ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਸਰਕਲ ਬੰਗਾ ਵਲੋਂ ਆਪਣਾ 11ਵਾਂ ਸੰਤ ਸੰਮੇਲਨ ਹੱਪੋਵਾਲ ਰੋਡ ਬੰਗਾ, ਨੇੜੇ ਸਬਜ਼ੀ ਮੰਡੀ ਤੇ ਦੁੱਗ ਜਠੇਰੇ ਵਿਖੇ ਕਰਵਾਇਆ ਗਿਆ ਜਿਹੜਾ ਕਿ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੀ । ਇਹ ਸੰਤ ਸੰਮੇਲਨ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਗੱਦੀ ਨਸ਼ੀਨ ਡੇਰਾ ਸੰਤ ਸਰਵਣ ਦਾਸ ਜੀ ਸੱਚ ਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਜਿਸ ਵਿੱਚ ਸਰਵ ਸ੍ਰੀ 108 ਸੰਤ ਹਰਵਿੰਦਰ ਦਾਸ ਜੀ ਡੇਰਾ ਈਸਪੁਰ, ਸੰਤ ਸੁਖਵਿੰਦਰ ਦਾਸ ਜੀ ਡੇਰਾ ਢੱਡੇ, ਸੰਤ ਲੇਖ ਰਾਜ ਜੀ ਨੂਰਪੁਰ, ਸਾਂਈਂ ਪੱਪਲ ਸ਼ਾਹ ਜੀ ਭਰੋ ਮਜਾਰਾ ਆਦਿ ਸੰਤ ਮਹਾਂਪੁਰਸ਼ ਸੰਤ ਸੰਮੇਲਨ ਵਿੱਚ ਆਪਣੇ ਪ੍ਰਵਚਨਾਂ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕੀਤਾ ਤੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਸ਼ਹਾਦਤ ਨੂੰ ਯਾਦ ਕੀਤਾ। ਸੰਤਾਂ ਨੇ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਨਸ਼ਿਆਂ ਤੋਂ ਦੂਰ ਰਹਿਣ ਅਤੇ ਬੱਚਿਆਂ ਨੂੰ ਪੜ੍ਹਾਈ ਕਰਵਾ ਕੇ ਪੈਰਾਂ ਤੇ ਖੜੇ ਹੋਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਸੰਗਤਾਂ ਨੂੰ ਬਾਣੀ ਦੇ ਲੜ ਲੱਗ ਕੇ, ਆਪਸੀ ਮਤਭੇਦ ਭੁਲਾ ਕੇ ਬਿਹਤਰ ਢੰਗ ਨਾਲ ਜੀਵਨ ਜਿਊਣ ਦਾ ਉਪਦੇਸ਼ ਵੀ ਦਿੱਤਾ।
ਭਾਈ ਵਿਰਦੀ ਬਰਾਦਰਜ ਅਤੇ ਗਿਆਨੀ ਗੁਰਦੀਪ ਸਿੰਘ ਸਕੋਹਪਰੀ ਕੀਰਤਨ ਨਾਲ ਗੁਰੂ ਜੱਸ ਗਾਇਨ ਕੀਤਾ।
ਸਮਾਗਮ ਦੀ ਆਰੰਭਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਭੋਗ ਉਪਰੰਤ ਕੀਤੀ ਗਈ। ਜਾਪ ਦੀਆਂ ਸੇਵਾਵਾਂ ਸ਼੍ਰੀ ਰੋਸ਼ਨ ਲਾਲ ਛੋਕਰਾਂ ਤੇ ਤਰਸੇਮ ਗੁਣਾਚੌਰ ਨੇ ਨਿਭਾਈਆਂ ਜਦ ਕਿ ਸਟੇਜ ਸਕੱਤਰ ਦੀ ਭੂਮਿਕਾ ਸੱਤ ਪਾਲ ਸਾਹਲੋਂ ਨੇ ਬਾਖੂਬੀ ਨਿਭਾਈ।
ਇਸ ਸੰਮੇਲਨ ਨੂੰ ਜਨਤਕ ਟੀ.ਵੀ. ਅਤੇ ਅਦਬੀ ਮਹਿਕ ਪ੍ਰੋਡਕਸ਼ਨ ਵਲੋਂ ਲਾਈਵ ਟੈਲੀਕਾਸਟ ਕੀਤਾ ਗਿਆ।
ਇਸ ਮੌਕੇ ਡਾ ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ, ਪ੍ਰਵੀਨ ਬੰਗਾ, ਮਨੋਹਰ ਕਮਾਮ, ਜੈ ਪਾਲ ਸੁੰਡਾ, ਵਿਜੇ ਗੁਣਾਚੌਰ, ਕੁਲਜੀਤ ਸਰਹਾਲ, ਬਲਵੀਰ ਕਰਨਾਣਾ,ਰੂਪ ਲਾਲ ਧੀਰ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਨਵਾਂ ਸ਼ਹਿਰ, ਬਹਿਰਾਮ, ਰਾਹੋਂ ਦੇ ਕਮੇਟੀ ਮੈਂਬਰਾਂ ਨੇ ਵੀ ਸੰਮੇਲਨ ਵਿੱਚ ਹਾਜ਼ਰੀ ਭਰੀ ਤੇ ਮਹਾਂਪੁਰਖਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ਼੍ਰੀ ਕੁਲਵਿੰਦਰ ਕਿੰਦਾ ਸਾਬਕਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਦਰਵਾਰ ਬੈਰਗਾਮੋ ਤੇ ਸਵਰਨ ਦਾਸ ਬੰਗੜ ਵੀ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਹਾਜ਼ਰ ਹੋਏ।
ਸਰਵ ਸ੍ਰੀ ਸੱਤ ਪਾਲ ਸਾਹਲੋਂ ਪ੍ਰਧਾਨ ਨਵਾਂ ਸ਼ਹਿਰ, ਡਾ. ਰਾਮ ਲਾਲ ਸਿੱਧੂ ਸਰਕਲ ਪ੍ਰਧਾਨ, ਜੋਗਾ ਸਿੰਘ ਜੀਂਦੋਵਾਲ, ਡਾ. ਗੁਰਨਾਮ ਚੰਦੜ, ਮਹਾਂ ਚੰਦ ਹੀਉਂ, ਸਤਵਿੰਦਰ ਜੱਬੋਵਾਲ, ਰਾਮ ਸਿੰਘ ਢਾਹਾਂ, ਪਾਲ ਮਜਾਰੀ, ਗਿਆਨ ਬਹਿਰਾਮ, ਮਾਸਟਰ ਅੰਮ੍ਰਿਤਸਰੀਆ, ਪਿਆਰਾ ਰਾਮ ਹੀਉਂ, ਅਵਤਾਰ ਰਾਮ ਦੁਸਾਂਝ ਖੁਰਦ, ਰਾਜ ਮੱਲ ਗੋਬਿੰਦ ਪੁਰ, ਗੁਰਪ੍ਰੀਤ ਸਾਧਪੁਰੀ, ਹਰਮੇਸ਼ ਥਾਂਦੀਆਂ, ਗੁਰਮੀਤ ਰਾਮ, ਧਰਮਪਾਲ ਹੀਉਂ, ਮਿਸਤਰੀ ਦਰਸ਼ਨ ਰਾਮ, ਕੇਵਲ ਕਾਹਮਾ ਆਦਿ ਨੇ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਰਿਪੋਰਟ: ਸੱਤ ਪਾਲ ਸਾਹਲੋਂ
https://play.google.com/store/apps/details?id=in.yourhost.samajweekly