ਨਵੀਂ ਦਿੱਲੀ (ਸਮਾਜ ਵੀਕਲੀ): ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਕੇਂਦਰ ਵੱਲੋਂ ਬਣਾਈ ਜਾਣ ਵਾਲੀ ਕਮੇਟੀ ਲਈ ਆਪਣੇ ਮੈਂਬਰ ਨਾਮਜ਼ਦ ਨਹੀਂ ਕਰੇਗਾ, ਜਦੋਂ ਤੱਕ ਕਮੇਟੀ ਦੇ ਏਜੰਡੇ ਦਾ ਨਹੀਂ ਪਤਾ ਲੱਗ ਜਾਂਦਾ। ਸੰਯੁਕਤ ਕਿਸਾਨ ਮੋਰਚਾ ਕਿਸਾਨ ਯੂੁਨੀਅਨਾਂ ਦੀ ਇੱਕ ਸਾਂਝੀ ਬਾਡੀ ਹੈ, ਜਿਸ ਨੇ ਕੇਂਦਰ ਸਰਕਾਰ ਵੱਲੋਂ ਵਾਅਦੇ, ਜਿਨ੍ਹਾਂ ਵਿੱਚ ਐੱਮਐੱਸਪੀ ’ਤੇ ਕਮੇਟੀ ਬਣਾਉਣਾ ਵੀ ਸ਼ਾਮਲ ਹੈ, ਪੂਰੇ ਨਾ ਕਰਨ ’ਤੇ 21 ਮਾਰਚ ਨੂੰ ਦੇਸ਼ਵਿਆਪੀ ਪ੍ਰਦਰਸ਼ਨ ਕੀਤਾ ਸੀ।
ਐੱਸਕੇਐੱਮ ਨੇਤਾਵਾਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ‘‘ਐੱਮਕੇਐੱਮ ਨੇ ਕਮੇਟੀ ਲਈ ਉਦੋਂ ਤੱਕ ਆਪਣੇ ਨੁਮਾਇੰਦਿਆਂ ਦਾ ਨਾਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਦੋਂ ਕਮੇਟੀ ਦੇ ਏਜੰਡੇ ਅਤੇ ਇਸ ਸਬੰਧੀ ਸ਼ਰਤਾਂ ਦਾ ਪਤਾ ਨਹੀਂ ਲੱਗਦਾ।’’ ਇਸ ਵਿੱਚ ਕਿਹਾ ਗਿਆ, ‘‘ਜਦੋਂ ਤੱਕ ਸਾਨੂੰ ਇਸ ਕਮੇਟੀ ਦੀ ਪ੍ਰਕਿਰਤੀ ਅਤੇ ੲੇਜੰਡੇ ਦਾ ਪੂਰੀ ਤਰ੍ਹਾਂ ਪਤਾ ਨਹੀਂ ਲੱਗਦਾ, ਉਦੋਂ ਤੱਕ ਅਜਿਹੀ ਕਮੇਟੀ ਵਿੱਚ ਸ਼ਾਮਲ ਹੋਣਾ ਲਾਭਕਾਰੀ ਨਹੀਂ ਹੋਵੇਗਾ।’’ ਬਿਆਨ ਵਿੱਚ ਇਹ ਵੀ ਦੱਸਿਆ ਕਿ ਐੱਸਕੇਐੱਮ ਕੋਆਰਡੀਨੇਸ਼ਨ ਕਮੇਟੀ ਮੈਂਬਰ ਯੁੱਧਵੀਰ ਸਿੰਘ ਨੂੰ 22 ਮਾਰਚ ਨੂੰ ਖੇਤੀਬਾੜੀ ਸਕੱਤਰ ਵੱਲੋਂ ਫੋਨ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਕਮੇਟੀ ਵਾਸਤੇ ਜਥੇਬੰਦੀ ਵੱਲੋਂ ਦੋ ਤਿੰਨ ਨਾਮ ਦੇਣ ਦਾ ਸੱਦਾ ਦਿੱਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly