HOME ਦਾਣਾ ਮੰਡੀ ਬੰਗਾ ਵਿਖੇ ਸੰਤ ਸੰਮੇਲਨ 09 ਸਤੰਬਰ ਦਿਨ ਮੰਗਲਵਾਰ ਨੂੰ ਕਰਵਾਇਆ...

ਦਾਣਾ ਮੰਡੀ ਬੰਗਾ ਵਿਖੇ ਸੰਤ ਸੰਮੇਲਨ 09 ਸਤੰਬਰ ਦਿਨ ਮੰਗਲਵਾਰ ਨੂੰ ਕਰਵਾਇਆ ਜਾਵੇਗਾ

2

ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਸਰਕਲ ਬੰਗਾ ਵਲੋਂ ਦਾਣਾ ਮੰਡੀ ਬੰਗਾ, ਜਿਲ੍ਹਾ ਸ਼. ਭ. ਸ. ਨਗਰ ਵਿਖੇ 12ਵਾਂ ਮਹਾਨ ਸੰਤ ਸੰਮੇਲਨ ਤੇ ਕੀਰਤਨ ਦਰਬਾਰ ਹੁਣ 09 ਸਤੰਬਰ 2025 ਦਿਨ ਮੰਗਲਵਾਰ ਨੂੰ ਸ੍ਰੀ 108 ਸੰਤ ਨਿਰੰਜਨ ਦਾਸ ਜੀ ਗੱਦੀ ਨਸ਼ੀਨ ਡੇਰਾ ਸੱਚ ਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਕਰਵਾਇਆ ਜਾਵੇਗਾ। ਪਹਿਲਾਂ ਇਹ ਸੰਮੇਲਨ 25 ਅਗਸਤ ਨੂੰ ਕਰਵਾਇਆ ਜਾਣਾ ਸੀ ਪਰ ਡੇਰਾ ਸੱਚ ਖੰਡ ਬੱਲਾਂ ਦੀ ਸੇਵਾਦਾਰ ਸਤਿਕਾਰਯੋਗ ਬੀਬੀ ਭਜਨੋ ਜੀ ਦੇ ਅਚਾਨਕ ਸਵਰਗਵਾਸ ਹੋ ਜਾਣ ਕਾਰਨ ਇਹ ਸੰਤ ਸੰਮੇਲਨ ਡੇਰੇ ਦੇ ਆਦੇਸ਼ਾਂ ਮੁਤਾਬਕ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਨਵੀਂ ਤਾਰੀਕ ਦਾ ਐਲਾਨ ਡੇਰਾ ਸੱਚ ਖੰਡ ਬੱਲਾਂ ਦੇ ਆਦੇਸ਼ਾਂ ਮੁਤਾਬਿਕ ਟਰੱਸਟ ਦੀ ਮੀਟਿੰਗ ਵਿੱਚ ਕੀਤਾ ਗਿਆ। ਇਸ ਮੀਟਿੰਗ ਵਿੱਚ ਸਰਵ ਸ੍ਰੀ ਸੱਤ ਪਾਲ ਸਾਹਲੋਂ ਪ੍ਰਧਾਨ ਨਵਾਂ ਸ਼ਹਿਰ , ਰਾਮ ਸਿੰਘ ਢਾਹਾਂ , ਡਾ.ਰਾਮ ਲਾਲ ਸਿਧੂ, ਮਹਾਂ ਚੰਦ ਹੀਂਉਂ, ਜੋਗਾ ਸਿੰਘ ਜੀਂਦੋਵਾਲ ਸਤਵਿੰਦਰ ਜੱਬੋਵਾਲ, ਡਾ. ਗੁਰਨਾਮ ਚੰਦੜ, ਅਵਤਾਰ ਦੁਸਾਂਝਾਂ, ਪਾਲ ਮਜਾਰੀ, ਪਿਆਰਾ ਰਾਮ ਹੀਉਂ ਆਦਿ ਮੈਂਬਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚੇਤੇਸ਼ਵਰ ਪੁਜਾਰਾ ਨੇ ਭੇਤ ਖੋਲ੍ਹਿਆ: ਕੁਮੈਂਟਰੀ ਦੌਰਾਨ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ ਸੀ, ਘਰ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਫੈਸਲਾ ਕਿਉਂ ਬਦਲਿਆ?
Next article‘ਅੱਜ ਦਾ ਭਾਰਤ ਪ੍ਰਤਿਭਾ ਦਾ ਪਾਵਰਹਾਊਸ ਹੈ’… ਜਲਦੀ ਹੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ’, ਭਾਰਤ-ਜਾਪਾਨ ਆਰਥਿਕ ਫੋਰਮ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ