ਸਮਰਾਲਾ ਪੁਲਿਸ ਵੱਲੋਂ ਲਾਕਡਾਊਨ ਦਰਮਿਆਨ ਬੜੀ ਅਫੀਮ ਦੇ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ

ਲੁਧਿਆਣਾ(ਸਮਾਜ ਵੀਕਲੀ) (ਕਰਾਇਮ ਰਿਪੋਰਟਰ) ਕੋਵਿਡ ਦਾ ਉਹ ਸਮਾਂ ਸੀ ਜਦੋਂ ਬਿਮਾਰੀ ਦੇ ਡਰ ਤੋਂ ਡਰੀ ਹੋਈ ਕੁਲ ਦੁਨੀਆ ਆਪੋ ਆਪਣਾ ਕੰਮ ਕਾਰ ਠੱਪ ਕਰਕੇ ਘਰਾਂ ਦੇ ਵਿੱਚ ਕੈਦ ਸੀ ਪਰ ਅਜਿਹੇ ਮੌਕੇ ਦਾ ਫਾਇਦਾ ਉਠਾਉਣ ਵਾਲੇ ਕੁਝ ਅਜਿਹੇ ਸ਼ਾਤਰ ਲੋਕ ਵੀ ਸਨ ਜਿਨਾਂ ਨੇ ਇਸ ਮੌਕੇ ਨਸ਼ੇ ਦਾ ਕਾਰੋਬਾਰ ਸ਼ੁਰੂ ਕੀਤਾ ਕਿਉਂਕਿ ਸਭ ਪਾਸੇ ਸੁੰਨਸਾਨ ਚੁੱਪ ਸੀ ਪਰ ਕੁਝ ਲੋਕ ਨਸ਼ਿਆਂ ਦੀ ਮਾਮਲੇ ਵਿੱਚ ਬੜੀ ਹੁਸ਼ਿਆਰੀ ਨਾਲ ਕੰਮ ਕਰਨ ਲੱਗੇ ਅਜਿਹਾ ਹੀ ਮਾਮਲਾ ਸਮਰਾਲਾ ਪੁਲਿਸ ਦੇ ਸਾਹਮਣੇ ਆਇਆ ਜਿਨਾਂ ਨੇ ਲੋਕਡਾਊਨ ਦਰਮਿਆਨ ਇਕ ਅਜਿਹੇ ਨਸ਼ੇ ਦੇ ਗਰੁੱਪ ਨੂੰ ਕਾਬੂ ਕੀਤਾ ਜੋ ਸਮਾਜ ਤੇ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਨਸ਼ਾ, ਉਹ ਵੀ ਅਫੀਮ ਸਪਲਾਈ ਕਰ ਰਹੇ ਸਨ ਇੱਥੋਂ ਨਜ਼ਦੀਕੀ ਪਿੰਡ ਤਖਰ ਦੇ ਵਿੱਚ ਹਰਜੋਤ ਸਿੰਘ ਜੋਤ ਨੇ ਇਕ ਨਸ਼ਿਆਂ ਦਾ ਗਰੁੱਪ ਬਣਾਇਆ ਸੀ ਜਿਸ ਵਿੱਚ ਉਸਦੇ ਪਿੰਡ ਤੋਂ ਇਲਾਵਾ ਮਾਛੀਵਾੜਾ ਇਲਾਕੇ ਨਾਲ ਸੰਬੰਧਿਤ ਨਵੀਂ ਉਮਰ ਦੇ ਮੁੰਡੇ ਇਸ ਪਾਸੇ ਲਾਏ ਹੋਏ ਸਨ। ਪੁਲਿਸ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਖੰਨਾ ਪੁਲਿਸ ਨੇ ਇਸ ਗਰੁੱਪ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤੇ ਪੁਲਿਸ ਨੇ ਗਰੱਪ ਦੇ ਪ੍ਰਮੁੱਖ ਹਰਜੋਤ ਜੋਤ, ਗੁਰਜੀਤ ਸਿੰਘ ਬਲਕਾਰ ਸਿੰਘ ਤੱਖਰਾ ਨੂੰ ਵੱਡੀ ਮਾਤਰਾ ਦੇ ਵਿੱਚ ਅਫੀਮ ਸਮੇਤ ਕਾਬੂ ਕੀਤਾ। ਹਰਜੋਤ ਤੇ ਗੁਰਜੀਤ ਸਿੰਘ 16 ਕਿਲੋ ਤੇ ਉਹਨਾਂ ਦੇ ਸਾਥ ਬਲਕਾਰ ਸਿੰਘ ਕੋਲੋਂ ਇੱਕ ਕਿਲੋ ਅਫੀਮ ਦੀ ਬਰਮਾਦਗੀ ਹੋਈ। ਸਮਰਾਲਾ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਤਕਰੀਬਨ ਪੰਜ ਸਾਲ ਚੱਲੇ ਇਸ ਕੇਸ ਦੇ ਵਿੱਚ ਮਾਨਯੋਗ ਅਦਾਲਤ ਲੁਧਿਆਣਾ ਮਨੀਸ਼ ਗੋਇਲ ਬੈਂਚ ਦੀ ਸੁਣਵਾਈ ਦੌਰਾਨ ਜੱਜ ਮਨੀਲਾ ਚੁੱਘ ਸਾਹਿਬਾਨ ਨੇ ਇਹਨਾਂ ਨੂੰ ਸਜ਼ਾ ਦਾ ਐਲਾਨ ਕੀਤਾ ਜਿਸ ਵਿੱਚ ਹਰਜੋਤ ਸਿੰਘ ਗੁਰਜੀਤ ਸਿੰਘ ਨੂੰ 12 ਸਾਲ ਕੈਦ ਤੇ ਇਕ ਲੱਖ ਜੁਰਮਾਨਾ ਬਲਕਾਰ ਸਿੰਘ ਨੂੰ ਤਿੰਨ ਸਾਲ ਕੈਦ ਤੇ ਵੀਹ ਹਜ਼ਾਰ ਜੁਰਮਾਨਾ ਕੀਤਾ ਦੋਸ਼ੀਆਂ ਨੂੰ ਮੌਕੇ ਉੱਤੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਸਮਰਾਲਾ ਪੁਲਿਸ ਵੱਲੋਂ ਨਸ਼ਿਆਂ ਦੇ ਇਸ ਗਰੋਹ ਨੂੰ ਕਾਬੂ ਕਰਕੇ ਸਲਾਖਾਂ ਵਿੱਚ ਡੱਕਣ ਤੇ ਹੁਣ ਅਦਾਲਤ ਵੱਲੋਂ ਸਜ਼ਾ ਦਿੱਤੇ ਜਾਣ ਦੀ ਕਾਰਵਾਈ ਨੂੰ ਸਲਾਹਿਆ ਜਾ ਰਿਹਾ ਹੈ।  ਇਸ ਵਿੱਚ ਦੋਸ਼ੀ ਹਰਜੋਤ ਪੁਲਿਸ ਮੁਲਾਜ਼ਮ ਦਾ ਬੇਟਾ ਦੱਸਿਆ ਜਾ ਰਿਹਾ ਤੇ ਬਲਕਾਰ ਸਿੰਘ ਮੌਜੂਦਾ ਸਮੇਂ ਪਿੰਡ ਦਾ ਮੈਂਬਰ ਪੰਚਾਇਤ ਹੈ ਤੇ ਇਹ ਦੋਸ਼ੀ ਅਨੁਸੂਚਿਤ ਜਾਤੀ ਗਰੀਬ ਪਰਿਵਾਰਾਂ ਨਾਲ ਸਬੰਧਿਤ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਪਿਲ ਦੇਵ ਨੂੰ ਡਾ: ਅਲੱਗ ਦੀਆਂ ਪੁਸਤਕਾਂ ਦਾ ਸੈੱਟ ਭੇਂਟ
Next articleਪੁਲਿਸ ਜਿਲਾ ਖੰਨਾ ਦੀ ਕਮਾਂਡ ਤੀਜੀ ਵਾਰ ਫਿਰ ਐਸ ਐਸ ਪੀ ਬੀਬੀ ਜਯੋਤੀ ਯਾਦਵ ਦੇ ਹੱਥ