ਧਰਮ ਤੇ ਦੇਸ਼ ਦੀ ਭਲਾਈ ’ਚ ਸਹਿਯੋਗੀ ਹੈ ਸੰਘ: ਭਾਗਵਤ

ਭੋਪਾਲ (ਸਮਾਜ ਵੀਕਲੀ): ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਸੰਘ ਦਾ ਕਿਸੇ ਨਾਲ ਮੁਕਾਬਲਾ ਨਹੀਂ ਹੈ ਪਰ ਇਹ ਉਨ੍ਹਾਂ ਵੱਖ-ਵੱਖ ਸੰਗਠਨਾਂ, ਸੰਸਥਾਵਾਂ ਤੇ ਵਿਅਕਤੀਆਂ ਦਾ ਸਾਥੀ ਹੈ ਜੋ ਧਰਮ ਤੇ ਮੁਲਕ ਦੀ ਭਲਾਈ ਲਈ ਕੰਮ ਕਰ ਰਹੇ ਹਨ। ਇੱਥੇ ਸੰਘ ਦੇ ਹੀ ਸੰਗਠਨ ਪ੍ਰਜਨਾ ਪ੍ਰਵਾਹ ਦੀ ਅਖਿਲ ਭਾਰਤੀ ਚਿੰਤਨ ਬੈਠਕ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਸਾਰਿਆਂ ਨੂੰ ਆਪਸੀ ਸਹਿਯੋਗ ਰਾਹੀਂ ਮਹਾਨ ਮਨੁੱਖਤਾ ਸਿਰਜਣ ਦਾ ਸੱਦਾ ਦਿੱਤਾ। ਭਾਗਵਤ ਨੇ ਕਿਹਾ ਕਿ ਸੱਚ, ਹਮਦਰਦੀ ਤੇ ਪਵਿੱਤਰਤਾ ਭਾਰਤੀ ਧਰਮਾਂ ਦੀ ਬੁਨਿਆਦ ਹੈ। ਧਰਮ ਦੀ ਰਾਖੀ ਇਸ ਦੇ ਵਿਹਾਰ ਰਾਹੀਂ ਹੁੰਦੀ ਹੈ। ਸਾਡੇ ਗੁਣ ਤੇ ਧਰਮ ਸਾਡੀ ਸੰਪਤੀ ਤੇ ਹਥਿਆਰ ਹਨ।

ਇਸ ਮੌਕੇ ਇਕ ਬੁਲਾਰੇ ਨੇ ਹਿੰਦੂਤਵ ਤੇ ਸਿਆਸਤ ਬਾਰੇ ਗੱਲ ਕਰਦਿਆਂ ਕਿਹਾ ਕਿ ‘ਸੰਸਾਰ ਦਾ ਹਿੰਦੂਕਰਨ’ ਜ਼ਰੂਰੀ ਹੈ। ਸੰਵਿਧਾਨ ਨੂੰ ਸੋਧਣ ਦੀ ਲੋੜ ਹੈ ਨਾ ਕਿ ਇਸ ਨੂੰ ਸਨਮਾਨਿਤ ਕਰਨ ਜਾਂ ਇਸ ਦਾ ਬਾਈਕਾਟ ਕਰਨ ਦੀ। ਆਰਐੱਸਐੱਸ ਆਗੂ ਰਾਮ ਮਾਧਵ ਨੇ ਕਿਹਾ ਕਿ ਹਿੰਦੂਤਵ ਜੀਵਨ ਜਿਊਣ ਦਾ ਢੰਗ ਨਹੀਂ ਬਲਕਿ ਜੀਵਨ ਜਿਊਣ ਲਈ ਨਜ਼ਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਹਿੰਦੂਤਵ ਵੱਖ-ਵੱਖ ਮੁਲਕਾਂ ਵਿਚ ਵੱਖ-ਵੱਖ ਅਧਿਆਤਮਕ ਸੰਗਠਨਾਂ ਰਾਹੀਂ ਪਹੁੰਚ ਰਿਹਾ ਹੈ। ਇਸ ਵੱਲ ਖਿੱਚੇ ਜਾ ਰਹੇ ਲੋਕਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਮਾਧਵ ਨੇ ਕਿਹਾ ਕਿ ਹਿੰਦੂਤਵ ਕਈ ਆਲਮੀ ਸਮੱਸਿਆਵਾਂ ਦਾ ਹੱਲ ਹੈ ਭਾਵੇਂ ਉਹ ਵਾਤਵਾਰਨ ਬਾਰੇ ਹੋਣ ਤੇ ਜਾਂ ਫਿਰ ਸਿਹਤ ਤੇ ਤਕਨੀਕ ਨਾਲ ਸਬੰਧਤ ਹੋਣ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਮ੍ਰਿਤਸਰ ਨੇੜੇ ਧਮਾਕਾ;ਇਕ ਮੌਤ,ਦੋ ਜ਼ਖ਼ਮੀ
Next articleਅਪਰਾਧਿਕ ਗਤੀਵਿਧੀਆਂ ਖ਼ਿਲਾਫ਼ ਪੁਲੀਸ ਵੱਲੋਂ ਮੁਹਿੰਮ