ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤ ਵਿਚ ਵਿਸ਼ਵ ਪ੍ਰਸਿੱਧ ਸੁਰੀਲੇ ਗਾਇਕ ਕੰਠ ਕਲੇਰ ਵਲੋਂ ਹਰ ਸਾਲ ਹੀ ਆਪਣੀ ਗਾਇਕੀ ਨਾਲ ਆਪਣੀ ਸ਼ਰਧਾ ਅਰਪਣ ਕੀਤੀ ਜਾਂਦੀ ਹੈ ਅਤੇ ਇਸ ਵਾਰ ਵੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਹਨਾਂ ਅੱਠ ਗੀਤਾਂ ਦੀ ਇਕ ਐਲਬਮ ‘ਵਿਹੜੇ ਸੰਤਾਂ ਦੇ’ ਗੁਰੂ ਚਰਨਾਂ ਵਿਚ ਭੇਂਟ ਕੀਤੀ ਹੈ ਜਿਸਦਾ ਟਾਈਟਲ ਗੀਤ ‘ਵਿਹੜੇ ਸੰਤਾਂ ਦੇ’ ਅੱਜ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ। ਗੀਤਕਾਰ ਮਦਨ ਜਲੰਧਰੀ ਦੇ ਲਿਖੇ ਬੋਲਾਂ ਨੂੰ ਸੰਗੀਤਕਾਰ ਬਮਨ ਤੇ ਕਮਲ ਕਲੇਰ ਨੇ ਮਧੁਰ ਸੰਗੀਤ ਵਿਚ ਪਰੋਇਆ ਹੈ। ਸੰਗੀਤ ਕੰਪਨੀ ਕੇ.ਕੇ.ਮਿਊਜ਼ਿਕ ਨੇ ਗੀਤ ਨੂੰ ਯੂਟਿਊਬ ਸਮੇਤ ਦੁਨੀਆਂ ਦੇ ਹਰ ਪਲੇਟਫ਼ਾਰਮ ਉੱਤੇ ਰਿਲੀਜ਼ ਕੀਤਾ ਹੈ। ਕਮਲ ਕਲੇਰ ਨੇ ਦੱਸਿਆ ਕਿ ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਇਕ ਸਤਿਕਾਰਤ ਭੇਂਟ ਹੈ ਤੇ ਜਲਦ ਹੀ ਇਸ ਗੀਤ ਦਾ ਵੀਡੀਓ ਵੀ ਰਿਲੀਜ਼ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj