ਮਹਿਤਪੁਰ ,19 ਜਨਵਰੀ (ਕੁਲਵਿੰਦਰ ਚੰਦੀ ) ਸੰਯੁਕਤ ਕਿਸਾਨ ਮੋਰਚਾ ਤੋਂ ਅਲੱਗ ਰਾਜਨੀਤਕ ਸੰਯੁਕਤ ਕਿਸਾਨ ਮੋਰਚਾ ਗਠਜੋੜ ਨੇ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਡਾਕਟਰ ਜਗਤਾਰ ਸਿੰਘ ਚੰਦੀ ਨੂੰ ਉਮੀਦਵਾਰ ਬਣਾਇਆ ਹੈ। ਡਾਕਟਰ ਜਗਤਾਰ ਸਿੰਘ ਚੰਦੀ ਨੇ ਗਲਬਾਤ ਕਰਦਿਆਂ ਕਿਹਾ ਕਿ ਉਹ ਕਿਸਾਨ ਹਨ ਤੇ ਕਿਸਾਨ ਦੀ ਦੁੱਖ ਤਕਲੀਫ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਕਿਹਾ ਕਿ 70 ਸਾਲ ਤੋਂ ਕਿਸਾਨਾਂ ਨੇ ਪਾਰਟੀਆਂ ਨੂੰ ਵੋਟਾਂ ਪਾਈਆਂ ਇਸ ਦਾ ਨਤੀਜਾ ਤਿੰਨ ਕਾਲੇ ਖੇਤੀ ਕਨੂੰਨ ਕਿਸਾਨਾਂ ਤੇ ਥੋਪੇ ਗਏ। ਜਨਤਾਂ ਸਭ ਜਾਣਦੀ ਹੈ ਕਿ ਕਿਵੇਂ ਰਾਜਨੀਤਕ ਪਾਰਟੀਆਂ ਵੱਲੋਂ ਇਨ੍ਹਾਂ ਨੂੰ ਸਮਰਥਨ ਦੇ ਕੇ ਕਨੂੰਨ ਬਣਾ ਦਿੱਤਾ ਤੇ ਫਿਊ ਮਗਰਮੱਛ ਦੇ ਹੰਝੂ ਕੇਰੇ ਗਏ । ਕਿਸਾਨ ਮਜ਼ਦੂਰ ਨੇ ਦਿਨ ਰਾਤ ਇੱਕ ਕਰਕੇ ਇੱਕ ਸਾਲ ਹਰ ਤਸ਼ੱਦਦ ਪਿੰਡੇ ਤੇ ਹੰਢਾਇਆ ਤੇ ਅਖੀਰ ਸਰਕਾਰ ਨੂੰ ਝੁੱਕਦਿਆਂ ਕਨੂੰਨ ਰੱਦ ਕਰਨੇ ਪਏ । ਪੰਜਾਬ ਦੇ ਜਾਏ 700 ਤੋਂ ਉੱਪਰ ਕਿਸਾਨ ਸ਼ਹਾਦਤ ਦਾ ਜਾਮ ਪੀ ਗਏ। ਪੰਜਾਬ ਦੀ ਨੋਜਵਾਨੀ ਵਿਦੇਸ਼ ਨੂੰ ਜਾ ਰਹੀ ਹੈ । ਬੇ ਰੁਜਗਾਰੀ ਸਿਖਰ ਤੇ ਹੈ ਵੋਟਰ ਗਰੀਬ ਹੋ ਰਿਹਾ ਹੈ । ਤੇ ਸਤਾਧਾਰੀ ਅਰਬਪਤੀ ਅਜ ਜ਼ਰੂਰਤ ਹੈ ਇਨਕਲਾਬ ਦੀ ਅਜ ਜ਼ਰੂਰਤ ਹੈ ਨਵੀਂ ਸੋਚ ਦੀ ਅਜ ਜ਼ਰੂਰਤ ਹੈ ਨਵੇਂ ਸੂਰਜ ਦੀ ਆਉ ਰਲ ਕੇ ਨਵੇਂ ਯੁੱਗ ਦੀ ਸ਼ੁਰੂਆਤ ਕਰੀਏ ਤੇ ਸੰਯੁਕਤ ਸਮਾਜ ਮੋਰਚਾ ਗਠਜੋੜ ਦੀ ਸਰਕਾਰ ਬਣਾਈਏ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly