ਨੌਜਵਾਨਾਂ ਨੂੰ ਆਪਣੇ ਛੋਟੇ ਮੋਟੇ ਬਿਜਨਸ ਸ਼ੁਰੂ ਕਰਨੇ ਚਾਹੀਦੇ ਹਨ – ਡਾ. ਐਚ ਆਰ ਗੋਇਲ
ਜਲੰਧਰ (ਸਮਾਜ ਵੀਕਲੀ) ਅੰਬੇਡਕਰ ਭਵਨ ਜਲੰਧਰ ਵਿਖੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੀ ਆਮ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਕੀਤੀ। ਸਭਾ ਦੇ ਮੁੱਖ ਮਹਿਮਾਨ ਸਮਤਾ ਸੈਨਿਕ ਦਲ ਦੇ ਰਾਸ਼ਟਰੀ ਚੇਅਰਮੈਨ ਡਾ. ਐਚ ਆਰ ਗੋਇਲ ਸਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਦੇ ਉੱਤਰੀ ਭਾਰਤ ਦੇ ਸਕੱਤਰ ਸ੍ਰੀ ਨਰੇਸ਼ ਖੋਖਰ ਸ਼ਾਮਿਲ ਹੋਏ । ਮੀਟਿੰਗ ਦੀ ਸ਼ੁਰੂਆਤ ਬਲਦੇਵ ਰਾਜ ਭਾਰਦਵਾਜ ਦੁਆਰਾ ਬੁੱਧਬੰਦਨਾ, ਤ੍ਰਿਸ਼ਣ ਅਤੇ ਪੰਚਸ਼ੀਲ ਦੇ ਪਾਠ ਉਚਾਰਨ ਕਰਨ ਨਾਲ ਹੋਈ। ਰਾਸ਼ਟਰੀ ਚੇਅਰਮੈਨ ਡਾ. ਐਚ ਆਰ ਗੋਇਲ ਨੇ ਸਮਤਾ ਸੈਨਿਕ ਦਲ ਬਾਰੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਕਿਹਾ ਕਿ ਦਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੁਆਰਾ 13 ਮਾਰਚ 1927 ਨੂੰ ਸਥਾਪਿਤ ਅਜਿਹਾ ਸੁਤੰਤਰ ਅਤੇ ਗੈਰ ਰਾਜਨੀਤਿਕ ਸੰਗਠਨ ਹੈ ਜੋ ਸਮਾਜ ਵਿੱਚ ਸਮਤਾ, ਸੁਤੰਤਰਤਾ ਅਤੇ ਭਾਈਚਾਰੇ ਲਈ ਕੰਮ ਕਰਦਾ ਹੈ। ਉਹਨਾਂ ਕਿਹਾ ਕਿ ਦਲ ਇਕ ਰਜਿਸਟਰਡ ਸੰਸਥਾ ਹੈ ਜਿਸ ਦਾ ਹੈਡ ਆਫਿਸ ਨਾਗਪੁਰ (ਮਹਾਰਾਸ਼ਟਰ) ਵਿਖੇ ਹੈ। ਦਲ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਸੈਕਸ਼ਨ 80 G ਦੇ ਅੰਤਰਗਤ ਛੂਟ ਮਿਲੀ ਹੋਈ ਹੈ। ਇਸ ਦਾ ਚਚੋਲੀ, ਨਾਗਪੁਰ ਵਿਖੇ ਆਪਣਾ ਟ੍ਰੇਨਿੰਗ ਸੈਂਟਰ ਹੈ ਜਿੱਥੇ ਨੌਜਵਾਨਾਂ (ਲੜਕੇ ਅਤੇ ਲੜਕੀਆਂ) ਨੂੰ ਸਰੀਰਕ ਸਿੱਖਿਆ, ਬੌਧਿਕ ਸਿੱਖਿਆ ਅਤੇ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ। ਦਲ ਦਾ ਹਰ ਦੋ ਸਾਲ ਬਾਅਦ ਰਾਸ਼ਟਰੀ ਅਧਿਵੇਸ਼ਨ ਹੁੰਦਾ ਹੈ ਅਤੇ ਲੋਕਤੰਤਰੀ ਢੰਗ ਨਾਲ ਨਵੀਂ ਬਾਡੀ ਦੀ ਚੋਣ ਕੀਤੀ ਜਾਂਦੀ ਹੈ । ਉਹਨਾਂ ਕਿਹਾ ਕਿ ਦਲ ਦੀਆਂ ਸ਼ਾਖਾਵਾਂ ਨੂੰ ਆਪਣੇ ਆਪਣੇ ਸਤਰ ਤੇ ਇਹ ਸਿੱਖਿਆ ਨੌਜਵਾਨਾਂ ਨੂੰ ਦੇਣੀ ਚਾਹੀਦੀ ਹੈ ਉਹਨਾਂ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲ ਰਹੀਆਂ ਇਸ ਲਈ ਉਹਨਾਂ ਨੂੰ ਆਪਣੇ ਛੋਟੇ ਮੋਟੇ ਬਿਜਨਸ ਸ਼ੁਰੂ ਕਰਨੇ ਚਾਹੀਦੇ ਹਨ।
ਉੱਤਰੀ ਭਾਰਤ ਦੇ ਜਨਰਲ ਸਕੱਤਰ ਸ੍ਰੀ ਨਰੇਸ਼ ਖੋਖਰ ਨੇ ਵੀ ਦਲ ਦੇ ਪ੍ਰਸਾਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਾਅਦ ਆਲ ਇੰਡੀਆ ਸਮਤਾ ਸੈਨਿਕ ਦਲ ਪੰਜਾਬ ਯੂਨਿਟ ਦੀ ਨਵੀਂ ਬਾਡੀ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਈ। ਦਲ ਦੇ ਪੰਜਾਬ ਯੂਨਿਟ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ 31.10.2021 ਤੋਂ 30.06 .2024 ਤੱਕ ਦੀ ਦਲ ਦੀ ਪ੍ਰਗਤੀ ਰਿਪੋਰਟ ਹਾਊਸ ਵਿਚ ਪੜ੍ਹੀ ਅਤੇ ਵਿੱਤ ਸਕੱਤਰ ਸ੍ਰੀ ਕੁਲਦੀਪ ਭੱਟੀ ਨੇ ਵਿੱਤੀ ਰਿਪੋਰਟ ਪੜ੍ਹੀ। ਦੋਹਾਂ ਰਿਪੋਰਟਾਂ ਨੂੰ ਨੂੰ ਹਾਊਸ ਨੇ ਹੱਥ ਖੜੇ ਕਰਕੇ ਪਾਸ ਕੀਤਾ। ਇਸ ਉਪਰੰਤ ਦਲ ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਜੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਇਸ ਮੌਜੂਦਾ ਬੋਡੀ ਨੂੰ ਸਹਿਯੋਗ ਦਿੱਤਾ ਅਤੇ ਅਪੀਲ ਕੀਤੀ ਕਿ ਉਹ ਨਵੀਂ ਬਾਡੀ ਨੂੰ ਵੀ ਇਸੇ ਤਰ੍ਹਾਂ ਆਪਣਾ ਸਹਿਯੋਗ ਬਰਕਰਾਰ ਰੱਖਣ। ਇਸ ਤੋਂ ਬਾਅਦ ਸੂਬਾ ਪ੍ਰਧਾਨ ਨੇ ਹਾਊਸ ਨੂੰ ਭੰਗ ਕੀਤਾ ਅਤੇ ਚੋਣ ਅਧਿਕਾਰੀ ਸ੍ਰੀ ਨਰੇਸ਼ ਖੋਖਰ ਦੁਆਰਾ ਰਾਸ਼ਟਰੀ ਚੇਅਰਮੈਨ ਡਾ. ਐਚ ਆਰ ਗੋਇਲ ਦੀ ਦੇਖਰੇਖ ਵਿੱਚ ਨਵੀਂ ਬਾਡੀ ਦੀ ਚੋਣ ਕਰਵਾਈ ਗਈ ਅਤੇ ਐਡਵੋਕੇਟ ਕੁਲਦੀਪ ਭੱਟੀ -ਪ੍ਰਧਾਨ , ਸੰਨੀ ਥਾਪਰ -ਸਕੱਤਰ, ਹਰਭਜਨ ਨਿਮਤਾ- ਕੈਸ਼ੀਅਰ, ਜਯੋਤੀ ਪ੍ਰਕਾਸ਼ -ਮੀਤ ਪ੍ਰਧਾਨ, ਸੁਨੀਲ ਕੁਮਾਰ -ਸਹਾਇਕ ਸਕੱਤਰ, ਐਡਵੋਕੇਟ ਅਸ਼ਵਨੀ ਦਾਦਰਾ -ਕਾਨੂੰਨੀ ਸਲਾਹਕਾਰ, ਸ਼੍ਰੀਮਤੀ ਸੁਦੇਸ਼ ਕਲਿਆਣ- ਬੋਧਿਕ ਪਰਮੁਖ, ਸ਼੍ਰੀਮਤੀ ਕਵਿਤਾ ਢਾਂਡੇ- ਕੋਆਰਡੀਨੇਟਰ ਵੂਮੈਨ ਸੈੱਲ ਅਤੇ ਰਜਕਾਰੀ ਮੈਂਬਰ ਦੇ ਤੌਰ ਤੇ ਜਸਵਿੰਦਰ ਵਰਿਆਣਾ, ਬਲਦੇਵ ਰਾਜ ਭਾਰਦਵਾਜ, ਗੁਰਚਰਨ ਗੌਤਮ, ਚਮਨ ਲਾਲ, ਤਿਲਕ ਰਾਜ, ਨਿਤਿਸ਼, ਗੌਤਮ ਸਾਂਪਲਾ ਸਰਬ ਸੰਮਤੀ ਨਾਲ ਚੁਣੇ ਗਏ। ਇਸ ਮੌਕੇ ਸਰਬਸ਼੍ਰੀ ਕ੍ਰਿਸ਼ਨ ਕਲਿਆਣ, ਵਰਿੰਦਰ ਕੁਮਾਰ, ਨਰਿੰਦਰ ਕੁਮਾਰ, ਰਾਜੇਸ਼ ਕੁਮਾਰ, ਨਿਰਮਲ ਸਿੰਘ ਬਿੰਜੀ, ਸ਼੍ਰੀਮਤੀ ਸੁਰਿੰਦਰ ਕੌਰ, ਸ਼ੈਰੀ ਆਦਿ ਹਾਜ਼ਰ ਸਨ। ਇਹ ਜਾਣਕਾਰੀ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ ਦੇ ਸਾਬਕਾ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ।
ਬਲਦੇਵ ਰਾਜ ਭਾਰਦਵਾਜ
ਸਾਬਕਾ ਜਨਰਲ ਸਕੱਤਰ
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ