ਧੰਨ ਧੰਨ ਕੁੱਲਾ ਦੀ ਸਰਕਾਰ ਬਾਬਾ ਸਰਬਣ ਦਾਸ ਜੀ ਮਹਾਰਾਜ ਡੇਰਾ ਬੌੜੀ ਸਾਹਿਬ ਵਿਖੇ ਸੰਗਤਾਂ ਨੇ ਵਿਸਾਖੀ ਮੇਲਾ ਸਰਧਾ ਨਾਲ ਮਨਾਇਆ

(ਸਮਾਜ ਵੀਕਲੀ): ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿੱਚ ਸਥਿਤ ਤਪ ਅਸਥਾਨ ਧੰਨ ਧੰਨ ਕੁੱਲਾ ਦੀ ਸਰਕਾਰ ਬਾਬਾ ਸਰਬਣ ਦਾਸ ਜੀ ਮਹਾਰਾਜ ਡੇਰਾ ਬੌੜੀ ਸਾਹਿਬ ਤਹਿਸੀਲ ਬਲਾਚੌਰ ਜਿਲਾ ਸਹੀਦ ਭਗਤ ਸਿੰਘ ਨਗਰ ਵਿਖੇ ਗੱਦੀ ਨਸੀਨ ਸੁਆਮੀ ਦਿਆਲ ਦਾਸ ਜੀ ਮਹਾਰਾਜ ਜੀ ਦੀ ਅਗਵਾਈ ਵਿੱਚ ਵਿਸਾਖੀ ਦਾ ਤਿਉਹਾਰ ਸੰਗਤਾਂ ਨੇ ਬੜੀ ਸਰਧਾ ਤੇ ਧੂਮ ਧਾਮ ਨਾਲ ਮਨਾਇਆ। ਡੇਰਾ ਬੌੜੀ ਸਾਹਿਬ ਵਿੱਚ ਰੱਖੇ ਗਏ ਰਮਾਇਣ ਦੇ ਪਾਠ ਦੇ ਭੋਗ ਪਾਉਣ ਹਵਨ ਪੂਜਾ ਵੀ ਕੀਤੀ ਗਈ। ਵੱਡੀ ਗਿਣਤੀ ਵਿੱਚ ਪੰਜਾਬ ਤੇ ਦੇਸ਼ ਦੇ ਕੋਨੇ ਕੋਨੇ ਤੋ ਪੁੱਜੀਆਂ ਸੰਗਤਾਂ ਨੇ ਸੰਤਾ ਮਹਾਪੁਰਸ਼ਾ ਦੇ ਪਰਵਚਨ ਸੁਣੇ ਤੇ ਦਰਸਨ ਕੀਤੇ। ਇਸ ਮੋਕੇ ਸੁਆਮੀ ਦਿਆਲ ਦਾਸ ਜੀ ਮਹਾਰਾਜ ਤੇ ਸੰਤ ਬਾਬਾ ਭਗਵਾਨ ਦਾਸ ਜੀ ਮਹਾਰਾਜ ਜੀ ਨੇ ਸੰਗਤਾਂ ਨੂੰ ਪਰਮਾਤਮਾ ਦੀ ਭਗਤੀ ਕਰਨ ਤੇ ਚੰਗੇ ਕਰਮ ਕਰਨ ਦਾ ਉਪਦੇਸ਼ ਦਿੱਤਾ। ਵੱਖ ਵੱਖ ਪਕਵਾਨਾਂ ਦੇ ਸਟਾਲ ਸੰਗਤਾਂ ਲਈ ਲਗਾਏ ਗਏ ਅਤੇ ਅਤੁੱਟ ਵਰਤਾਏ ਗਏ। ਇਸ ਮੌਕੇ ਅਵਾਜ਼ ਸੰਸਥਾ ਨਵਾਂ ਸਹਿਰ ਵਲੋਂ ਖੂਨਦਾਨ ਕੈਪ ਵੀ ਲਗਾਇਆ। ਜਿਸ ਵਿੱਚ ਬਲੱਡ ਬੈਕ ਰੋਪੜ ਤੋ ਪੁੱਜੀ ਹੋਈ ਟੀਮ ਵਲੋ 101 ਯੂਨਿਟ ਖੂਨ ਇੱਕਤਰ ਕੀਤਾ ਗਿਆ। ਇਸ ਮੌਕੇ ਖੂਨਦਾਨੀਆਂ ਨੂੰ ਸੰਤਾ ਮਹਾਪੁਰਸ਼ਾ ਤੇ ਹੋਰ ਪਤਵੰਤਿਆਂ ਨੇ ਆਸ਼ੀਰਵਾਦ ਦਿੱਤਾ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਦੋਂ ਸ਼ਬਦ ਮੁੱਕ ਗਏ…!
Next articleਡਾ.ਬੀ.ਆਰ ਅੰਬੇਡਕਰ ਜੀ ਦੇ 131ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਰੋਹ ਦਾ ਆਯੋਜਨ