ “ਬਾਲੀ ਰੇਤਗੜੵ “

+919465129168
+917087629168

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਮੀਦਵਾਰ ਬਲਦੇਵ ਖੈਹਰਾ ਨੇ ਪਰਿਵਾਰ ਸਮੇਤ ਪਾਈ ਵੋਟ ਕਿਹਾ ਕਿ ਪੰਜਾਬ ਦੇ ਲੋਕ ਮਜਬੂਤ ਸਰਕਾਰ ਲਈ ਚੰਗੇ ਉਮੀਦਵਾਰ ਚੁਣਨਗੇ
Next articleਗੁਰਮੁਖੀ ਦੇ ਵਾਰਿਸ