ਸਮਰਾਲਾ: ਪਿੰਡ ਪਾਲਮਾਜਰਾ ਨੇੜੇ ਕੀਟਨਾਸ਼ਕ ਦਵਾਈ ਕੰਪਨੀ ਦੇ ਮੁਲਾਜ਼ਮਾਂ ਤੋਂ ਪਿਸਤੌਲ ਦਿਖਾ ਕੇ ਕਰੀਬ 16 ਲੱਖ ਲੁੱਟੇ ਲੁਟੇਰੇ ਫਰਾਰ

ਸਮਰਾਲਾ (ਸਮਾਜ ਵੀਕਲੀ):  ਪਿੰਡ ਪਾਲਮਾਜਰਾ ਨੇੜੇ ਕਾਰ ਸਵਾਰ ਤਿੰਨ ਲੁਟੇਰਿਆਂ ਵੱਲੋਂ ਪੰਜਾਬੀ ਢਾਬੇ ਅੱਗੇ ਜਾ ਰਹੀ ਇਕ ਹੋਰ ਕਾਰ ਰੋਕ ਕੇ ਪਿਸਤੌਲ ਦਿਖਾ ਕੇ ਕਰੀਬ 16 ਲੱਖ ਰੁਪਏ ਲੁੱਟ ਲਏ। ਮੁੱਢਲੇ ਤੌਰ ’ਤੇ ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਵੱਡੀ ਪੈਸਟੀਸਾਈਡ (ਕੀਟਨਾਸ਼ਕ) ਦਵਾਈਆਂ ਵੇਚਣ ਵਾਲੀ ਕੰਪਨੀ ਦੇ ਤਿੰਨ ਮੁਲਾਜ਼ਮ ਕੰਪਨੀ ਦੇ ਡੀਲਰਾਂ ਪਾਸੋਂ ਰਕਮ ਇੱਕਠੀ ਕਰਕੇ ਸਰਹਿੰਦ ਨਹਿਰ ਦੇ ਗੜੀ ਪੁਲ ਤੋਂ ਲੁਧਿਆਣਾ ਵੱਲ ਕਾਰ ਵਿੱਚ ਜਾ ਰਹੇ ਸਨ, ਜਿਵੇਂ ਹੀ ਇਹ ਵਿਅਕਤੀ ਪਿੰਡ ਪਾਲਮਾਜਰਾ ਕੋਲ ਪੰਜਾਬੀ ਢਾਬੇ ਅੱਗੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਹੋਰ ਕਾਰ ਵਿੱਚ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ ਅਤੇ ਪਿਸਤੌਲ ਦਿਖਾ ਕੇ ਕਾਰ ਦੀ ਪਿਛਲੀ ਸੀਟ ਤੋਂ ਨਕਦੀ ਨਾਲ ਭਰਿਆ ਬੈਗ ਖੋਹ ਲਿਆ। ਜਾਂਦੇ ਹੋਏ ਲੁਟੇਰੇ ਲੁੱਟ ਦਾ ਸ਼ਿਕਾਰ ਹੋਏ ਇਨ੍ਹਾਂ ਵਿਅਕਤੀਆਂ ਦੀ ਕਾਰ ਦੇ ਟਾਇਰ ਵਿੱਚ ਸੂਆ ਮਾਰ ਕੇ ਪੈਂਕਚਰ ਕਰ ਗਏ। ਲੁੱਟ ਦੀ ਵਾਰਦਾਤ ਮਗਰੋਂ ਪੀੜਤ ਵਿਅਕਤੀਆਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਸਮਰਾਲਾ ਪੁਲੀਸ ਵੱਲੋਂ ਫਿਲਹਾਲ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਤਰੇਈ ਮਾਂ ਵੱਲੋਂ ਬੱਚਿਆਂ ’ਤੇ ਕਹਿਰ ਢਾਹੁਣ ਦਾ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਨੋਟਿਸ ਲਿਆ
Next articleਸੀਬੀਐੱਸਈ ਦਸਵੀਂ ਦਾ ਨਤੀਜਾ: 57 ਹਜ਼ਾਰ ਬੱਚਿਆਂ ਦੇ 95 ਫ਼ੀਸਦੀ ਤੋਂ ਵੱਧ ਅੰਕ ਲਏ