ਸਮਰਾਲਾ ਮਾਛੀਵਾੜਾ ਨਵਾਂ ਸ਼ਹਿਰ ਸੜਕ ਦਾ ਕੰਮ ਜ਼ੋਰਾਂ ਉੱਤੇ 

ਮਾਛੀਵਾੜਾ ਸਾਹਿਬ/ ਬਲਬੀਰ ਸਿੰਘ ਬੱਬੀ -ਖੰਨਾ ਨਵਾਂ ਸ਼ਹਿਰ ਰਾਹੋਂ ਮਾਛੀਵਾੜਾ ਸਮਰਾਲਾ ਸੜਕ ਜੋ ਕਿ ਸਤਲੁਜ ਦਰਿਆ ਦੇ ਉੱਪਰ ਪੁਲ ਬਣਨ ਤੋਂ ਬਾਅਦ ਹੋਂਦ ਵਿੱਚ ਆਈ ਮਾਲਵਾ ਦੁਆਬਾ ਹੀ ਨਹੀਂ ਜੰਮੂ ਕਸ਼ਮੀਰ ਦਿੱਲੀ ਰੂਟ ਉੱਤੇ ਪੈਂਦੇ ਇਸ ਮਾਰਗ ਉੱਪਰ ਹਰ ਸਮੇਂ ਆਵਾਜਾਈ ਬਹੁਤ ਜਿਆਦਾ ਰਹਿੰਦੀ ਹੈ ਪਰ ਪਿਛਲੇ 20 ਕੁ ਸਾਲਾਂ ਦੇ ਵਿੱਚ ਇਸ ਸੜਕ ਦੀ ਦੁਰਦਸ਼ਾ ਅਜਿਹੀ ਹੋ ਚੁੱਕੀ ਸੀ ਕਿ ਇਹ ਸੜਕ ਆਪਣੀ ਹੋਂਦ ਹੀ ਗਵਾ ਚੁੱਕੀ ਸੀ। ਸਮਰਾਲਾ ਮਾਛੀਵਾੜਾ ਸਤਲੁਜ ਦਰਿਆ ਤੱਕ ਸੜਕ ਦੇ ਵਿੱਚ ਬਹੁਤ ਹੀ ਵੱਡੇ ਵੱਡੇ ਟੋਏ ਪੈ ਚੁੱਕੇ ਸਨ ਜਿੱਥੋਂ ਭਾਰੀ ਮਸ਼ੀਨਰੀ ਤਾਂ ਕੀ ਸਾਈਕਲ ਤੇ ਪੈਦਲ ਚੱਲਣ ਵਿੱਚ ਵੀ ਔਖ ਮਹਿਸੂਸ ਹੋ ਰਹੀ ਸੀ।
    ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸਭ ਤੋਂ ਪਹਿਲਾਂ ਇਸ ਸੜਕ ਦੀ ਮੰਗ ਪੰਜਾਬ ਸਰਕਾਰ ਅੱਗੇ ਰੱਖੀ ਤੇ ਇਹ ਸੜਕ ਦਾ ਕੰਮ ਸ਼ੁਰੂ ਹੋਇਆ ਪਹਿਲਾਂ ਇੱਕ ਲੇਨ ਉੱਤੇ ਲੁੱਕ ਬਜਰੀ ਆਦਿ ਪਈ ਫਿਰ ਦੂਸਰੀ ਉੱਪਰ ਤੇ ਹੁਣ ਸਮੁੱਚੀ ਸੜਕ ਨੂੰ ਵਧੀਆ ਤਰੀਕੇ ਦੇ ਨਾਲ ਬਣਾਉਣ ਦਾ ਕੰਮ ਚੱਲ ਰਿਹਾ ਹੈ। ਗੜੀ ਪੁੱਲ ਨਜ਼ਦੀਕ ਇਸ ਸੜਕ ਦਾ ਕੰਮ ਕਰਵਾ ਰਹੇ ਇੰਜੀਨੀਅਰ ਪੁਨੀਤ ਕਲਿਆਣ  ਜੇ ਈ ਦਵਿੰਦਰ ਸਿੰਘ ਬਹਾਦਰ ਸਿੰਘ ਤੇ ਉਨਾਂ ਦੇ ਸਾਥੀ ਸੁਖਵਿੰਦਰ ਸਿੰਘ ਆਦਿ ਆਪਣੀ ਦੇਖ ਰੇਖ ਹੇਠ ਕੜਕ ਦਾ ਕੰਮ ਕਰਵਾਇਆ  ਜਾ ਰਿਹਾ ਹੈ। ਸੜਕ ਦਾ ਕੰਮ ਕਰਵਾ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵੇਲੇ ਸਾਰੀ ਸੜਕ ਨੂੰ ਬਰਾਬਰ ਸਮਤਲ ਕੀਤਾ ਜਾ ਰਿਹਾ ਹੈ। ਸੜਕ ਬਣਨ ਨਾਲ ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ ਤੇ ਇਲਾਕੇ ਦੋ ਲੋਕ ਖੁਸ਼ ਹਨ। ਇਲਾਕੇ ਦੇ ਲੋਕਾਂ ਨੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਾਰਮਿਕ, ਮਿਸ਼ਨਰੀ, ਪੰਜਾਬੀ ਸਭਿਆਚਾਰਕ ਗੀਤ ਗਾ ਕੇ ਦਿਲ ਨੂੰ ਸਕੂਨ ਮਿਲਦਾ ਪੰਜਾਬੀ ਲੋਕ ਗਾਇਕ ਰਮੇਸ਼ ਚੌਹਾਨ ।
Next articleਨਿਰਮਲ ਸਿੰਘ ਭੰਡਾਲ ਯਾਦਗਾਰੀ ਪੁਰਸਕਾਰ 2024