ਸੰਦੀਪ ਕਾਂਸਲ ਲਹਿਰਾਗਾਗਾ ਬਣਿਆ ਬਠਿੰਡਾ ਟੈਕਨੀਕਲ ਯੂਨੀਵਰਸਿਟੀ ਦਾ ਉਪ ਕੁਲਪਤੀ

ਸੰਦੀਪ ਕਾਂਸਲ ਲਹਿਰਾਗਾਗਾ

(ਸਮਾਜ ਵੀਕਲੀ) ਲਹਿਰਾਗਾਗਾ ਦੇ ਜੰਮਪਲ਼ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ, ਵਿਭਾਗ ਮੁਖੀ ਤੇ ਵਿਗਿਆਨ ਫੈਕਲਟੀ ਦੇ ਡੀਨ ਵਜੋਂ ਸੇਵਾ ਨਿਭਾਅ ਰਹੇ  ਹੋਣਹਾਰ, ਮਿਹਨਤੀ ਰਹੇ ਵਿਦਿਆਰਥੀ  ਸੰਦੀਪ ਕਾਂਸਲ (ਗੋਲਡੀ)   ਮਹਾਰਾਜਾ ਰਣਜੀਤ ਸਿੰਘ ਪੰਜਾਬ ਬਠਿੰਡਾ ਟੈਕਨੀਕਲ ਯੂਨੀਵਰਸਿਟੀ  ਦੇ ਕਾਰਜਕਾਰੀ ਵਾਈਸ ਚਾਂਸਲਰ ਦੇ ਅਹੁਦੇ ਤੇ ਨਿਯੁਕਤ ਹੋ ਗਏ ਹਨ। ਮਿਹਨਤੀ, ਇਮਾਨਦਾਰ,ਨਿਮਰ ,ਬੁੱਧੀਮਾਨ ਹੋਣ ਕਰਕੇ ਸੰਦੀਪ ਅਸਲ ਵਿੱਚ ਇਸ ਅਹੁਦੇ ਦੇ ਯੋਗ ਹਨ। ਉਨ੍ਹਾਂ ਨੇ ਲਹਿਰਾਗਾਗਾ ਸਮੇਤ ਪੂਰੇ ਸੰਗਰੂਰ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਯੋਗਤਾ ਪੱਖੋਂ ਉਹ  ਪੀ ਐਚ ਡੀ ਪ੍ਰਮਾਣੂ ਭੌਤਿਕ ਵਿਗਿਆਨੀ ਹਨ।ਮਾਸਟਰ ਪਰਮਵੇਦ ਸਮੇਤ ਉਸਦੇ ਮਿਹਨਤੀ ਅਧਿਆਪਕਾਂ ਨੇ ਕਿਹਾ ਕਿ ਉਹ ਇਸ ਅਹੁਦੇ ਨੂੰ ਨਿਪੁੰਨਤਾ ਨਾਲ ਨਿਭਾਉਂਦੇ  ਹੋਏ  ਹੋਰ ਬੁਲੰਦੀਆਂ ਤੇ ਪਹੁੰਚਣਗੇ। ਲਹਿਰਾਗਾਗਾ ਤੇ ਸੰਗਰੂਰ ਇਲਾਕਾ ਵਾਸੀਆਂ/ ਪਤਵੰਤਿਆਂ ਨੇ ਇਸ ਅਹੁਦੇ ਤੇ ਨਿਯੁਕਤ ਹੋਣ ਲਈ  ਅਤੀਅੰਤ ਖੁਸ਼ੀ ਜ਼ਾਹਿਰ ਕਰਦਿਆਂ ਉਨ੍ਹਾਂ ਨੂੰ  ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਹਨ।

ਮਾਸਟਰ ਪਰਮਵੇਦ ਨੇ ਦੱਸਿਆ ਕਿ ਦਸਵੀਂ ਤਕ ਉਨ੍ਹਾਂ ਕੋਲ 9 -10 ਮੁੰਡੇ ਘਰੇ ਪੜ੍ਹਦੇ ਹੁੰਦੇ ਸੀ , ਸਾਰੇ ਬਹੁਤ ਤੇਜ਼ ਤਰਾਰ ਦਿਮਾਗ ਦੇ ਸੀ, ਸਾਰੇ ਵਧੀਆ ਅਹੁਦਿਆਂ ਤੇ ਹਨ ਇਹ ਉਨ੍ਹਾਂ ਵਿਚੋਂ ਸਭ ਤੋਂ ਤੇਜ਼ ਸੀ।ਅੱਠਵੀਂ ਵਿੱਚ ਇਹ ਬਲਾਕ ਵਿੱਚੋਂ  ਪਹਿਲੇ ਨੰਬਰ ਤੇ ਆਇਆ ਸੀ, ਤੇ ਦਸਵੀਂ ਵਿੱਚ ਪੰਜਾਬ ਮੈਰਿਟ ਵਿੱਚ ਆਇਆ ਸੀ।
ਮਾਸਟਰ ਪਰਮਵੇਦ 
ਜੋਨ ਜਥੇਬੰਦਕ ਮੁਖੀ 
ਤਰਕਸ਼ੀਲ ਸੁਸਾਇਟੀ ਪੰਜਾਬ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਨਕੋਦਰ ਹਲਕੇ ਦੀ ਸੰਗਤਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਬਣਨ ਤੇ ਸਨਮਾਨ ।
Next articleਜ਼ਰਾ ਸੋਚੋ?