ਨੂਰਮਹਿਲ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਦਰਬਾਰ ਬਾਬਾ ਚੁੱਪ ਸ਼ਾਹ ਜੀ, ਪਰਬਸ਼ਧਕ ਕਮੇਟੀ, ਗ੍ਰਾਮ ਪੰਚਾਇਤ, ਐਨ ਆਰ ਆਈ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ 20-21 ਜੂਨ ਨੂੰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਲਖਵਿੰਦਰ ਚੁੰਬਰ ਅਤੇ ਰਾਜੂ ਭੰਡਾਲ ਨੇ ਦੱਸਿਆ ਕਿ 20 ਜੂਨ ਨੂੰ ਚਾਦਰ ਦੀ ਰਸਮ, ਝੰਡੇ ਦੀ ਰਸਮ ਅਤੇ ਦਰਬਾਰ ਵਿੱਚ ਕੱਵਾਲੀਆਂ ਦਾ ਪ੍ਰੋਗਰਾਮ ਹੋਵੇਗਾ। ਜਿਸ ਵਿੱਚ ਅਹਿਤਰਮ ਕਾਦਰ ਕੱਵਾਲ, ਜਮਨਾ ਰਸੀਲਾ, ਐਂਕਰ ਇੰਦਾ ਘਈ ਹਾਜਰੀ ਲਗਵਾਉਣਗੇ। ਸ਼ਾਮ ਨੂੰ 5 ਵਜੇ ਚਿਰਾਗ ਰੌਸ਼ਨ ਕੀਤੇ ਜਾਣਗੇ। ਮੇਲੇ ਦੇ ਦੂਸਰੇ ਦਿਨ 21 ਜੂਨ ਨੂੰ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ। ਜਿਸ ਵਿੱਚ ਪੰਜਾਬ ਦੇ ਉਚਕੋਟੀ ਦੇ ਕਲਾਕਾਰ ਹਰਪ੍ਰੀਤ ਢਿੱਲੋਂ, ਜੱਸੀ ਕੌਰ, ਹਰਮੇਸ਼ ਰਸੀਲਾ, ਜੋਤੀ ਸੱਭਰਵਾਲ, ਚੀਮਾ ਨੂਰੀ, ਐਂਕਰ ਮੱਖਣ ਸ਼ੇਰਪੁਰੀ ਹਾਜਰੀ ਭਰਨਗੇ। ਮੇਲੇ ਦੀ ਰੌਣਕ ਨੂੰ ਚਾਰ ਚੰਨ ਲਗਾਉਣ ਲਈ ਵੱਖ-ਵੱਖ ਡੇਰਿਆਂ ਦੇ ਮਹਾਂਪੁਰਸ਼ ਵੀ ਹਾਜਰੀ ਦੇਣਗੇ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲੇ ਦਾ ਸਿੱਧਾ ਪ੍ਰਸਾਰਣ (ਸ਼ੈਲੀ ਡਿਜੀਟਲ ਸਟੂਡੀਓ) ਵਲੋਂ ਕੀਤਾ ਜਾਵੇਗਾ। ਮੇਲੇ ਦੌਰਾਨ ਲੰਗਰ ਅਤੇ ਛਬੀਲ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਮੇਲੇ ਦੀ ਰੌਣਕ ਨੂੰ ਵਧਾਉਣ ਲਈ ਸੰਗਤਾਂ ਨੂੰ ਵੱਧ ਚੜ੍ਹ ਕੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸੇਵਾਦਾਰ ਗੁਰਸ਼ਰਨ ਰਾਏ, ਪ੍ਰਧਾਨ ਕੇਵਲ ਸਿੰਘ ਰੰਧਾਵਾ, ਖਜਾਨਚੀ ਲਖਵਿੰਦਰ ਚੁੰਬਰ, ਹਰਬੰਸ ਲਾਲ ਚੁੰਬਰ, ਕੁਲਵਿੰਦਰ ਕੁਮਾਰ ਸੁਮਨ, ਗੁਰਨਾਮ ਲਾਲ ਹੀਰ ਤੇ ਰਘੁਵੀਰ ਸਿੰਘ ਭੰਡਾਲ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly