(ਸਮਾਜ ਵੀਕਲੀ)
ਜੁੜ ਮਿਲ ਕੇ ਸੰਗਤਾਂ ਸੰਗਤੇ,ਚੱਲੀਆਂ ਨਨਕਾਣੇ ਨੂੰ,
ਸੰਗਤਾਂ ਚੱਲੀਆਂ ਨਨਕਾਣੇ ਨੂੰ,
ਸੰਗਤਾਂ ਚੱਲੀਆਂ ਨਨਕਾਣੇ ਨੂੰ,
ਜੁੜ ਮਿਲ ਕੇ ਸੰਗਤਾਂ ਸੰਗਤੇ, ਚੱਲੀਆਂ ਨਨਕਾਣੇ ਨੂੰ।
ਮਾਤਾ ਤ੍ਰਿਪਤਾ ਦੀ ਕੁੱਖੋਂ ਗੁਰੂ ਜੀ ਅਵਤਾਰ ਧਾਰਿਆ,
ਕੌਡੇ ਜਿਹੇ ਰਾਕਸ਼ਾਂ ਨੂੰ ਗੁਰੂ ਜੀ ਨੇ ਸੀ ਤਾਰਿਆ,
ਇੱਕੋ ਦੇ ਲੜ ਲੱਗ ਕੇ ਜੀਣਾ ਦੱਸਿਅਾ ਨਿਮਾਣੇ ਨੂੰ,
ਜੁੜ ਮਿਲ ਕੇ ਸੰਗਤਾਂ ਸੰਗਤੇ,ਚੱਲੀਆਂ ਨਨਕਾਣੇ ਨੂੰ,
ਸੰਗਤਾ ਚੱਲੀਆਂ ਨਨਕਾਣੇ ਨੂੰ,
ਸੰਗਤਾਂ ਚੱਲੀਆਂ ਨਨਕਾਣੇ ਨੂੰ।
ਜੁੜ ਮਿਲ ਕੇ ਸੰਗਤਾਂ ਸੰਗਤੇ,ਚੱਲੀਆਂ ਨਨਕਾਣੇ ਨੂੰ।
ਪਿਤਾ ਮਹਿਤਾ ਕਾਲੂ ਜੀ ਨੇ ਜਦੋਂ ,ਤੋਰਿਆ ਵਪਾਰ ਨੂੰ,
ਭੁੱਖੇ ਸਾਧੂਆਂ ਨੂੰ ਰਜਾ ਕੇ ਕੀਤਾ,ਸੱਚ ਦੇ ਵਪਾਰ ਨੂੰ,
ਸੱਚ ਦਾ ਉਪਦੇਸ਼ ਉਹ ਦਿੰਦੇ, ਦਿੰਦੇ ਤਾਣ ਨਿਤਾਣੇ ਨੂੰ,
ਜੁੜ ਮਿਲ ਕੇ ਸੰਗਤਾਂ ਸੰਗਤੇ,ਚੱਲੀਆਂ ਨਨਕਾਣੇ ਨੂੰ,
ਸੰਗਤਾਂ ਚੱਲੀਆਂ ਨਨਕਾਣੇ ਨੂੰ,
ਸੰਗਤਾਂ ਚੱਲੀਆਂ ਨਨਕਾਣੇ ਨੂੰ
ਜੁੜ ਮਿਲ ਕੇ ਸੰਗਤਾਂ ਸੰਗਤੇ,ਚੱਲੀਆਂ ਨਨਕਾਣੇ ਨੂੰ।
ਭੈਣ ਨਾਨਕੀ ਦਾ ਵੀਰ ਸਾਰੇ, ਜੱਗ ਦਾ ਹੀ ਵੀਰ ਹੈ,
ਪੀਰਾਂ ਵਿੱਚ ਉੱਚ ਪੀਰ, ਤੇ ਫ਼ਕੀਰਾਂ ‘ਚ ਫ਼ਕੀਰ ਹੈ,
ਵਾਲੀ ਦੁਨੀਆਂ ਦਾ ਆਇਆ ਜੱਗ ਤੇ ਨਾਮ ਜਪਾਣੇ ਨੂੰ,
ਜੁੜ ਮਿਲ ਕੇ ਸੰਗਤਾਂ ਸੰਗਤੇ,ਚੱਲੀਆਂ ਨਨਕਾਣੇ ਨੂੰ,
ਸੰਗਤਾਂ ਚੱਲੀਆਂ ਨਨਕਾਣੇ ਨੂੰ,
ਸੰਗਤਾਂ ਚੱਲੀਆਂ ਨਨਕਾਣੇ ਨੂੰ,
ਜੁੜ ਮਿਲ ਕੇ ਸੰਗਤਾਂ ਸੰਗਤੇ,ਚੱਲੀਆਂ ਨਨਕਾਣੇ ਨੂੰ।
ਸ਼ਰਨਜੀਤ ਕੌਰ ਜੋਸਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly